Breaking News
Home / ਭਾਰਤ / ਪੁਲਵਾਮਾ ‘ਚ ਹਮਲਾ ਕਰਨ ਵਾਲੀ ਜਥੇਬੰਦੀ ਜੈਸ਼ ਦੇ ਦੋ ਅੱਤਵਾਦੀ ਸਹਾਰਨਪੁਰ ‘ਚ ਗ੍ਰਿਫਤਾਰ

ਪੁਲਵਾਮਾ ‘ਚ ਹਮਲਾ ਕਰਨ ਵਾਲੀ ਜਥੇਬੰਦੀ ਜੈਸ਼ ਦੇ ਦੋ ਅੱਤਵਾਦੀ ਸਹਾਰਨਪੁਰ ‘ਚ ਗ੍ਰਿਫਤਾਰ

ਪੁਲਿਸ ਨੂੰ ਇਨ੍ਹਾਂ ਕੋਲੋਂ ਪੁਲਵਾਮਾ ਹਮਲੇ ਸਬੰਧੀ ਮਿਲ ਸਕਦੇ ਹਨ ਅਹਿਮ ਸਬੂਤ
ਸਹਾਰਨਪੁਰ/ਬਿਊਰੋ ਨਿਊਜ਼
ਪੁਲਵਾਮਾ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੀ ਅੱਤਵਾਦੀ ਜਥੇਬੰਦੀ ਜੈਸ਼ ਏ ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਅੱਜ ਯੂ.ਪੀ. ਦੇ ਸਹਾਰਨਪੁਰ ਵਿਚੋਂ ਪੁਲਿਸ ਨੇ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਇਕ ਅੱਤਵਾਦੀ ਦਾ ਨਾਮ ਸ਼ਾਹ ਨਵਾਜ ਅਹਿਮਦ ਤੇਲੀ ਹੈ, ਜੋ ਕਿ ਕੁਲਗਾਮ ਦਾ ਰਹਿਣ ਵਾਲਾ ਹੈ। ਫੜੇ ਗਏ ਦੂਜੇ ਅੱਤਵਾਦੀ ਦਾ ਨਾਮ ਆਕਿਬ ਅਹਿਮਦ ਮਲਿਕ ਹੈ, ਜੋ ਪੁਲਵਾਮਾ ਦਾ ਵਸਨੀਕ ਹੈ। ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਦੇਵਬੰਦ ਦੇ ਹੋਸਟਲ ਵਿਚੋਂ ਹੋਈ ਹੈ ਅਤੇ ਇਹ ਦੋਵੇਂ ਇੱਥੇ ਵਿਦਿਆਰਥੀ ਬਣ ਕੇ ਰਹਿ ਰਹੇ ਸਨ।
ਯੂ.ਪੀ. ਪੁਲਿਸ ਦੇ ਡੀ.ਜੀ.ਪੀ. ਓਪੀ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ਼ਾਹ ਨਵਾਜ਼ ਜੈਸ਼ ਨਾਲ ਜੁੜਿਆ ਹੋਇਆ ਐਕਟਿਵ ਮੈਂਬਰ ਹੈ ਅਤੇ ਨਵੀਂ ਭਰਤੀ ਲਈ ਇੱਥੇ ਆਇਆ ਸੀ। ਇਨ੍ਰਾਂ ਦੋਵਾਂ ਕੋਲੋਂ 32 ਬੋਰ ਦਾ ਪਿਸਤੌਲ ਅਤੇ 30 ਜਿੰਦਾ ਕਾਰਤੂਸ ਮਿਲੇ ਹਨ। ਪੁਲਿਸ ਨੂੰ ਇਨ੍ਹਾਂ ਕੋਲੋਂ ਅਹਿਮ ਜਾਣਕਾਰੀ ਅਤੇ ਪੁਲਵਾਮਾ ਹਮਲੇ ਸਬੰਧੀ ਸਬੂਤ ਮਿਲਣ ਦੀ ਆਸ ਹੈ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …