4.7 C
Toronto
Saturday, October 17, 2026
spot_img
Homeਨਜ਼ਰੀਆਉਂਕਾਰਪ੍ਰੀਤ ਦੀ 'ਕਣ-ਕਣ ਕਥਾ' - ਇੱਕ ਦ੍ਰਿਸ਼ਟੀਕੋਣ

ਉਂਕਾਰਪ੍ਰੀਤ ਦੀ ‘ਕਣ-ਕਣ ਕਥਾ’ – ਇੱਕ ਦ੍ਰਿਸ਼ਟੀਕੋਣ

ਉਂਕਾਰਪ੍ਰੀਤ ਦੀ ‘ਕਣ-ਕਣ ਕਥਾ’ – ਇੱਕ ਦ੍ਰਿਸ਼ਟੀਕੋਣਡਾ. ਸੁਖਦੇਵ ਸਿੰਘ ਝੰਡ
ਫ਼ੋਨ : +1 647-567-9128
ਉਂਕਾਰਪ੍ਰੀਤ ਨਾਲ ਮੇਰੀ ਵਾਕਫ਼ੀਅਤ ਉਸਦੀ 2005 ਵਿੱਚ ਛਪੀ ਉਂਕਾਰਪ੍ਰੀਤ ਦੀ ਗ਼ਜ਼ਲਾਂ ਦੀ ਪੁਸਤਕ ‘ਮਿੱਪਲ ਦੀ ਕੈਨਵਸ’ ਰਾਹੀਂ ਹੋਈ ਜੋ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ‘ਭਾਈ ਗੁਰਦਾਸ ਲਾਇਬ੍ਰੇਰੀ’ ਵਿੱਚ ਪੜ÷ ੀ, ਜਿੱਥੇ ਮੈਂ ਉਦੋਂ ਡਿਪਟੀ ਲਾਇਬ੍ਰੇਰੀਅਨ ਵਜੋਂ ਸੇਵਾ ਨਿਭਾ ਰਿਹਾ ਸੀ। ਰੁੱਖਾਂ ਵਿੱਚ ਮੇਰੀ ਵੀ ਕਾਫ਼ੀ ਦਿਲਚਸਪੀ ਸੀ ਅਤੇ ਇਸ ਦੌਰਾਨ ਉਦੋਂ ਪੰਜਾਬ ਦੇ ਰੁੱਖਾਂ ਬਾਰੇ ਮੇਰੀ ਪਹਿਲੀ ਕਿਤਾਬ ‘ਪੰਜਾਬ ਦੇ ਲੋਕ-ਰੁੱਖ’ 2000 ਵਿੱਚ ਛਪ ਚੁੱਕੀ ਸੀ। ਉਸ ਤੋਂ ਬਾਅਦ ਰੁੱਖਾਂ ਬਾਰੇ ਮੇਰੀਆਂ ਦੋ ਹੋਰ ਪੁਸਤਕਾਂ ‘ਸਾਡੇ ਰੁੱਖ’ (2010) ਅਤੇ ‘ਉੱਤਰੀ ਅਮਰੀਕਨ ਰੁੱਖ’ (2015) ਛਪੀਆਂ। ਸਤੰਬਰ 2002 ਵਿੱਚ ਪਹਿਲੀ ਵਾਰ ਕੈਨੇਡਾ ਆਉਣ ‘ਤੇ ਮੈਂ ਇੱਥੇ ਮੇਪਲ ਦੇ ਕਈ ਕਿਸਮ ਦੇ ਰੁੱਖ ਵੇਖੇ ਸਨ। ਉਂਕਾਰਪ੍ਰੀਤ ਦੀ ਇਸ ਪੁਸਤਕ ਦੇ ਸਰਵਰਕ ‘ਤੇ ਛਪੇ ਅੱਖਰ ‘ਮਿੱਪਲ’ ਨੂੰ ਵੇਖ ਕੇ ਇੱਕ ਦੰਮ ਮਨ ਵਿਚ ਆਇਆ ਕਿ ਇਹ ਮਿੱਪਲ ਕਿਹੜਾ ਰੁੱਖ ਹੋਇਆ ਬਈ? ਬੜੀ ਉਤਸੁਕਤਾ ਨਾਲ ਕਿਤਾਬ ਦੀ ਫ਼ੋਲ਼ਾ-ਫ਼ਾਲ਼ੀ ਕੀਤੀ ਤਾਂ ਪਤਾ ਲੱਗਿਆ ਕਿ ਇਹ ਕਨੇਡਾ ਦੇ ਮੇਪਲ ਤੇ ਪੰਜਾਬ ਦੇ ਪਿੱਪਲ ਦੀ ਕੋਈ ‘ਹਾਈਬ੍ਰਿਡ’ ਵਰਾਇਟੀ ਹੈ। ਪੁਸਤਕ ਦੀਆਂ ਗ਼ਜ਼ਲਾਂ ਪੜ÷ ਦਿਆਂ ਇਸ ਸ਼ਿਅਰ ਨੇ ਮੇਰਾ ਧਿਆਨ ਵਿਸ਼ੇਸ਼ ਤੌਰ ‘ਤੇ ਖਿੱਚਿਆ ਤੇ ਫਿਰ ਮਿੱਪਲ ਬਾਰੇ ਸਾਰੀ ਗੱਲ ਸਾਫ਼ ਹੋ ਗਈ।
ਇੱਕ ਰਾਹੀ ਰੁਕਿਆ, ਚੁੱਪ ਚਾਪ ਤੁਰ ਪਿਆ ਫਿਰ,
ਮੇਪਲ ਨੂੰ ਜੱਫੀ ਪਾ ਕੇ, ਪਿੱਪਲ ਦਾ ਨਾਂ ਲੈ ਕੇ।
ਗ਼ਜ਼ਲਾਂ ਵਿੱਚ ਕਈ ਥਾਈਂ ਇਸ ਮਿੱਪਲ ਦਾ ਜ਼ਿਕਰ ਸੀ ਜਿਨ÷ ਾਂ ਦੇ ਵੱਖ-ਵੱਖ ਸ਼ਿਅਰਾਂ ਵਿੱਚ ਇਸ ਨੂੰ ਪੰਜਾਬੀਆਂ ਦੇ ‘ਭੂ-ਹੇਰਵੇ’ ਅਤੇ ਕੈਨੇਡਾ ਤੇ ਪੰਜਾਬ ਦੀ ‘ਸਾਂਝ’ ਦੇ ਪ੍ਰਤੀਕ ਵਜੋਂ ਵਰਤਿਆ ਗਿਆ ਸੀ। ਪੁਸਤਕ ਦੀਆਂ ਸਾਰੀਆਂ ਹੀ ਗ਼ਜ਼ਲਾਂ ਪੜ÷ ਨ ਤੇ ਮਾਨਣਯੋਗ ਸਨ। ਮੈਂ ਇਸ ਕਿਤਾਬ ਨੂੰ ਨਿੱਠ ਕੇ ਪੜਿ÷ ਆ ਅਤੇ ਇਸਦਾ ਵਿਸਤ੍ਰਿਤ ਰੀਵਿਊ ਕਰਕੇ ਅੰਮ੍ਰਿਤਸਰ ਤੋਂ ਛਪਦੇਸਾਹਿਤਕ ਰਿਸਾਲੇ ਵਿੱਚ ਛਪਣ ਲਈ ਭੇਜ ਦਿੱਤਾ, ਜਿੱਥੇ ਇਸ ਰਿਸਾਲੇ ਦੇ ਸੰਪਾਦਕ ਡਾ. ਜੋਗਿੰਦਰ ਕੈਰੋਂ ਵੱਲੋਂ ਉਸ ਨੂੰ ਬਹੁਤ ਵਧੀਆ ਥਾਂ ਦਿੱਤੀ ਗਈ ਸੀ। ਇਹ ਤਾਂ ਹੋਈ ਉਂਕਾਰਪ੍ਰੀਤ ਦੀਆਂ ਗ਼ਜ਼ਲਾਂ ਦੀ ਪਹਿਲੀ ਕਿਤਾਬ ‘ਮਿੱਪਲ ਦੀ ਕੈਨਵਸ’ ਦੀ ਗੱਲ। 2019 ਵਿਚ ਛਪਿਆ ਉਸਦਾ ਦੂਸਰਾ ਗ਼ਜ਼ਲ-ਸੰਗ੍ਰਹਿ ‘ਆਪਣੀ ਛਾਂ ਦੇ ਸ਼ਬਦ’ ਆਈ ਜੋ ਮੈਂ ਪੜਿ÷ ਆ ਨਹੀਂ।
ਇਸ ਲਈ ਉਸਦੇ ਬਾਰੇ ਕੁਝ ਕਹਿਣਾ ਮੇਰੇ ਲਈ ਸੰਭਵ ਨਹੀਂ ਹੈ। ਅਲਬੱਤਾ, 2022 ਵਿੱਚ ਛਪੇ ਉਸਦੇ ਕਾਵਿ-ਸੰਗ੍ਰਹਿ ‘ਅਣਫਿਰਿਆ ਮੱਕਾ’ ਨੂੰ ਮੈਂ ਨਿੱਠ ਕੇ ਪੜਿ÷ ਆ ਹੈ ਤੇ ਇਸ ਨੂੰ ਰੀਵਿਊ ਵੀ ਕੀਤਾ ਸੀ।
