5.2 C
Toronto
Sunday, April 19, 2026
spot_img

ਗ਼ਜ਼ਲ

ਹੁੰਦਾ ਨਾਮੇਚ ਹੈ ਕੋਈ ਅਪਣੇ ਮਕਾਨਦਾ।
ਮਿਲਦਾਸਕੂਨਘਰ ‘ਚ ਹੀ ਸਾਰੇ ਜਹਾਨਦਾ।
ਕੁਝ ਤਾਂ ਸੰਵਾਰ ਦੋਸਤਾਅਪਣੇ ਸਮਾਜਦਾ
ਮੁੱਲ ਹੈ ਕਿਸੇ ਨੂੰ ਕੀ ਭਲਾਂ ਤੇਰੇ ਗਿਆਨਦਾ।
ਹੱਡੀ ਨਾ ਇਸ ‘ਚ ਹੁੰਦੀ ਤੇ ਹੱਡੀਆਂ ਤੁੜਾਦਵੇ
ਮਸ਼ਹੂਰ ਹੈ ਬੜਾ ਹੀ ਇਹ ਕਾਰਾ ਜ਼ੁਬਾਨਦਾ।
ਭੁੱਲ ਕੇ ਗੁਣਾਂ ਨੂੰ ਓਸਦੇ ਦੁਨੀਆ ਗਿਣਾਵੇ ਐਬ
ਘਟਦਾਨਾ ਕੱਦ ਇਸ ਤਰ੍ਹਾਂ ਬੰਦੇ ਮਹਾਨਦਾ।
ਕਈਆਂ ਦੀਜਾਨਲੈ ਗਏ ਸੜਕਾਂ ਦੇ ਹਾਦਸੇ
ਮੁੱਲਨਾ ਕੋਈ ਵੀਰਹਿ ਗਿਆ ਬੰਦੇ ਦੀਜਾਨਦਾ।
ਅੰਬਰ ਤੋਂ ਪਾਰਲੈਉੜੀਜਿਹੜਾਵੀਬੈਠਿਆ
ਨਹੀਓਂ ਮੁਕਾਬਲਾ ਕੋਈ ਮਨਦੀਉਡਾਨਦਾ।
ਤੇਰੇ ਇਮਾਨਕਰਕੇ ਜੇ ਰੁਕਦਾ ਹੈ ਕੰਮ ਤਾਂ
ਕਰਨਾ ਕਿਸੇ ਨੇ ਕੀ ਭਲਾਂ ਤੇਰੇ ਇਮਾਨਦਾ।
ਰੱਖੀਂ ਸਦਾ ਜ਼ੁਬਾਨ ਤੇ ਕਾਬੂ ਤੂੰ ਆਪਣੀ
ਹੁੰਦਾ ਅਸਰ ਬੁਰਾ ਹੀ ਹੈ ਮਾੜੇ ਬਿਆਨਦਾ।
– ਹਰਦੀਪਬਿਰਦੀ,
9041600900

 

RELATED ARTICLES
POPULAR POSTS