Breaking News
Home / ਨਜ਼ਰੀਆ / ਮਾਂ ਬੋਲੀ-ਪੰਜਾਬੀ ਉਦਾਸ ਹੈ!

ਮਾਂ ਬੋਲੀ-ਪੰਜਾਬੀ ਉਦਾਸ ਹੈ!

ਡਾ. ਡੀ ਪੀ ਸਿੰਘ
416-859-1856

ਪਾਤਰ :
ਜਸਬੀਰ : ਪੰਦਰਾਂ ਕੁ ਸਾਲ ਦਾ ਮੁੰਡਾ
ਬੇਬੇ : ਪੰਜਾਬੀ ਭਾਸ਼ਾ ਦੀ ਨੁਮਾਇੰਦਗੀ ਕਰ ਰਹੀ,ਫਟੇ ਪੁਰਾਣੇ ਕੱਪੜੇ ਪਾਈ ਬੁੱਢੀ ਔਰਤ
੍ਰਮਿ ਸੁਰਜੀਤ : ਪੰਜਾਬੀ ਲੇਖਕ
ਕੁਲਦੀਪ : ਸੁਰਜੀਤ ਦਾ ਬੇਟਾ, ਉਮਰ ਬਾਰਾਂ ਸਾਲ
ਪਰਦਾ ਉੱਠਦਾ ਹੈ।
ਕਾਂਡ ਪਹਿਲਾ
ਸਥਾਨ – ਉਜਾੜ ਵਿਚ ਇਕ ਬੁੱਢੀ ਔਰਤ, ਫਟੇ ਪੁਰਾਣੇ ਕੱਪੜੇ ਪਹਿਨੀ, ਬਹੁਤ ਹੀ ਉਦਾਸ ਹਾਲਤ ਵਿਚ ਬੈਠੀ ਹੈ।
(ਜਸਬੀਰ ਉਧਰੋਂ ਲੰਘ ਰਿਹਾ ਹੈ। ਉਜਾੜ ਵਿਚ ਇਕੱਲੀ ਤੇ ਬੇਸਹਾਰਾ ਬਜ਼ੁਰਗ ਔਰਤ ਨੂੰ ਦੇਖ ਉਹ ਅਚਾਨਕ ਰੁਕ ਜਾਂਦਾ ਹੈ। ਉਹ ਔਰਤ ਬਹੁਤ ਹੀ ਉਦਾਸ ਤੇ ਦੁਖੀ ਨਜ਼ਰ ਆ ਰਹੀ ਹੈ। ਜਸਬੀਰ ਹੌਲੇ ਹੌਲੇ ਉਸ ਕੋਲ ਪਹੁੰਚਦਾ ਹੈ।)
ਜਸਬੀਰ : ਕੀ ਹੋਇਆ? ਬੇਬੇ ! ਤੂੰ ਇਥੇ ਇਕੱਲਿਆਂ ਕਿਵੇਂ ਬੈਠੀ ਏ? ਤੇ ਤੂੰ ਇੰਨ੍ਹੀ ਉਦਾਸ ਕਿਉਂ ਹੈ?
ਬੇਬੇ: (ਚੁੰਨੀ ਦੇ ਪੱਲੂ ਨਾਲ ਅੱਖਾਂ ਪੂੰਝਦੀ ਹੋਈ) ਮੈਨੂੰ ਮੇਰੇ ਬੱਚਿਆਂ ਨੇ ਵਿਸਾਰ ਦਿੱਤਾ ਹੈ। ਉਨ੍ਹਾਂ ਦੇ ਘਰਾਂ ਵਿਚ ਮੇਰੇ ਲਈ ਕੋਈ ਥਾਂ ਨਹੀਂ।
(ਪਿਛੋਕੜ ਵਿਚ ਆਵਾਜ਼ ਉਭਰਦੀ ਹੈ।)
ਮੁੱਠਾ੬ ਮੀਟ ਕੇ ਨੁੱਕਰੇ ਹਾ੬ ਬੈਠੀ, ਟੁੱਟੀ ਹੋਈ ਸਤਾਰ ਰਬਾਬੀਆ੬ ਦੀ ।
ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ਼ ਮੇਰੀ, ਵੇ ਮੈ੬ ਬੋਲੀ ਹਾ੬, ਉਨ੍ਹਾਂ ਪੰਜਾਬੀਆ੬ ਦੀ ।
(ਫ਼ਿਰੋਜ਼ਦੀਨ ਸ਼ਰਫ਼)
ਜਸਬੀਰ: ਬਹੁਤ ਮਾੜੀ ਗੱਲ ਹੈ। ਇੰਝ ਵੀ ਕੋਈ ਆਪਣੇ ਬਜ਼ੁਰਗਾਂ ਨਾਲ ਕਰਦਾ ਹੈ। ਬੜੇ ਮਰਦੂਦ ਨੇ ਉਹ ਜਿਨ੍ਹਾਂ ਆਪਣੀ ਬੇਬੇ ਨੂੰ ਘਰੋਂ ਕੱਢ ਛੱਡਿਆ ਏ।
ਬੇਬੇ: (ਰੌਣਹਾਕੀ ਹਾਲਤ ਵਿਚ) ਨਹੀਂ ….ਨਹੀਂ! ਮਰਦੂਦ ਨਹੀਂ ਹਨ ਉਹ। ਬਸ ਮੇਰੀ ਸੌਂਤਨ ਦੇ ਭੁਲਾਵੇ ਵਿਚ ਆ ਗਏ ਨੇ । ਓਹ ਬੇਹਯਾ ਪਤਾ ਨਹੀਂ ਕਿਸ ਕਿਸ ਦਾ ਘਰ ਤਬਾਹ ਕਰਦੀ ਫਿਰਦੀ ਹੈ। (ਬੇਬੇ ਫੁੱਟ ਫੁੱਟ ਕੇ ਰੋਣ ਲਗਦੀ ਹੈ।)