ਇਸਦੇ ਨਾਲ ਹੁਣ ਮੈਂ ਉਂਕਾਰਪ੍ਰੀਤ ਦੀ ਹਥਲੀ ਵਾਰਤਕ-ਪੁਸਤਕ ‘ਕਣ-ਕਣ ਕਥਾ ਵੱਲ ਆਉਂਦਾ ਹਾਂ, ਜਿਸ ਵਿਚਲੀਆਂ 14 ਕਿਤਾਬਾਂ ਬਾਰੇ ਉਹ ‘ਬਾਬੇ ਮਿੱਪਲ’ ਦੇ ਨਾਲ ਉਸਦੇ ਕਲਪਿਤ ‘ਡੇਰੇ’ ਜਾ ਕੇ ਸੰਵਾਦ ਰਚਾਉਂਦਾ ਹੈ। ਇਨ÷ ਾਂ ਸਾਰੀਆਂ ਕਿਤਾਬਾਂ ਬਾਰੇ ਕੀਤੀ ਗਈ ਚਰਚਾ ਦਾ ‘ਸਹਿਜ-ਪਾਠ’ ਮੈਂ ਦੋ-ਦੋ, ਤਿੰਨ-ਤਿੰਨ ਕਰਕੇ ਪੰਜਾਂ ਦਿਨਾਂ ‘ਚ ਕੀਤਾ ਤਾਂ ਜੋ ਇਹ ਕੁਝ ਯਾਦ ਵੀ ਰਵ÷ ੇ। ਪੁਸਤਕ ਵਿੱਚ ਲੇਖਕ ਉਂਕਾਰਪ੍ਰੀਤ ਆਪਣੇ ਅਪਾਰਟਮੈਂਟ ਨੇੜਲੇ ਨਿੱਕੇ ਜਿਹੇ ‘ਵਣ’ ਵਿਚ ਲਹਿੰਦੀ ਪਗਡੰਡੀ ‘ਤੇ ਚੱਲਦਿਆਂ ‘ਬਾਬੇ ਮਿੱਪਲ’ ਦੇ ਕਲਪਿਤ ‘ਡੇਰੇ’ ਵੱਲ ਜਾਂਦਾ ਹੈ ਅਤੇ ਉਸ ਦਿਨ ਆਪਣੇ ਝੋਲੇ ਵਿਚ ਲਿਆਂਦੀ ਗਈ ਕਿਤਾਬ ਅਤੇ ਉਸਦੇ ਲੇਖਕ ਬਾਰੇ ਗੱਲ ਕਰਦਾ ਹੈ।
ਇਸ ਪੁਸਤਕ ਵਿਚਲੀਆਂ ਵੱਖ-ਵੱਖ ਕਵੀਆਂ ਦੀਆਂ ਕਿਤਾਬਾਂ ਬਾਰੇ ਗੱਲਬਾਤ ਕਰਨ ਲਈ ਉਂਕਾਰਪ੍ਰੀਤ ਵੱਲੋਂ ਇਹ ਨਿਵੇਕਲਾ ਢੰਗ ਅਪਨਾਇਆ ਗਿਆ ਹੈ। ਸੁਰਿੰਦਰ ਸੋਹਲ ਤੋਂ ਸ਼ੁਰੂ ਹੋ ਕੇਉਹ ਵਾਰੀ-ਵਾਰੀ ਡਾ. ਹਰਿਭਜਨ ਸਿੰਘ, ਉਲਫ਼ਤ ਬਾਜਵਾ, ਇਕਬਾਲ ਰਾਮੂਵਾਲੀਆ, ਵੈਦ ਕੇਹਰ ਸਿੰਘ ਮੋਤੀ, ਦਲਜੀਤ ਮੋਖਾਂ, ਦੇਵਿੰਦਰ ਸਤਿਆਰਥੀ, ਨਵਤੇਜ ਭਾਰਤੀ, ਡਾ. ਜਗਤਾਰ, ਰਵਿੰਦਰ ਸਹਿਰਾਅ, ਪ੍ਰਤੀਕ, ਪਾਤਰ ਤੇ ਪਾਸ਼ ਦੀਆਂ ਕਿਤਾਬਾਂ ਬਾਰੇ ਮਿੱਪਲ ਬਾਬੇ ਨੂੰ ‘ਦੂਸਰੀ ਧਿਰ’ ਬਣਾ ਕੇ ਉਸ ਨਾਲ ਵਧੀਆ ਸੰਵਾਦ ਰਚਾਉਂਦਾ ਹੈ। ਇਹ ਸਾਰੇ ਹੀ ਸੰਵਾਦ ਬੜੇ ਰੌਚਕ ਅਤੇ ਦਿਲਚਸਪ ਹਨ। ਇਨ÷ ਾਂ ਵਿੱਚੋਂ ਕਈਆਂ ਕਵੀਆਂ ਨੇ ਰੁੱਖਾਂ ਬਾਰੇ ਬਹੁਤ ਖ਼ੂਬਸੂਰਤ ਲਿਖਿਆ ਹੈ। ਮਸਲਿਨ ‘ਖੰਡਰ ਖ਼ਾਮੋਸ਼ੀ ਤੇ ਰਾਤ’ ਵਿਚਲੀਆਂ ਸੁਰਿੰਦਰ ਸੋਹਲ ਦੀਆਂ ਗ਼ਜ਼ਲਾਂ ਦੇ ਸਿੰਬਲ ਤੇ ਮੈਟਾਫ਼ਰ ਲੋਕ-ਮਿੱਥਾਂ ਨੂੰ ਨਵੇਂ ਅਰਥ ਪ੍ਰਦਾਨ ਕਰਦੇ ਹਨ, ਜਦੋਂ ਉਹ ਇਸ ਵਿੱਚ ਕਹਿੰਦਾ ਹੈ :
ਬਿਰਖ ਦਾ ਤਾਂ ਧਰਮ ਹੈ ਹਰ ਹਾਲ ਵਿੱਚਵੰਡਣਾ ਸਕੂਨ,
ਛਾਂ ‘ਚ ਬਹਿ ਜਾਂ ਸੇਕ ਲੈ ਜਾਂ ਫਿਰ ਬਣਾ ਇਸਦੀ ਰਬਾਬ।
(ਪੰਨਾ-16)
ਡਾ. ਹਰਿਭਜਨ ਸਿੰਘ ਦੀ ਪੁਸਤਕ ‘ਰੁੱਖ ਤੇ ਰਿਸ਼ੀ’ ਵਿੱਚ ‘ਰਿਸ਼ੀ’ ਦੀ ਪਰਿਭਾਸ਼ਾ ਦਿੰਦਿਆਂ ਉਂਕਾਰਪ੍ਰੀਤ ਮਿੱਪਲ ਬਾਬੇ ਦੇ ਮੂੰਹੋਂ ਅਖਵਾਉਂਦਾ ਹੈ, ”ਮਨੁੱਖ ਨੂੰ ਰੁੱਖ ਵਿੱਚ ਮਿਲਾ ਦੇਵੋ ਤਾਂ ਰਿਖੀ ਬਣਦਾ”। ਡਾ. ਸਾਹਿਬ ਆਪਣੀ ਇਸ ਕਿਤਾਬ ਦੀ ਇੱਕ ਕਵਿਤਾ ਵਿੱਚ ਫ਼ਰਮਾਉਂਦੇ ਹਨ :
ਗੱਲ ਸੁਣਨ ਵਾਸਤੇ, ਰੁੱਖ ਦੀ ਜੀਰਾਂਦ ਚਾਹੀਦੀ
ਏਨਾ ਕੁ ਵਕਤ ਕਿ ਧਰਤੀ ਚ ਮਾੜੀ ਜਿਹੀ ਜੜ÷ ਲੱਗ ਜਾਵੇ
ਏਨਾ ਕੁ ਠਰ÷ ੰਮਾ ਕਿ ਲੂੰਆਂ ‘ਚ ਹੁੰਗਾਰੇ ਜਿਹਾ ਫੁੱਲ ਉੱਗ ਖਲੋਵੇ। (ਪੰਨਾ- 34)
ਕੇਹਰ ਸਿੰਘ ਮੋਤੀ ਦੀ ਕਿਤਾਬ ‘ਚਮਕਦੇ ਮੋਤੀ’ ਦਾ ਇਹ ਦੋਹਾ ਅਕਾਸ਼ ਤੋਂ ਡਿੱਗੀ ‘ਅੰਮ੍ਰਿਤ ਬੂੰਦ’ ਨਾਲ ਟਾਹਲੀ ਦੇ ਰੁੱਖ ਨੂੰ ‘ਚੰਦਨ’ ਹੋ ਜਾਣ ਦੀ ਗੱਲ ਕਰਦਾ ਹੈ :
ਅੰਮ੍ਰਿਤ ਬੂੰਦ ਅਕਾਸ਼ ਤੋਂ ਟਾਹਲੀ ‘ਤੇ ਪੈ ਜਾਏ॥
ਚੰਦਨ ਕਰਹੇ ਓਸ ਨੂੰ, ਕੁਲ ਜੰਗਲ ਮਹਿਕਾਏ॥
(ਪੰਨਾ-62)
