14.1 C
Toronto
Wednesday, September 30, 2026
spot_img
Homeਨਜ਼ਰੀਆਕਿੱਥੇ ਗਈ ਵਿਸਾਖੀ

ਕਿੱਥੇ ਗਈ ਵਿਸਾਖੀ

ਰਹਿ ਗਈ ਹੁਣ ਵਿਸਾਖੀ ਲਗਦਾ ਵਿੱਚ ਕਵਿਤਾਵਾਂ ਦੇ,
ਜਾਂ ਫਿਰ ਵਿੱਚ ਗੀਤਾਂ ਦੇ ਜਾਂ ਫਿਰ ਵਿੱਚ ਹਾਵਾਂ ਦੇ।

ਲਾਵੇ ਜੱਟ ਦਮਾਮੇ ਅੱਜਕਲ ਕਵਿਤਾਵਾਂ ਵਿੱਚ ਹੀ,
ਮੈਨੂੰ ਲੱਗੇ ਵਿਸਾਖੀ ਰਹਿਗੀ ਸਹਿਤ ਸਭਾਵਾਂ ਵਿੱਚ ਹੀ।

ਭੰਗੜੇ ਗਿੱਧੇ ਦੇ ਲਗਦਾ ਸਭ  ਹੁਣ ਤਾਂ ਗੱਲ ਪੁਰਾਣੀ ਹੋ ਗਏ,
ਨੱਚਦੇ ਸੀ ਜੋ ਮਿਲਕੇ ਲਗਦਾ ਵੱਖ ਉਹ ਹਾਣੀ ਹੋ ਗਏ।

ਕੌਣ ਸਮਾਉਂਦਾ ਕੁੜਤੇ ਅੱਜਕਲ ਕੌਣ ਚਾਦਰੇ ਲਾਉਂਦਾ ਜੀ ,
ਕੌਣ ਲਗਾਉਂਦਾ ਉੱਚੀਆਂ ਹੇਕਾਂ ਕੌਣ ਧਮਾਲਾਂ ਪਾਉਂਦਾ ਜੀ।

ਡਿੱਠੇ ਨਾ ਮੈਂ ਸੱਜ ਧੱਜ ਮੇਲੇ ਜਾਂਦੇ ਹੁਣ ਤਾਂ ਬਾਲ ਨਿਆਣੇ ਜੀ,
ਪਹਿਲਾਂ ਹੁੰਦੀ ਵਿਸਾਖੀ ਇੰਜ ਸੀ ਗੱਲਾਂ ਕਰਨ ਸਿਆਣੇ ਜੀ।

ਮੇਲੇ ਲਗਦਾ ਰਹਿ  ਗਏ  ਹੁਣ ਯਾਦਗਾਰੀ ਤਸਵੀਰਾਂ ਵਿੱਚ,
ਹੁਣ ਤਾਂ ਜ਼ਿਕਰ ਹੀ ਹੁੰਦੇ ਨੇ ਬੱਸ ਕਵਿਤਾਵਾਂ ਤਕਰੀਰਾਂ ਵਿੱਚ।

ਕੁਝ ਮੋਬਾਇਲਾਂ ਤੇ ਕੁਝ ਕੇਬਲ ਨੇ ਮੇਲੇ ਮਾਰ  ਮੁਕਾ ਦਿੱਤੇ,
ਰਲ ਮਿਲ ਨੱਚਣ ਖੇਡਣ ਦੇ ਸਭ ਮੌਕੇ ਜਿਵੇਂ ਮਿਟਾ ਦਿੱਤੇ।
-ਹਰਦੀਪ ਬਿਰਦੀ

RELATED ARTICLES
POPULAR POSTS