ਜਸਬੀਰ: ਬੇਬੇ ਰੋ ਨਾ। (ਆਪਣੇ ਮਫਲਰ ਨੂੰ ਹੱਥ ਵਿਚ ਫੜ ਅੱਗੇ ਕਰਦਾ ਹੋਇਆ)
ਠਹਿਰ ਮੈਂ ਤੇਰੇ ਹੰਝੂ ਪੂੰਝ ਦਿਆਂ ।
ਬੇਬੇ: ਜਿਉਂਦਾ ਰਹਿ ਪੁੱਤਰਾ । ਸ਼ੁਕਰ ਹੈ ਕਿਸੇ ਨੂੰ ਮੇਰੀ ਹਾਲਤ ਉੱਤੇ ਤਰਸ ਤਾਂ ਆਇਆ ।
ਜਸਬੀਰ: ਬੇਬੇ ! ਮੈਂਨੂੰ ਪੂਰੀ ਗੱਲ ਦਸ, ਤੇਰਾ ਇਹ ਹਾਲ ਕਿਵੇਂ ਹੋਇਆ? ਸ਼ਾਇਦ ਮੈਂ ਤੇਰੀ ਕੋਈ ਮਦਦ ਕਰ ਸਕਾਂ।
ਬੇਬੇ: ਬਹੁਤ ਪੁਰਾਣੀ ਗੱਲ ਹੈ। ਸ਼ਾਇਦ ਤਿੰਨ ਕੁ ਹਜ਼ਾਰ ਸਾਲ ਪੁਰਾਣੀ। ਤਦ ਪੰਜਾਬ ਦੀ ਧਰਤੀ ਉੱਤੇ ਇੰਡੋ-ਆਰੀਅਨ ਭਾਸ਼ਾਵਾਂ ਦਾ ਬੋਲ-ਬਾਲਾ ਸੀ। ਲਗਭਗ ਢਾਈ ਹਜ਼ਾਰ ਸਾਲ ਪਹਿਲਾਂ ਇਹ ਭਾਸ਼ਾਵਾਂ ਨੇ ਪੂਰਬੀ ਪੰਜਾਬ ਵਿਚ ਪ੍ਰਾਕਰਿਤ ਤੇ ਸ਼ੋਰਸੇਨੀ ਅਤੇ ਪੱਛਮੀ ਪੰਜਾਬ ਵਿਚ ਕੇਕੇਏ ਉਪ-ਭਾਸ਼ਾਵਾਂ ਨੂੰ ਜਨਮ ਦਿੱਤਾ। ਕਈ ਸਿਆਣੇ ਦੱਸ ਪਾਉਂਦੇ ਹਨ ਕਿ ਮੇਰਾ ਜਨਮ ਦਸਵੀਂ ਸਦੀ ਦੌਰਾਨ ਹੋਇਆ। ਪਰ ਮੇਰਾ ਗੁਰਮੁਖੀ ਸਰੂਪ ਪੰਦਰਵੀਂ ਸਦੀ ਵਿਚ ਹੀ ਉਜਾਗਰ ਹੋਇਆ।
ਜਸਬੀਰ: ਬੇਬੇ! ਆਪਣੇ ਬਚਪਨ ਦੀ ਕੋਈ ਗੱਲ ਸੁਣਾ।
ਬੇਬੇ: (ਹਲਕੇ ਜਿਹੇ ਮੁਸਕਰਾਂਦੇ ਹੋਏ, ਦੁਰੇਡੇ ਵੱਲ ਝਾਂਕਦੀ ਹੈ, ਜਿਵੇਂ ਕੁਝ ਯਾਦ ਕਰ ਰਹੀ ਹੋਵੇ।) ਉਹ ਵੀ ਕੀ ਦਿਨ ਸਨ? ਸੱਚ ਹੀ ਬਚਪਨ ਸੱਭ ਨੂੰ ਬਹੁਤ ਚੰਗਾ ਲੱਗਦਾ ਹੈ ਬੇਸ਼ਕ ਕਿੰਨ੍ਹੀ ਵੀ ਉਮਰ ਹੋ ਜਾਏ।
ਇਹ ਉਹ ਸੁਪਨਮਈ ਸਮਾਂ ਸੀ ਜਦ ਸੂਫੀ ਫਕੀਰ ਸ਼ੇਖ ਫ਼ਰੀਦ ਨੇ ਆਪਣੀ ਬਾਣੀ ਨਾਲ ਮੈਨੂੰ ਨਿਵਾਜਿਆ। ਫਿਰ ਬਾਬਾ ਨਾਨਕ ਦੇ ਇਲਾਹੀ ਗੀਤਾਂ ਨੇ ਮੈਨੂੰ ਸਰਸ਼ਾਰ ਕੀਤਾ। ਇਹੋ ਸਮਾਂ ਸੀ ਜਦ ਸ਼ਾਹ ਹੁਸੈਨ, ਦਮੋਦਰ, ਸੁਲਤਾਨ ਬਾਹੂ, ਸ਼ਾਹ ਸ਼ਰਫ਼, ਬੁੱਲੇ ਸ਼ਾਹ, ਅਲੀ ਹੈਦਰ, ਖ਼ਵਾਜਾ ਫ਼ਰੀਦ ਤੇ ਮੀਆਂ ਮੁਹੰਮਦ ਬਖ਼ਸ਼ ਨੇ ਆਪਣੀਆਂ ਰਚਨਾਵਾਂ ਨਾਲ ਮੈਨੂੰ ਭਰਪੂਰਤਾ ਬਖ਼ਸ਼ੀ।
ਜਸਬੀਰ: ਕਿੱਸਾ ਕਾਵਿ ਵੀ ਤਾਂ ਇਸੇ ਸਮੇਂ ਪਰਚਲਿਤ ਹੋਇਆ ਸੀ।