ਡਾ. ਜਗਤਾਰ ਆਪਣੀ ਪੁਸਤਕ ‘ਦੁੱਧ ਪੱਥਰੀ’ ਵਿੱਚ ਕਹਿੰਦਾ ਹੈ : ਪੱਤੇ ਕੀ ਫੁੱਟਦੇ ਨਹੀਂ ਇਕ ਵਾਰ ਝੜ ਕੇ,
ਰੁੱਖ ਬਨ ਦੇ ਮੌਲ਼ਦੇ ਨੇ ਹੋਰ ਸੜ ਕੇ।
(ਪੰਨਾ-101)
ਕੁਦਰਤ ਦੇ ਇਸ ਵਰਤਾਰੇ ਬਾਰੇ ਸੁਰਜੀਤ ਪਾਤਰ ਆਪਣੀ ਇਕ ਗ਼ਜ਼ਲ ਦੇ ਸ਼ਿਅਰ ਵਿੱਚ ਇੰਜ ਬਿਆਨਦਾ ਹੈ :
ਜੇ ਆਈ ਪੱਤਝੜ ਤਾਂ ਫੇਰ ਕੀ ਏ, ਤੂੰ ਅਗਲੀ ਰੁੱਤ ਚ ਯਕੀਨ ਰੱਖੀ।
ਮੈਂ ਲੱਭ ਕੇ ਲਿਆਉਨਾਂ ਕਿਤਿਉਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ।
ਉਂਜ, ਓਂਕਾਰਪ੍ਰੀਤ ਦੀ ਇਸ ‘ਕਣ-ਕਣ ਕਥਾ’ ਵਿੱਚ ਉਸਦੀ ਕਿਤਾਬ ‘ਸੁਰਜ਼ਮੀਨ’ ਵਿੱਚ ਉਹ ‘ਭਾਫ਼’ ਨੂੰ ਇੱਕ ਪ੍ਰਤੀਕ ਵਜੋਂ ਲੈਂਦਿਆਂ ਹੋਇਆਂ ਸਮੁੰਦਰ ਤੇ ਥਲ ਦੀ ਗੱਲ ਬਾਖ਼ੂਬੀ ਕਰਦਾ ਹੈ :
ਭਾਫ਼ ਬਣ ਕੇ ਉਡਿਆ ਸਮੁੰਦਰ ਥਲ ਲਈ।
ਦੇਖ ਇਸ ਮਿਲਣੀ ਨੂੰ, ਇਸ ਹਿਜਰਤ ਨੂੰ ਵੇਖ।
(ਪੰਨਾ-152)
ਰੁੱਖਾਂ ਦੀ ਗੱਲ ਕਰਦਿਆਂ ਇਸ ਪੁਸਤਕ ਵਿਚਲੀ ਆਪਣੀ ਕਿਤਾਬ ‘ਕਾਗਦ ਕਲਮ ਕਿਤਾਬ’ ਵਿੱਚ ਰਵਿੰਦਰ ਸਹਿਰਾਅ ਆਖਦਾ ਹੈ :
ਮਨੁੱਖ ਕਦੇ ਰੁੱਖਾਂ ਨੂੰ ਵੱਢਦੈ, ਮਨੁੱਖ ਕਦੇ ਮਨੁੱਖਾਂ ਨੂੰ ਵੱਢਦੈ
ਕਦੇ ਛਾਵਾਂ ਨਾਲ ਆੜੀ, ਕਦੇ ਧੁੱਪਾਂ ਨੂੰ ਕੋਸੇ
ਕਦੇ ਧੁੱਪ ਨੂੰ ਸਲ÷ ਾਵੇ। ਕਦੇ ਛਾਵਾਂ ਨੂੰ ਰੋਸੇ।
(ਪੰਨਾ-108)
ਸਾਧੂ ਬਿਨਿੰਗ ਦੀ ਕਿਤਾਬ ‘ਯਾਰ ਮੇਰਾ ਦਰਿਆ’ ਬਾਰੇ ਗੱਲ ਕਰਦਿਆਂ ਓਂਕਾਰਪ੍ਰੀਤ, ਬਿੰਨਿੰਗ ਵੱਲੋਂ ਮਨੁੱਖ ਨੂੰ ‘ਵਗਦੇ ਦਰਿਆ’ ਨਾਲ ਦਿੱਤੀ ਗਈ ਤਸ਼ਬੀਹ ਦੀ ਗੱਲ ਕਰਦਾ ਹੈ :
ਤੁਰਦਾ ਬੰਦਾ ਹੈ ਵਗਦਾ ਦਰਿਆ,
