24.4 C
Toronto
Monday, September 7, 2026
spot_img
Homeਭਾਰਤਜੰਮੂ 'ਚ ਇਕ ਹੋਰ ਅੱਤਵਾਦੀ ਹਮਲਾ ਨਾਕਾਮ

ਜੰਮੂ ‘ਚ ਇਕ ਹੋਰ ਅੱਤਵਾਦੀ ਹਮਲਾ ਨਾਕਾਮ

ਜੰਮੂ ‘ਚ ਇਕ ਹੋਰ ਅੱਤਵਾਦੀ ਹਮਲਾ ਨਾਕਾਮਕਰਨ ਨਗਰ ਮੁਕਾਬਲੇ ‘ਚ ਦੋ ਅੱਤਵਾਦੀ ਮਾਰ ਮੁਕਾਏ
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ ਵਿਚ ਅੱਜ ਫੌਜ ਦੇ ਕੈਂਪ ‘ਤੇ ਇਕ ਹੋਰ ਅੱਤਵਾਦੀ ਹਮਲੇ ਦੀ ਕੋਸ਼ਿਸ਼ ਸੁਰੱਖਿਆ ਬਲਾਂ ਨੇ ਨਕਾਮ ਕਰ ਦਿੱਤੀ। ਜਾਣਕਾਰੀ ਮੁਤਾਬਕ ਮੋਟਰ ਸਾਈਕਲ ਸਵਾਰ ਦੋ ਅੱਤਵਾਦੀਆਂ ਨੇ ਤੜਕੇ ਕਰੀਬ ਚਾਰ ਵਜੇ ਦੋਮਾਨਾ ਇਲਾਕੇ ਵਿਚ ਫੌਜ ਦੇ ਕੈਂਪ ਦੇ ਗੇਟ ‘ਤੇ ਪਹੁੰਚ ਕੇ ਗੋਲੀਆਂ ਚਲਾਈਆਂ। ਫੌਜ ਨੇ ਜਵਾਬੀ ਕਾਰਵਾਈ ਕੀਤੀ ਤਾਂ ਅੱਤਵਾਦੀ ਭੱਜਣ ਲਈ ਮਜਬੂਰ ਹੋ ਗਏ। ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਉਧਰ ਦੂਜੇ ਪਾਸੇ ਸ੍ਰੀਨਗਰ ਦੇ ਕਰਨ ਨਗਰ ਵਿਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਉਸਦੀ ਭਾਸ਼ਾ ਵਿਚ ਹੀ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਮੱਦਦ ਕਰਨ ਵਾਲੇ ਸਾਰੇ ਲੀਡਰ ਪਾਕਿਸਤਾਨ ਵਿਚ ਬੈਠੇ ਹਨ।

RELATED ARTICLES
POPULAR POSTS