ਬੇਬੇ: ਵਾਹ ਪੁੱਤਰਾ! ਤੂੰ ਤਾਂ ਕਾਫ਼ੀ ਕੁਝ ਜਾਣਦਾ ਹੈ। ਬਿਲਕੁਲ ਠੀਕ ਕਿਹਾ ਏ ਤੂੰ। ਇਸੇ ਅਰਸੇ ਦੌਰਾਨ, ਵਾਰਿਸ ਸ਼ਾਹ ਦਾ ਕਿੱਸਾ ‘ਹੀਰ ਰਾਂਝਾ’, ਫ਼ਜਲ ਸ਼ਾਹ ਰਚਿਤ ‘ਸੋਹਣੀ ਮਹੀਂਵਾਲ’, ਹਫ਼ੀਜ਼ ਬਰਖੁਦਾਰ ਰਚਿਤ ‘ਮਿਰਜ਼ਾ ਸਾਹਿਬਾਂ’, ਹਾਸ਼ਿਮ ਸ਼ਾਹ ਰਚਿਤ ‘ਸੱਸੀ ਪੁੰਨੂੰ, ਕਾਦਰਯਾਰ ਰਚਿਤ ‘ਕਿੱਸਾ ਪੂਰਨ ਭਗਤ’ ਤੇ ਸ਼ਾਹ ਮੁਹੰਮਦ ਰਚਿਤ ‘ਜੰਗਨਾਮਾ’ ਨੇ ਤਾਂ ਪੰਜਾਬੀ ਲੋਕਾਂ ਦੇ ਦਿਲਾਂ ਉੱਤੇ ਕਬਜ਼ਾ ਹੀ ਕਰ ਲਿਆ ਸੀ।
ਜਸਬੀਰ: ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਪੰਜਾਬੀਆਂ ਦਾ ਰਾਜ ਹੀ ਸੀ। ਉਸ ਸਮੇਂ ਤਾਂ ਹਾਲਾਤ ਠੀਕ ਹੀ ਰਹੇ ਹੋਣਗੇ।
ਬੇਬੇ: (ਹਾਉਕਾ ਭਰਦੀ ਹੋਈ) ਉਸ ਨੇ ਪੰਜਾਬੀ ਕਾਇਦਾ ਤਾਂ ਘਰ ਘਰ ਪਹੁੰਚਾ ਦਿੱਤਾ ਪਰ ਸਰਕਾਰੇ ਦਰਬਾਰੇ ਬੋਲ-ਬਾਲਾ ਫ਼ਾਰਸੀ ਦਾ ਹੀ ਰਿਹਾ। ਪੰਜਾਬੀ ਮਹਾਰਾਜੇ ਦੇ ਦਰਬਾਰ ਵਿਚ ਵੀ ਮੈਨੂੰ ਰਾਜ-ਮਾਤਾ ਦਾ ਅਹੁਦਾ ਨਸੀਬ ਨਾ ਹੋਇਆ।
ਜਸਬੀਰ: ਤੇ ਭਲਾ ਅੰਗਰੇਜ਼ਾਂ ਨੇ ਕੀ ਭਲੀ ਕਰਨੀ ਸੀ? ਉਨ੍ਹਾਂ ਨੇ ਤਾਂ ਆਪਣੀ ਮਾਂ-ਬੋਲੀ ਅੰਗਰੇਜ਼ੀ ਨੂੰ ਹੀ ਤਰਜ਼ੀਹ ਦਿੱਤੀ ਹੋਵੇਗੀ।
ਬੇਬੇ: ਹਾਂ ਪੁੱਤਰਾ! ਜਦ ਆਪਣੇ ਗੱਲ ਨਾ ਗੋਲਣ ਤਾਂ ਬਿਗਾਨੇ ਤੋਂ ਕੀ ਆਸ ਰੱਖੀ ਜਾ ਸਕਦੀ ਏ। ਅੰਗਰੇਜ਼ ਦੇ ਰਾਜ ਵਿਚ ਪੰਜਾਬੀ ਦੀ ਥਾਂ ਉਰਦੂ ਤੇ ਅੰਗਰੇਜ਼ੀ ਨੂੰ ਤਰਜ਼ੀਹ ਦਿੱਤੀ ਜਾਂਦੀ ਰਹੀ। ਇਹ ਮੇਰੇ ਲਈ ਬਹੁਤ ਹੀ ਨਿਘਾਰ ਦੇ ਦਿਨ ਸਨ। ਨਵੇਂ ਨਵੇਂ ਜਿੱਤੇ ਪੰਜਾਬ ਵਿਚ ਫਿਰੰਗੀ ਸਰਕਾਰ ਨੇ ਪੰਜਾਬੀਆਂ ਨੂੰ ਬੇਆਵਾਜ਼ ਕਰਨ ਲਈ ਪੰਜਾਬੀ ਕਿਤਾਬਾਂ ਉੱਤੇ ਸਖਤ ਪਾਬੰਦੀ ਲਗਾ ਦਿੱਤੀ। ਇਥੋਂ ਤਕ ਕਿ ਨਿਕੱੜੇ ਬੱਚਿਆ ਦੇ ਹੱਥੋਂ ਵਿਚੋਂ ਵੀ ਪੰਜਾਬੀ ਦੇ ਕਾਇਦੇ ਖੋਹ ਕੇ ਜਲਾ ਦਿੱਤੇ। ਸਮੇਂ ਦੇ ਗੁਜ਼ਰਣ ਨਾਲ ਜੇ ਉਨ੍ਹਾਂ ਪੰਜਾਬੀ ਦੇ ਪਸਾਰ ਦੀਆਂ ਕੋਸ਼ਿਸਾਂ ਕੀਤੀਆਂ ਵੀ ਤਾਂ ਸਿਰਫ਼ ਇਸ ਨੂੰ ਇਸਾਈ ਧਰਮ ਦੇ ਪਸਾਰ ਲਈ ਜਾਂ ਸਥਾਨਕ ਸਦੀਆਂ ਪੁਰਾਣੀ ਸਮਾਜਿਕ ਤੇ ਧਾਰਮਿਕ ਸਾਂਝੀਵਾਲਤਾ ਨੂੰ ਤੋੜਣ ਲਈ ਵਰਤਿਆ।
ਜਸਬੀਰ: ਸਮੇਂ ਦੀ ਇਹ ਖੂਬੀ ਹੈ ਕਿ ਇਹ ਸਦਾ ਚਲਦਾ ਰਹਿੰਦਾ ਹੈ। ਕਦੇ ਖੜ੍ਹਦਾ ਨਹੀਂ। ਜੇ ਭਲੇ ਦਿਨ ਨਹੀਂ ਰਹਿੰਦੇ ਤਾਂ ਬੁਰੇ ਦਿਨ ਵੀ ਗੁਜ਼ਰ ਜਾਂਦੇ ਹਨ।