ਪੈਰਾਂ ‘ਚ ਮੰਜ਼ਲ ‘ਤੇ ਚੱਲਣ ਦਾ ਚਾਅ। (ਪੰਨਾ-23)
‘ਸਾਰਾ ਜਹਾਨ ਮੇਰਾ’ ਵਿੱਚ ਉਲਫ਼ਤ ਬਾਜਵਾ ਬਾਰੇ ਆਪਣੀ ਇਸ ਪੁਸਤਕ ਵਿੱਚ ਓਂਕਾਰਪ੍ਰੀਤ ਮਨੁੱਖ ਦੀ ਖ਼ੁਦ ਕਿਆਸੀ ‘ਸਰਬ-ਵਿਆਪਕਤਾ’ ਸਬੰਧੀ ਉਸਦੇ ਇਹ ਸ਼ਿਅਰ ਦਰਜ ਕਰ ਰਿਹਾ ਹੈ : ਨਾ ਇਹ ਸਤਾਨ ਮੇਰਾ, ਨਾ ਉਹ ਸਤਾਨ ਮੇਰਾ,
ਸਾਰੇ ਜਹਾਨ ਦਾ ਮੈਂ ਹਾਂ, ਸਾਰਾ ਜਹਾਨ ਮੇਰਾ
ਇਸਨੂੰ ਵਤਨ ਕਹਾਂ ਜਾਂ ਪਰਦੇਸ ਇਸਨੂੰ ਆਖਾਂ,
ਨਾ ਜ਼ਰ ਜ਼ਮੀਨ ਮੇਰੀ, ਨਾ ਘਰ ਮਕਾਨ ਮੇਰਾ।
(ਪੰਨਾ-41)
ਪੁਸਤਕ ਦੇ ਇੱਕ ਹੋਰ ਕਵੀ ਇਕਬਾਲ ਰਾਮੂਵਾਲੀਏ ਦੀ ਕਿਤਾਬ ‘ਕਵਿਤਾ ਮੈਨੂੰ ਲਿਖਦੀ’ ਜਿੱਥੇ ਕਨੇਡਾ ਦੇ ਕੁਦਰਤੀ ਅਜੂਬੇ ‘ਨਿਆਗਰਾ ਫ਼ਾਲਜ਼’ ਦੇ ਲੋਕਾਈ ਲਈ ‘ਤਮਾਸ਼ੇ’ ਅਤੇ ਇੱਥੋਂ ਦੇ ਆਦਿ-ਵਾਸੀਆਂ ਉੱਪਰ ਹੋਏ ਅਕਹਿ ਤੇ ਅਸਹਿ ਜ਼ੁਲਮ ਤੇ ਤਸ਼ੱਦਦ ਦੀ ਗੱਲ ਬਾਖ਼ੂਬੀ ਕਰਦੀ ਹੈ :
ਮਣਾਂ ਮੂੰਹੀ ਪਾਣੀਆਂ ਦਾ ਨਿਰਵਿਘਨ ਗਿਰਨਾ
ਲੋਕਾਈ ਵਾਸਤੇ ਵਧੀਆ ਤਮਾਸ਼ਾ ਹੈ,
ਤੇ ਚਿੜੀਆਂ ਦੇ ਨਿਰੰਤਰ ਕਤਲ ਦੇ ਉੱਤੇ
ਮਸ਼ੀਨੀ ਭੀੜ ਦਾ ਸ਼ਾਇਦ,ਇਹ ਬਾ-ਤਹਿਜ਼ੀਬ ਹਾਸਾ ਹੈ।
(ਪੰਨਾ-58)
ਪੁਸਤਕ ਵਿੱਚ ਪ੍ਰਤੀਕ ਦੀ ਕਿਤਾਬ ‘ਬੁਣਤੀ’ ਬਾਰੇ ਉਂਕਾਰਪ੍ਰੀਤ ਵੱਲੋਂ ਵਧੀਆ ਸੁਆਲ ਉਠਾਇਆ ਗਿਆ ਹੈ, ਜਦੋਂ ਉਹ ਮਿੱਪਲ ਬਾਬੇ ਨੂੰ ਪੁੱਛਦਾ ਹੈ ਕਿ ਆਪਣੇ ਪਿਆਰੇ ਲਈ ਰਚੀ ਜਾਣ ਵਾਲੀ ਕਵਿਤਾ ਉਸਦੇ ਲਈ ਸਵੈਟਰ ਬੁਣਨ ਵਾਂਗ ਹੈ? ਕੀ ਕਵਿਤਾ ਸਵੈਟਰ ਵਾਂਗ ਤਿਆਰ ਕੀਤੀ ਜਾ ਸਕਦੀ ਹੈ ਜਾਂ ਕੀਤੀ ਜਾਣੀ ਚਾਹੀਦੀ ਹੈ?
