-3.5 C
Toronto
Thursday, January 22, 2026
spot_img
Homeਭਾਰਤਇਮਰਾਨ ਖਾਨ ਬੋਲੇ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਦਿਆਂਗੇ ਸੁਰੱਖਿਆ

ਇਮਰਾਨ ਖਾਨ ਬੋਲੇ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਦਿਆਂਗੇ ਸੁਰੱਖਿਆ

ਕੈਪਟਨ ਅਮਰਿੰਦਰ ਨੇ ਕਿਹਾ – ਸਿੱਖ ਲੜਕੀ ਨੂੰ ਤਾਂ ਇਨਸਾਫ ਨਹੀਂ ਦਿਵਾ ਸਕੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਲੜਕੀਆਂ ਦੇ ਜ਼ਬਰਨ ਧਰਮ ਪਰਿਵਰਤਨ ਦੀਆਂ ਘਟਨਾਵਾਂ ਕਰਕੇ ਉਸਦੀ ਲਗਾਤਾਰ ਨਿੰਦਾ ਹੋ ਰਹੀ ਹੈ। ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸੁਰੱਖਿਆ ਦੇਣ ਦੀ ਗੱਲ ਕਹੀ। ਇਸ ਸਬੰਧੀ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਚ ਸਿੱਖ ਲੜਕੀ ਨੂੰ ਜ਼ਬਰਦਸਤੀ ਅਗਵਾ ਕਰਕੇ ਨਿਕਾਹ ਕਰਾਇਆ ਗਿਆ। ਇਮਰਾਨ ਉਸ ਪੀੜਤਾ ਨੂੰ ਤਾਂ ਕੋਈ ਇਨਸਾਫ ਨਹੀਂ ਦਿਵਾ ਸਕੇ। ਅਮਰਿੰਦਰ ਨੇ ਟਵੀਟ ਕਰਕੇ ਕਿਹਾ ਕਿ ਘਟਨਾ ਨੂੰ ਕਈ ਦਿਨ ਹੋ ਗਏ ਹਨ, ਪਰ ਇਮਰਾਨ ਖਾਨ ਹੁਣ ਤੱਕ ਪੀੜਤਾ ਜਗਜੀਤ ਕੌਰ ਦੀ ਮੱਦਦ ਕਰਨ ਲਈ ਅਸਫਲ ਰਹੇ ਹਨ। ਕੈਪਟਨ ਨੇ ਕਿਹਾ ਕਿ ਮੈਂ ਉਸ ਪੀੜਤ ਲੜਕੀ ਨੂੰ ਆਪਣਾ ਪੂਰਾ ਸਹਿਯੋਗ ਦੇਣਾ ਚਾਹੁੰਦਾ ਹਾਂ। ਜੇਕਰ ਉਹ ਪੀੜਤ ਲੜਕੀ ਅਤੇ ਉਸਦਾ ਪਰਿਵਾਰ ਪੰਜਾਬ ਵਿਚ ਰਹਿਣਾ ਚਾਹੁੰਦੇ ਹੋਵੇ ਤਾਂ ਸਾਨੂੰ ਖੁਸ਼ੀ ਹੋਵੇਗੀ।

RELATED ARTICLES
POPULAR POSTS