ਬੇਬੇ: ਹਾਂ ਪੁੱਤਰ! ਠੀਕ ਹੈ ਤੇਰੀ ਗੱਲ। ਇਸੇ ਨਿਘਾਰ ਵਿਚੋਂ ਹੀ ਪੰਜਾਬੀ ਦੇ ਵਿਕਾਸ ਦਾ ਨਵਾਂ ਪੁੰਗਾਰ ਫੁੱਟਿਆ। ਤਦ ਭਾਈ ਵੀਰ ਸਿੰਘ, ਬਰਞ. ਪੂਰਨ ਸਿੰਘ, ਨਾਨਕ ਸਿੰਘ, ਧਨੀ ਰਾਮ ਚਾਤ੍ਰਿਕ, ਗੁਰਬਖ਼ਸ਼ ਸਿੰਘ ਪ੍ਰੀਤ ਲੜੀ, ਬਞਰ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫੀਰ, ਬਾਵਾ ਬਲਵੰਤ, ਤਖ਼ਤ ਸਿੰਘ, ਹਰਭਜਨ ਸਿੰਘ, ਸੰਤੋਸ਼ ਸਿੰਘ ਧੀਰ, ਦਿਲੀਪ ਕੌਰ ਟਿਵਾਣਾ, ਪ੍ਰਭਜੋਤ ਕੌਰ, ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਜਸਵੰਤ ਸਿੰਘ ਕੰਵਲ, ਭਾ ਗੁਰਸ਼ਰਨ ਸਿੰਘ, ਗੁਰਦਿਆਲ ਸਿੰਘ, ਅਜਮੇਰ ਸਿੰਘ ਅੋਲੱਖ, ਸ਼ਿਵ ਬਟਾਲਵੀ, ੍ਰਮਿ ਜਗਤਾਰ, ਸੁਰਜੀਤ ਪਾਤਰ, ਸਆਦਤ ਹਸਨ ਮੰਟੋ, ਅਨਵਰ ਮਸੂਦ, ਅਫ਼ਜਲ ਅਹਿਸਨ ਰੰਧਾਵਾ, ਨਾਜ਼ਿਮ ਹੂਸੈਨ ਸਈਅਦ, ਉਸਤਾਦ ਦਾਮਨ, ਮੁਸ਼ਤਾਕ ਸੂਫੀ, ਮੁਨੀਰ ਨਿਆਜ਼ੀ, ਬਾਬਾ ਨਜ਼ਮੀ, ਅਹਿਮਦ ਸਲੀਮ, ਸ਼ੌਕਤ ਅਲੀ ਤੇ ਪਰਵੀਨ ਮਲਿਕ ਨੇ ਮੇਰੀ ਝੋਲੀ ਸੁਗਾਤਾਂ ਨਾਲ ਭਰ ਦਿੱਤੀ।
ਜਸਬੀਰ: ਇਹ ਤਾਂ ਬਹੁਤ ਵਧੀਆ ਹੋਇਆ। ਫਿਰ ਹੁਣ ਵਾਲੀ ਹਾਲਤ ਕਿਵੇਂ ਹੋ ਗਈ?
ਬੇਬੇ: (ਲੰਮਾ ਹੋਂਕਾਂ ਭਰਦੀ ਹੋਈ) ਬੜੀ ਦਰਦਨਾਕ ਕਹਾਣੀ ਹੈ। ਬੀਹਵੀਂ ਸਦੀ ਦੇ ਅੱਧ ਤਕ ਹਾਲਾਤ ਠੀਕ ਠਾਕ ਹੀ ਚਲ ਰਹੇ ਸਨ। ਤਦ ਹੀ ਦੇਸ਼ ਦੀ ਅੰਗੇਰਜ਼ੀ ਸਰਕਾਰ ਤੋਂ ਆਜ਼ਾਦੀ ਦੀ ਲੜਾਈ ਆਪਣੇ ਆਖ਼ਰੀ ਪੜਾਅ ਉੱਤੇ ਜਾ ਪੁੱਜੀ। 14-15 ਅਗਸਤ 1947 ਦੀ ਰਾਤ ਨੂੰ ਭਾਰਤ ਆਜ਼ਾਦ ਤਾਂ ਹੋਇਆ ਪਰ ਇਸ ਦੇ ਦੋ ਟੋਟੇ ਕਰ ਦਿੱਤੇ ਗਏ।
ਇਕ ਪਾਕਿਸਤਾਨ ਤੇ ਦੂਸਰਾ ਹਿੰਦੁਸਤਾਨ। ਇਸ ਆਜ਼ਾਦੀ ਦਾ ਮੁੱਲ ਸੱਭ ਤੋਂ ਵੱਧ ਪੰਜਾਬੀਆਂ ਨੂੰ ਤਾਰਣਾ ਪਿਆ। ਇਸ ਵੰਡ ਵਿਚ ਇਕ ਕਰੋੜ ਦੇ ਲਗਭਗ ਪੰਜਾਬੀ ਘਰੋ ਬੇਘਰ ਹੋ ਗਏ ਤੇ ਲਗਭਗ 20 ਲੱਖ ਪੰਜਾਬੀ ਮਾਰੇ ਗਏ। ਪੰਜਾਬੀ ਪੁੱਤਰ-ਧੀਆਂ ਦੀ ਇਸ ਤਬਾਹੀ ਲਈ ਹਾਅ ਦਾ ਨਾਹਰਾ ਮਾਰਣ ਵਾਲਾ ਕੋਈ ਨਹੀਂ ਸੀ।
