
ਸਰਹੱਦ ’ਤੇ ਲਹਿਰਾਇਆ ਤਿਰੰਗਾ, ਪਾਕਿ ਨਾਲ ਨਹੀਂ ਹੋਇਆ ਮਿਠਾਈਆਂ ਦਾ ਅਦਾਨ ਪ੍ਰਦਾਨ
ਅੰਮਿ੍ਰਤਸਰ/ਬਿਊਰੋ ਨਿਊਜ਼
ਅਟਾਰੀ ਬਾਰਡਰ ’ਤੇ ਵੀ ਅੱਜ ਦੇਸ਼ ਦਾ 79ਵਾਂ ਆਜ਼ਾਦੀ ਦਿਵਸ ਮਨਾਇਆ ਗਿਆ। ਆਜ਼ਾਦੀ ਦਿਵਸ ਨੂੰ ਲੈ ਕੇ ਅਟਾਰੀ ਬਾਰਡਰ ’ਤੇ ਜੋਸ਼ ਬਰਕਰਾਰ ਹੈ ਅਤੇ ਲਾਈਟਾਂ ਇਸ ਤਰ੍ਹਾਂ ਲਗਾਈਆਂ ਗਈਆਂ ਹਨ ਕਿ ਪੂਰੀ ਗੈਲਰੀ ਨੂੰ ਹਰੇ, ਸਫੇਦ ਅਤੇ ਕੇਸਰੀ ਰੰਗ ਵਿਚ ਰੰਗਿਆ ਗਿਆ ਹੈ। ਅੱਜ ਸਵੇਰੇ ਬੀ.ਐਸ.ਐਫ. ਦੇ ਕਮਾਡੈਂਟ ਐਸ.ਐਸ. ਚੰਦੇਲ ਨੇ ਸਰਹੱਦ ’ਤੇ ਤਿਰੰਗਾ ਲਹਿਰਾਇਆ ਅਤੇ ਇਸਦੇ ਨਾਲ ਹੀ ਜਵਾਨਾਂ ਨੂੰ ਮਿਠਾਈਆਂ ਦੇ ਕੇ ਆਜ਼ਾਦੀ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਹ ਵੀ ਦੱਸਣਯੋਗ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਇਸ ਵਾਰ ਵੀ ਦੋਵੇਂ ਦੇਸ਼ਾਂ ਵਿਚਾਲੇ ਮਿਠਾਈਆਂ ਦਾ ਅਦਾਨ ਪ੍ਰਦਾਨ ਨਹੀਂ ਹੋਇਆ। ਅਪਰੇਸ਼ਨ ਸੰਦੂਰ ਤੋਂ ਬਾਅਦ ਭਾਰਤ-ਪਾਕਿਸਤਾਨ ਦੋਵੇਂ ਦੇਸ਼ਾਂ ਨੇ 12 ਮਈ ਤੋਂ ਰਿਟਰੀਟ ਤਾਂ ਸ਼ੁਰੂ ਕਰ ਦਿੱਤੀ ਸੀ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਦੇਸ਼ਾਂ ਨੇ ਗੇਟਾਂ ਨੂੰ ਨਹੀਂ ਖੋਲ੍ਹਿਆ ਹੈ।

