ਜਾਮ ‘ਚ ਫਸੇ ਅਮਰੀਕੀ ਵਿਦੇਸ਼ ਮੰਤਰੀ ਕੈਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਪਏ ਅੱਜ ਸਵੇਰੇ ਭਾਰੀ ਮੀਂਹ ਨੇ ਆਮ ਲੋਕਾਂ ਦੇ ਨਾਲ-ਨਾਲ ਖ਼ਾਸ ਨੂੰ ਮੁਸਕਲ ਵਿਚ ਪਾ ਦਿੱਤਾ । ਦਿੱਲੀ ਦੇ ਮੌਸਮ ਨੇ ਇਸ ਵਾਰ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਅੱਗੇ ਭਾਰਤ ਦੀ ਅਸਲੀਅਤ ਖੋਲ੍ਹ ਦਿੱਤੀ। ਦਿੱਲੀ ਅਤੇ ਉਸ ਦੇ ਆਸ-ਪਾਸ ਇਲਾਕਿਆਂ ਵਿਚ ਹੋਈ ਇਕ ਘੰਟੇ ਦੀ ਤੇਜ਼ ਬਾਰਸ਼ ਤੋਂ ਬਾਅਦ ਦਿੱਲੀ-ਗੁੜਗਾਓਂ ਵਿਚ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਟਰੈਫ਼ਿਕ ਜਾਮ ਹੋ ਗਿਆ। ਇੱਥੇ ਕਾਫੀ ਸਮੇਂ ਤੱਕ ਜਾਮ ਲੱਗਾ ਰਿਹਾ ਅਤੇ ਇਸ ਜਾਮ ਵਿਚ ਫਸੇ ਸਨ ਅਮਰੀਕਾ ਦੇ ਵਿਦੇਸ਼ ਮੰਤਰੀ ਜੌਨ ਕੈਰੀ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਛੇਤੀ ਹੀ ਸੁਰੱਖਿਅਤ ਹੋਟਲ ਤੱਕ ਪਹੁੰਚਾ ਦਿੱਤਾ।
Check Also
ਦਿੱਲੀ-ਐਨਸੀਆਰ ਤੋਂ ਬਾਅਦ ਬਿਹਾਰ ’ਚ ਵੀ ਭੂਚਾਲ ਦੇ ਝਟਕੇ
ਭੂਚਾਲ ਦਾ ਕੇਂਦਰ ਨਵੀਂ ਦਿੱਲੀ ਦੱਸਿਆ ਗਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ-ਐਨਸੀਆਰ ਵਿਚ ਅੱਜ ਸੋਮਵਾਰ ਸਵੇਰੇ …