ਦੇਸ਼ ਦੀ ਆਜ਼ਾਦੀ ਨੇ ਧਰਮਾਂ ਦੇ ਅਧਾਰ ਉੱਤੇ ਧਰਤੀ ਹੀ ਨਹੀੰਂ ਵੰਡੀ, ਸਗੋਂ ਮਾਂ-ਬੋਲੀ ਨੂੰ ਵੀ ਧਰਮ ਦੇ ਅਧਾਰ ‘ਤੇ ਵੰਡ ਲਿਆ। ਚੜ੍ਹਦੇ ਪੰਜਾਬ ਵਿਚ ਤਾਂ ਪੰਜਾਬੀ ਸੂਬੇ ਦੀ ਮੰਗ ਨੇ ਮੈਨੂੰ ਸਿਰਫ਼ ਸਿੱਖਾਂ ਦੀ ਮਾਂ-ਬੋਲੀ ਦਾ ਰੂਪ ਹੀ ਬਣਾ ਦਿੱਤਾ। ਹੋਰ ਤਾਂ ਹੋਰ ਮੇਰੀ ਲਿੱਪੀ ਵੀ ਸਿੱਖਾਂ ਲਈ ਗੁਰਮੁਖੀ ਤੇ ਹਿੰਦੂਆਂ ਲਈ ਦੇਵਨਾਗਰੀ ਬਣ ਗਈ।
ਇਸੇ ਆਧਾਰ ‘ਤੇ ਚੜ੍ਹਦਾ ਪੰਜਾਬ ਫਿਰ ਟੋਟਿਆਂ ਵਿਚ ਵੰਡਿਆ ਗਿਆ। ਲੰਮੀ ਘਾਲਣਾ ਤੋਂ ਬਾਅਦ ਸੰਨ 1966 ਵਿਚ ਮੈਨੂੰ ਛੋਟੇ ਜਿਹੇ ਪੰਜਾਬੀ ਸੂਬੇ ਦੀ ਰਾਜ ਮਾਤਾ ਦਾ ਅਹੁਦਾ ਤਾਂ ਮਿਲ ਗਿਆ ਪਰ ਅੱਜ ਤਕ ਆਪਣੇ ਘਰ ਵਿਚ ਵੀ ਬੇਗਾਨਗੀ ਦਾ ਅਹਿਸਾਸ ਹੀ ਰਿਹਾ।
ਸਰਕਾਰ ਦਰਬਾਰੇ ਅੱਜ ਵੀ ਅੰਗਰੇਜ਼ੀ ਤੇ ਹਿੰਦੀ ਨੂੰ ਹੀ ਪ੍ਰਧਾਨਗੀ ਹਾਸਿਲ ਹੈ।
ਜਸਬੀਰ: ਬਹੁਤ ਦਰਦ ਭਰੀ ਕਹਾਣੀ ਹੈ ਇਹ ਤਾਂ। … ਹਾਂ ਸੱਚ ਲਹਿੰਦੇ ਪੰਜਾਬ ਵਿਚ ਕਿਹੋ ਜਿਹੇ ਹਾਲਾਤ ਰਹੇ?
ਬੇਬੇ: ਪਾਕਿਸਤਾਨ ਵਿਚ 76 ਮਿਲੀਅਨ ਲੋਕਾਂ ਦੀ ਮੈਂ ਮਾਂ-ਬੋਲੀ ਹਾਂ ਪਰ ਫਿਰ ਵੀ ਰਾਜ-ਮਾਤਾ ਨਹੀਂ। ਇਹ ਅਹੁਦਾ ਉਰਦੂ ਨੂੰ ਹਾਸਿਲ ਹੈ। ਜੋ ਸਿਰਫ਼ 13 ਮਿਲੀਅਨ ਲੋਕਾਂ ਦੀ ਮਾਂ-ਬੋਲੀ ਹੈ। ਇਥੇ ਮੇਰੀ ਲਿਪੀ ਵੀ ਸ਼ਾਹਮੁੱਖੀ ਹੈ। ਅਜੀਬ ਹੈ ਇਕ ਬੋਲੀ ਤਿੰਨ ਤਿੰਨ ਲਿੱਪੀਆਂ। ਫਿਰ ਸਰਹੱਦਾਂ ਦੀ ਵੰਡ। ਮੇਰੇ ਬੱਚਿਆਂ ਨੇ ਮੈਂਨੂੰ ਵੀ ਟੁੱਕੜਿਆਂ ਵਿਚ ਵੰਡ ਲਿਆ ਹੈ।
ਜਸਬੀਰ: ਬੇਬੇ! ਮੈੰਂ ਤਾਂ ਸੁਣਿਆ ਹੈ ਕਿ ਦੁਨੀਆ ਭਰ ਵਿਚ 120 ਮਿਲੀਅਨ ਲੋਕ ਪੰਜਾਬੀ ਜ਼ੁਬਾਨ ਬੋਲਦੇ ਨੇ ਤੇ ਦੁਨੀਆਂ ਦੀਆਂ 10 ਵੱਡੀਆਂ ਜ਼ੁਬਾਨਾਂ ਵਿਚ ਇਸ ਦਾ ਸ਼ੁਮਾਰ ਹੈ। ਸੁਣਿਆ ਹੈ ਹੁਣ ਤਾਂ ਪੰਜਾਬੀ ਵਿਦੇਸ਼ਾਂ ਵਿਚ ਵੀ ਪੜ੍ਹਾਈ ਜਾਣ ਲਗ ਪਈ ਹੈ।
ਕੈਨੇਡਾ ਵਿਚ ਤਾਂ ਇਸ ਨੂੰ ਸਰਕਾਰੀ ਤੌਰ ‘ਤੇ ਪ੍ਰਵਾਨਿਤ ਤੀਜੀ ਜ਼ੁਬਾਨ ਦਾ ਦਰਜਾ ਵੀ ਹਾਸਿਲ ਹੈ। ਪਰ ਆਪਣੀ ਹੀ ਜਨਮ ਭੂਮੀ ਵਿਖੇ ਹਾਲਾਤ ਇੰਨੇ ਵੀ ਖਸਤਾ ਹੋ ਸਕਦੇ ਨੇ, ਕਿ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਜਾਪਦਾ ਹੈ। ਚੱਲ ਅੰਮਾਂ ਮੈਂ ਤੈਨੂੰ ਅਜਿਹੇ ਆਲਿਮ ਦੌਸਤ ਨਾਲ ਮਿਲਾਉਂਦਾ ਹਾਂ ਜੋ ਲਹਿੰਦੇ ਪੰਜਾਬ ਦੇ ਹਨੇਰੇ ਹਾਲਾਤਾਂ ਵਿਚ ਵੀ ਮਾਂ-ਬੋਲੀ ਲਈ ਰੋਸ਼ਨੀ ਦਾ ਚਿਰਾਗ ਜਗਾਈ ਬੈਠਾ ਹੈ ਪਿਛਲੇ ਬਾਈ ਸਾਲਾਂ ਤੋਂ। ਸ਼ਾਇਦ ਉਹ ਸੁਹਣੇ ਭਵਿੱਖ ਦੀ ਕੋਈ ਚੰਗੀ ਦੱਸ ਪਾਏ।
