-5.9 C
Toronto
Monday, January 5, 2026
spot_img
Homeਭਾਰਤਕਿਸਾਨ ਜਥੇਬੰਦਆਂ ਨੂੰ ਮੋਦੀ ਸਰਕਾਰ ਦੀ ਨੀਅਤ 'ਤੇ ਸ਼ੱਕ

ਕਿਸਾਨ ਜਥੇਬੰਦਆਂ ਨੂੰ ਮੋਦੀ ਸਰਕਾਰ ਦੀ ਨੀਅਤ ‘ਤੇ ਸ਼ੱਕ

ਪੰਨੂੰ ਤੇ ਪੰਧੇਰ ਨੇ ਕਿਹਾ, ਮੁੱਖ ਮੰਗਾਂ ‘ਤੇ ਤਾਂ ਕੋਈ ਗੱਲਬਾਤ ਹੀ ਨਹੀਂ ਹੋਈ
ਨਵੀਂ ਦਿੱਲੀ, ਬਿਊਰੋ ਨਿਊਜ਼
ਕੇਂਦਰ ਸਰਕਾਰ ਦਾ ਰੁਖ਼ ਬੇਸ਼ੱਕ ਨਰਮ ਹੋਇਆ ਹੈ ਪਰ ਕਿਸਾਨ ਜਥੇਬੰਦੀਆਂ ਨੂੰ ਅਜੇ ਵੀ ਸਰਕਾਰ ਦੀ ਨੀਅਤ ਉੱਪਰ ਸ਼ੱਕ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕਿਹਾ ਕਿ ਸਰਕਾਰ ਤਿੰਨ ਖੇਤੀ ਕਾਨੂੰਨ ਤੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦਾ ਕਾਨੂੰਨ ਲਿਆਉਣ ਤੋਂ ਟਾਲਾ ਵੱਟ ਰਹੀ ਹੈ। ਇਸ ਦੇ ਨਾਲ ਹੀ ਜਥੇਬੰਦੀ ਨੇ ਕਿਹਾ ਹੈ ਕਿ ਦੂਜੇ ਦਰਜੇ ਦੀਆਂ ਮੰਗਾਂ ਨੂੰ ਜਿੱਤ ਦੇ ਉਭਾਰ ਵਜੋਂ ਪੇਸ਼ ਕਰਨਾ ਬਹੁਤਾ ਸਾਰਥਕ ਨਹੀਂ ਹੋਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਅਸਲ ਵਿੱਚ ਜਿਨ੍ਹਾਂ ਮੁੱਖ ਮੰਗਾਂ ਨੂੰ ਲੈ ਕਿ ਇਹ ਅੰਦੋਲਨ ਚੱਲ ਰਿਹਾ ਹੈ, ਉਨ੍ਹਾਂ ਮੰਗਾਂ ‘ਤੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਤੇ ਨਾ ਹੀ ਉਨ੍ਹਾਂ ਨੂੰ ਵਾਪਸ ਲੈਣ ‘ਤੇ ਕੋਈ ਠੋਸ ਏਜੰਡਾ ਤੈਅ ਕੀਤਾ ਗਿਆ। ਕੇਂਦਰ ਸਰਕਾਰ ਦੂਜੇ ਦਰਜੇ ਦੀਆਂ ਮੰਗਾਂ ਪ੍ਰਵਾਨ ਕਰਨ ਦਾ ਲੋਲੀਪੌਪ ਦੇਣ ਦੇ ਯਤਨ ਕਰਕੇ ਮੁੱਖ ਮੰਗਾਂ ਤੋਂ ਭੱਜਣ ਵਾਲੀ ਗੱਲ ਕਰ ਰਹੀ ਹੈ।

RELATED ARTICLES
POPULAR POSTS