ਇਸਦੇ ਜੁਆਬ ਵਿੱਚ ਬਾਬਾ ਮਿੱਪਲ ਸ੍ਰਿਸ਼ਟੀ ਦੇ ਮੂਲ ‘ਪੰਜ ਤੱਤਾਂ’ ਦੀ ਗੱਲ ਕਰਦਾ ਹੈ ਜੋ ਆਪਣੇ ਇਕ ਨਿਰਧਾਰਤ ਭਾਣੇ ਅਨੁਸਾਰ ਉਗਮਦੇ, ਵਿਗਸਦੇ ਤੇ ਅਸਤਦੇ ਹਨ। ਇੰਜ ਹੀ ਕਵਿਤਾ ਦਾ ਮੂਲ ਅੰਤਰ ਚੇਤਨਾ ਦਾ ਖਿਆਲ ਹੈ। (ਪੰਨਾ-125)
‘ਬੁਣਤੀ’ ਵਿਚਲੀ ਆਪਣੀ ਇੱਕ ਕਵਿਤਾ ਵਿੱਚ ਪ੍ਰਤੀਕ ਕਹਿੰਦਾ ਹੈ :
ਖ਼ਿਆਲਾਂ ਹੇਠ ਮਚੀ ਹੈ ਅੱਗ,
ਫਿਰ ਉੱਬਲ ਰਹੇ ਵਿਚਾਰ
ਤਪ ਰਹੀ ਦੇਗ਼ਚੀ, ਭਾਫ਼ ਬਣ ਅੱਖਰ
ਤੁਪਕਾ-ਤੁਪਕਾ ਹੋ
ਕਾਗ਼ਜ਼ ‘ਤੇ ਡਿੱਗਣ ਵਾਲੇ ਨੇ
ਕਸ਼ੀਦ ਹੋ ਰਹੀ ਹੈ
ਕੋਈ ਨਵੀਂ ਕਵਿਤਾ।
(ਪੰਨਾ-124)
… ਤੇ ਪੁਸਤਕ ਦੇ ਅਖ਼ੀਰ ਵਿੱਚ ਪਾਸ਼ ਦੀ ਕਾਵਿ-ਪੁਸਤਕ ‘ਸਾਡੇ ਸਮਿਆਂ ਵਿਚ’ ਬਾਰੇ ਚਰਚਾ ਵਿੱਚ ਮਿੱਪਲ ਬਾਬੇ ਵਿੱਚ ਸਮਾਇਆ ਪਾਸ਼ ਕਹਿੰਦਾ ਹੈ :
ਸੱਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ।
(ਪੰਨਾ-159)
ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗ਼ਲੇ ਹੋਏ ਸਵਾਦਾਂ ਦੀ ਕੋਈ ਗੱਲ ਕਰਾਂਗਾ
ਜਿਹਨਾਂ ਦੇ ਹੜ÷ ‘ਚ ਰੁੜ÷ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ
ਤੇ ਸਾਡੀਆਂ ਧੀਆਂ ਦਾ ਕੰਜਕ ਜਿਹਾ ਹਾਸਾ।
(ਪੰਨਾ – 161/162)
ਇਸ ਤਰ÷ ਾਂ ਇਸ ਪੁਸਤਕ ਵਿਚਲੀਆਂ ਵੱਖ-ਵੱਖ ਲੇਖਕਾਂ ਦੀਆਂ ਰਚੀਆਂ ਸਾਰੀਆਂ ਹੀ ਕਿਤਾਬਾਂ ਬਾਰੇ ਉਂਕਾਰਪ੍ਰੀਤ ਵੱਲੋਂ ਕੀਤੀ ਗਈ ਚਰਚਾ ਸ਼ਲਾਘਾਯੋਗ ਹੈ। ਪਰ ਇਨ÷ ਾਂ ਵਿੱਚੋਂ ਪ੍ਰੋੜ÷ -ਲੇਖਕ ਨਵਤੇਜ ਭਾਰਤੀ ਦੀ ਪੁਸਤਕ ‘ਲੀਲਾ’ ਬਾਰੇ ਹੋਈ ਚਰਚਾ ਨੇ ਮੈਨੂੰ ਸੱਭ ਤੋਂ ਵਧੇਰੇ ਪ੍ਰਭਾਵਿਤ ਕੀਤਾ ਹੈ। ਪਟਿਆਲੇ ਦੇ ‘ਭੂਤਵਾੜੇ’ ਦੇ ਸੱਤਾਂ ‘ਭੂਤਾਂ’ ਬਾਰੇ ਜ਼ਿਕਰ ਕਰਦਿਆਂ ਭਾਰਤੀ ਹੁਰਾਂ ਨੇ ‘ਲਾਲੀ’ (ਹਰਦਿਲਜੀਤ ਸਿੰਘ ਸਿੱਧੂ) ਦਾ ਜੋ ਕਿਰਦਾਰ ਬਾਖ਼ੂਬੀ ਪੇਸ਼ ਕੀਤਾ ਹੈ, ਉਹ ਅਤੀ ਪ੍ਰਭਾਵਸ਼ਾਲੀ ਹੈ। ‘ਭੂਤਵਾੜੇ’ ਦੇ ਸੱਤ ‘ਭੂਤ’ ਚੜ÷ ਦੇ ਚੇਤ ਦੀ ਧੁੱਪ ਵਿਚ ਘਾਹ ‘ਤੇ ਬੈਠ ਕੇ ਚਾਹ ਪੀੰਦੇ ਹੋਏ ਪੰਜਾਬੀ ਤੇ ਹੋਰ ਭਾਸ਼ਾਵਾਂ ਦੇ ਸਾਹਿਤ ਬਾਰੇ ਡੂੰਘੀ ਸੋਚ-ਵਿਚਾਰ ਕਰਦੇ ਹਨ ਅਤੇ ਅੱਠਵਾਂ ਭੂਤ ‘ਲਾਲੀ’ ਉਨ÷ ਾਂ ਵਿੱਚ ਕਦੇ-ਕਦੇ, ਪਰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲਇਸ ਚਰਚਾ ਵਿੱਚ ਆ ਸ਼ਾਮਲ ਹੁੰਦਾ ਹੈ। ਉਹ ਸਾਹਿਤ ਬਾਰੇ, ਖ਼ਾਸ ਤੌਰ ‘ਤੇ ਵਿਦੇਸ਼ੀ ਸਾਹਿਤ ਬੜੀਆਂ ਫ਼ਿਲਾਸਫ਼ਾਨਾ ਗੱਲਾਂ ਕਰਦਾ ਹੈ। ਖ਼ੈਰ, ਇਹ ਮੇਰਾ ਨਿੱਜੀ ਪ੍ਰਭਾਵ ਹੋ ਸਕਦਾ ਹੈ।
ਕੋਈ ਮੇਰੇ ਨਾਲ ਸਹਿਮਤ ਹੋਵੇ ਜਾਂ ਨਾ, ਨਵਤੇਜ ਭਾਰਤੀ ਦੀ ਕਾਵਿ-ਪੁਸਤਕ ‘ਲਾਲੀ’ ਦੀ ਕਵਿਤਾ ਕਮਾਲ ਦੀ ਹੈ, ਖ਼ਾਸ ਤੌਰ ‘ਤੇ ਜਦੋਂ ਉਹ ਆਪਣੀ ਇਸ ਛੋਟੀ ਜਿਹੀ ਕਵਿਤਾ ਵਿੱਚ ਇੰਜ ਕਹਿੰਦਾ ਹੈ :
ਰਾਹ ‘ਚ ਮਿਲਣ ਵਾਲੇ
ਰਾਹ ‘ਚ ਹੀ ਵਿੱਛੜ ਜਾਂਦੇ ਹਨ
ਅਸੀਂ ਇੱਕ ਪੈਰ ਸੰਜੋਗ ਦਾ
ਦੂਜਾ ਵਿਜੋਗ ਦਾ ਚੁੱਕਦੇ ਹਾਂ।
(ਪੰਨਾ-136)
‘ਚੇਤਨਾ ਪ੍ਰਕਾਸ਼ਨ ਲੁਧਿਆਣਾ’ ਵੱਲੋਂ ਛਾਪੀ ਗਈ ਇਸ ਵਾਰਤਕ ਪੁਸਤਕ ‘ਕਣ-ਕਣ ਕਥਾ’ ਵਿੱਚ 14 ਨਾਮਵਰ-ਕਵੀਆਂ ਦੀਆਂ ਕਿਤਾਬਾਂ ਬਾਰੇ ਉਂਕਾਰਪ੍ਰੀਤ ਵੱਲੋਂ ਬਹੁਤ ਵਧੀਆ ਚਰਚਾ ਕੀਤੀ ਗਈ ਹੈ। ਪੁਸਤਕ ਦੇ ਸਾਰੇ ਹੀ ਅਧਿਆਇ ਗੰਭੀਰਤਾ ਨਾਲ ਪੜ÷ ਨ ਤੇ ਸੋਚਣ ਵਾਲੇ ਹਨ ਅਤੇ ਮੈਂ ਪੰਜਾਬੀ ਪਾਠਕਾਂ ਨੂੰ ਇਹ ਪੜ÷ ਨ ਦੀ ਸਿਫ਼ਾਰਸ਼ ਕਰਦਾ ਹਾਂ।

RELATED ARTICLES
POPULAR POSTS