ਬੇਬੇ: ਚੱਲ ਪੁੱਤਰ! ਉਥੇ ਲੈ ਚਲ, ਜਿਥੇ ਕੁਝ ਸਕੂਨ ਮਿਲ ਸਕੇ।
(ਬੇਬੇ, ਜਸਬੀਰ ਦਾ ਹੱਥ ਫੜ ਹੋਲੇ ਹੋਲੇ ਉਠੱਦੀ ਹੈ ਅਤੇ ਉਹ ਦੋਨੋਂ ਉਥੋਂ ਚਲੇ ਜਾਂਦੇ ਹਨ।)
ਕਾਂਡ ਦੂਜਾ
ਸਥਾਨ – ਲੇਖਕ ੍ਰਮਿ ਸੁਰਜੀਤ ਦੇ ਘਰ ਵਿਚ
(੍ਰਮਿ ਸੁਰਜੀਤ ਆਪਣੇ ਘਰ ਦੀ ਬੈਠਕ ਵਿਚ ਬੈਠਾ ਹੈ। ਉਸ ਦੇ ਚਾਰੇ ਪਾਸੇ ਕਿਤਾਬਾਂ ਪਈਆਂ ਨਜ਼ਰ ਆ ਰਹੀਆਂ ਨੇ। ਉਸ ਦੇ ਹੱਥ ਵਿਚ ਕਲਮ ਹੈ ਤੇ ਸਾਹਮਣੇ ਪਈ ਨੋਟਬੁੱਕ ਉੱਤੇ ਕੁਝ ਲਿਖ ਰਿਹਾ ਹੈ।)
ਸੁਰਜੀਤ: ਆਉ ! ਆਉ! ਕਿਵੇਂ ਆਉਣਾ ਹੋਇਆ?
ਜਸਬੀਰ: ਸਤਿ ਸ੍ਰੀ ਅਕਾਲ ! ੍ਰਮਿ ਸਾਹਿਬ । ਮੇਰਾ ਨਾਮ ਜਸਬੀਰ ਹੈ ਅਤੇ ਇਹ ਬੇਬੇ ਹੈ ਸਾਰੇ ਪੰਜਾਬੀਆਂ ਦੀ ਮਾਂ ਬੋਲੀ-ਪੰਜਾਬੀ! ਅੱਜ ਮੈਨੂੰ ਘਰ ਵਾਪਸ ਆਉਂਦਿਆ ਰਾਹ ਵਿਚ ਬੇਬੇ ਮਿਲ ਗਈ। ਮੈਂ ਸੋਚਿਆ ਮੈਂ ਇਸ ਦੀ ਤੁਹਾਡੇ ਨਾਲ ਮੁਲਾਕਾਤ ਜ਼ਰੂਰ ਕਰਵਾਵਾਂ ।
ਸੁਰਜੀਤ਼: ਸਤਿ ਸ੍ਰੀ ਅਕਾਲ ਜਸਬੀਰ! ਧੰਨਭਾਗ ਮੇਰੇ ਗਰੀਬਖਾਨੇ ਵਿਖੇ ਅੱਜ ਪੰਜਾਬੀ ਮਾਂ-ਬੋਲੀ ਨੇ ਦਰਸ਼ਨ ਦਿੱਤੇ। ਪਰ ਇਸ ਦੀ ਹਾਲਤ ਠੀਕ ਨਹੀਂ ਜਾਪ ਰਹੀ। … ਬੇਬੇ ਨੂੰ ਉਸ ਤਖ਼ਤਪੋਸ਼ ਉੱਤੇ ਬਿਠਾ ਦਿਓ। (ਜਸਬੀਰ ਬੇਬੇ ਨੂੰ ਸਤਿਕਾਰ ਨਾਲ ਤਖ਼ਤਪੋਸ਼ ਉੱਤੇ ਬਿਠਾਉਂਦਾ ਹੈ।)
(ਸੁਰਜੀਤ ਆਪਣੇ ਬੇਟੇ ਕੁਲਦੀਪ ਨੂੰ ਆਵਾਜ਼ ਦਿੰਦਾ ਹੈ।)
ਸੁਰਜੀਤ : ਕੁਲਦੀਪ ਪੁੱਤਰ! ਬੇਬੇ ਤੇ ਜਸਬੀਰ ਵੀਰ ਲਈ ਚਾਹ-ਪਾਣੀ ਦਾ ਪ੍ਰਬੰਧ ਕਰੋ।
ਕੁਲਦੀਪ: ਜੀ ਪਾਪਾ! ਹੁਣੇ ਲੈ ਕੇ ਆਇਆ।
(ਜਸਬੀਰ ਵੀ ਬੇਬੇ ਕੋਲ ਤਖ਼ਤਪੋਸ਼ ਉੱਤੇ ਬੈਠ ਜਾਂਦਾ ਹੈ।)
ਜਸਬੀਰ: ੍ਰਮਿ ਸਾਹਿਬ ! ਬੇਬੇ ਬਹੁਤ ਉਦਾਸ ਹੈ। ਉਹ ਆਪਣੇ ਹੀ ਘਰ ਵਿਚ ਬੇਗਾਨਗੀ ਮਹਿਸੂਸ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਆਪਣੇ ਬੱਚਿਆਂ ਨੇ ਉਸ ਨੂੰ ਦਰ-ਕਿਨਾਰ ਕਰ ਦਿੱਤਾ ਹੈ।
ਸੁਰਜੀਤ: (ਬੇਬੇ ਵੱਲ ਦੇਖਦੇ ਹੋਏ) ਹਾਂ ਬੇਬੇ ਠੀਕ ਹੀ ਕਹਿੰਦੀ ਹੈ। ਕਹੇ ਵੀ ਕਿਉਂ ਨਾ, ਜਦ ਉਸ ਦੇ ਆਪਣੇ ਹੀ ਬੱਚੇ ਇਸ ਨੂੰ ਅਨਪੜ੍ਹਾਂ, ਗੰਵਾਰਾਂ ਤੇ ਜਾਹਿਲਾਂ ਦੀ ਬੋਲੀ ਕਹਿੰਦੇ ਨੇ। ਚੜ੍ਹਦੇ ਤੇ ਲਹਿੰਦੇ, ਦੋਨੋਂ ਹੀ ਪੰਜਾਬਾਂ ਦੇ ਪੜ੍ਹੇ ਲਿਖੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਨਾ ਸਿਖਾ ਕੇ, ਸਗੋਂ ਹੋਰ ਭਾਸ਼ਾਵਾਂ ਜਿਵੇਂ ਕਿ ਉਰਦੂ, ਹਿੰਦੀ ਤੇ ਅੰਗਰੇਜ਼ੀ ਸਿਖਾਉਣ ਨੂੰ ਚੰਗਾ ਸਮਝਦੇ ਨੇ। ਫਿਰ ਬੇਬੇ ਦਾ ਆਪਣੇ ਹੀ ਘਰ ਵਿਚ ਬੇਗਾਨਗੀ ਮਹਿਸੂਸ ਕਰਨਾ ਜਾਇਜ਼ ਹੀ ਤਾਂ ਹੈ।
ਜਸਬੀਰ: ੍ਰਮਿ ਸਾਹਿਬ! ਗੱਲ ਤਾਂ ਤੁਹਾਡੀ ਠੀਕ ਹੈ ਪਰ ਇਸ ਦਾ ਕੋਈ ਹੱਲ ਨਹੀਂ। ਮੈਂ ਤਾਂ ਬੇਬੇ ਨੂੰ ਇਸ ਲਈ ਤੁਹਾਡੇ ਕੋਲ ਲੈ ਕੇ ਆਇਆ ਸੀ ਕਿ ਤੁਸੀਂ ਪੰਜਾਬੀ ਭਾਸ਼ਾ ਦੇ ਲੰਮੇ ਅਰਸੇ ਤੋਂ ਮੁਦਈ ਹੋ। ਜ਼ਰੂਰ ਕੋਈ ਚੰਗੀ ਖ਼ਬਰ ਸੁਣਾਓਗੇ। ਤਾਂ ਜੋ ਬੇਬੇ ਦਾ ਗਮ ਦੂਰ ਕੀਤਾ ਜਾ ਸਕੇ।
(ਕੁਲਦੀਪ ਚਾਹ-ਪਾਣੀ ਲੈ ਕੇ ਹਾਜ਼ਿਰ ਹੁੰਦਾ ਹੈ ਤੇ ਬੇਬੇ ਤੇ ਜਸਬੀਰ ਨੂੰ ਪੇਸ਼ ਕਰਦਾ ਹੈ।
ਦਿਲਚਸਪ ਗੱਲਾਂ ਹੁੰਦੀਆਂ ਦੇਖ, ਗੱਲਾਂ ਸੁਨਣ ਲਈ ਬੇਬੇ ਕੋਲ ਹੀ ਬੈਠ ਜਾਂਦਾ ਹੈ।)
ਸੁਰਜੀਤ: (ਬੇਬੇ ਨੂੰ ਸੰਬੋਧਿਤ ਕਰਦੇ ਹੋਏ) ਦੇਖੋ ਬੇਬੇ ਜੀ! ਹਾਲਤ ਤਾਂ ਨਾਜ਼ੁਕ ਹੀ ਨੇ ਤੇ ਉਦਾਸ ਕਰਨ ਵਾਲੇ ਵੀ। … ਪਰ ਚਿੰਤਾ ਨਾ ਕਰੋ। ਅਜੇ ਸਮਾਂ ਹੈ । ਸਮੱਸਿਆ ਦਾ ਹੱਲ ਸੰਭਵ ਹੈ। ਸੱਭ ਤੋਂ ਪਹਿਲਾਂ ਤਾਂ ਮਨੁੱਖੀ ਜੀਵਨ ਦੇ ਵਿਕਾਸ ਵਿਚ ਮਾਂ-ਬੋਲੀ ਦੀ ਮਹੱਤਤਾ ਬਾਰੇ ਲੋਕ-ਚੇਤਨਾ ਲਹਿਰ ਪੈਦਾ ਕਰਨੀ ਹੋਵੇਗੀ। ਜਿਸ ਨਾਲ ਲੋਕ ਆਪਣੇ ਰੋਜ਼ਾਨਾ ਜੀਵਨ ਵਿਚ ਮਾਂ-ਬੋਲੀ ਨੂੰ ਬਣਦਾ ਸਥਾਨ ਦੇਣਾ ਸ਼ੁਰੂ ਕਰ ਦੇਣਗੇ। ਮਾਂ-ਬੋਲੀ ਬਾਰੇ ਚੇਤਨਾ ਦੇ ਪਸਾਰ ਨਾਲ, ਹਾਲਾਤ ਪਹਿਲਾ ਵਰਗੀ ਉਸਾਰੂ ਸਥਿਤੀ ਵੱਲ ਮੁੜ ਪੈਣਗੇ।
ਬੇਬੇ: ਸੱਚੀ! … ਅਜਿਹਾ ਹੋ ਸਕੇਗਾ? … ਕੀ ਮੈਂ ਦੁਬਾਰਾ ਆਪਣੇ ਘਰ-ਪਰਿਵਾਰ ਵਿਚ ਵਸ-ਰਸ ਸਕਾਂਗੀ? ਸੁਰਜੀਤ ਬੇਟਾ!
ਸੁਰਜੀਤ: ਬੇਬੇ ਜੀ! ਨਵੀਂ ਪੀੜ੍ਹੀ ਨੂੰ ਮਾਂ-ਬੋਲੀ ਨਾਲ ਜੋੜਣ ਲਈ ਪੰਜਾਬੀ ਬਾਲ ਰਸਾਲਿਆਂ ਦੇ ਚਲਣ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਪੰਜਾਬੀ ਅਖ਼ਬਾਰਾਂ, ਮੈਗਜ਼ੀਨਾਂ ਤੇ ਕਿਤਾਬਾਂ ਦੀ ਛਪਾਈ ਲਈ ਸਰਕਾਰ ਵਲੋਂ ਵਿੱਤੀ ਸਹਾਇਤਾ ਮਿਲਣ ਨਾਲ ਪੰਜਾਬੀ ਭਾਸ਼ਾ ਹਰ ਘਰ ਤਕ ਪਹੁੰਚਾਣੀ ਸੰਭਵ ਹੋ ਸਕੇਗੀ। ਸਕੂਲਾਂ ਤੇ ਕਾਲਜਾਂ ਵਿਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਨੀਆਂ ਹੋਣਗੀਆਂ। ਪੰਜਾਬੀ ਦੇ ਲੇਖਕਾਂ ਨੂੰ ਸਖ਼ਤ ਮਿਹਨਤ ਨਾਲ ਅਜੋਕੇ ਸਮੇਂ ਦਾ ਹਾਣੀ ਮਿਆਰੀ ਸਾਹਿਤ ਰਚਨਾ ਹੋਵੇਗਾ। ਪੰਜਾਬੀ ਭਾਸ਼ਾ ਵਿਚ ਖੋਜ ਕਾਰਜਾਂ ਨੂੰ ਤਰਜ਼ੀਹ ਦੇਣੀ ਹੋਵੇਗੀ ਤਾਂ ਜੋ ਇਸ ਨੂੰ ਸਮਕਾਲੀ ਕਿੱਤਾਕਾਰੀ ਨਾਲ ਜੋੜਿਆ ਜਾ ਸਕੇ।
ਪੰਜਾਬੀ ਰਚਨ ਕਾਰਜਾਂ ਦੀਆਂ ਵਿਭਿੰਨ ਵਿਧਾਵਾਂ ਜਿਵੇਂ ਕਿ ਕਹਾਣੀ, ਨਾਵਲ, ਨਾਟਕ, ਕਵਿਤਾ, ਤੇ ਵਾਰਤਕ, ਵਿਚ ਨਵੀਆਂ ਲੀਹਾਂ ਪਾ ਕੇ ਅੰਤਰ-ਰਾਸ਼ਟਰੀ ਪੱਧਰ ਦਾ ਸਾਹਿਤ ਪੈਦਾ ਕਰਨਾ ਹੋਵੇਗਾ। ਪੰਜਾਬੀ ਭਾਸ਼ਾ ਨੂੰ ਸਰਹੱਦਾ ਦੀਆਂ ਬੰਦਸ਼ਾਂ ਤੋਂ ਪਾਰ ਅੰਤਰ-ਰਾਸ਼ਟਰੀ ਮੰਚ ਉੱਤੇ ਆਪਣੀ ਹੌਂਦ ਉਜਾਗਰ ਕਰਨ ਲਈ, ਪੰਜਾਬੀ ਦੇ ਹਿਤੈਸ਼ੀਆਂ ਨੂੰ ਪੂਰੀ ਲਗਨ ਤੇ ਇਕਮੁੱਠਤਾ ਨਾਲ ਕਾਰਜ ਕਰਨੇ ਹੋਣਗੇ। ਮਿਆਰੀ ਪੰਜਾਬੀ ਫਿਲਮਾਂ, ਸੰਗੀਤ ਤੇ ਕਾਰਟੂਨ ਪ੍ਰੋਗਰਾਮਾਂ ਰਾਹੀਂ ਵੀ ਅਜਿਹਾ ਕਰਨਾ ਸੰਭਵ ਹੈ। ਪੰਜਾਬੀ ਦੀ ਵਰਤੋਂ ਵਾਲੇ ਕਿੱਤਾ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ।
ਬੇਬੇ: ਇਸ ਦਾ ਮਤਲਬ ਤਾਂ ਹੈ ਕਿ ਇਹ ਕੰਮ ਬਹੁਤ ਔਖਾ ਹੈ ।
ਸੁਰਜੀਤ: ਹਾਂ ਹੈ ਤਾਂ ਔਖਾ ਪਰ ਹੈ ਸੰਭਵ। ਖੁਸ਼ੀ ਦੀ ਗੱਲ ਹੈ ਕਿ ਅਜਿਹੇ ਕਾਰਜਾਂ ਦੀ ਪੂਰਤੀ ਲਈ ਦੇਸ਼ ਵਿਦੇਸ਼ ਵਿਚ ਹੰਭਲੇ ਸ਼ੁਰੂ ਵੀ ਹੋ ਚੁੱਕੇ ਹਨ। ਹੁਣ ਤਾਂ ਵਿਦੇਸ਼ਾਂ ਵਿਚ ਪੰਜਾਬੀ ਕਾਨਫਰੰਸਾਂ ਦਾ ਆਯੋਜਨ ਕੀਤਾ ਜਾਣ ਲੱਗ ਪਿਆ ਹੈ। ਇਹ ਪੰਜਾਬੀ ਜ਼ੁਬਾਨ ਸੰਬੰਧਤ ਅਜੋਕੇ ਮਸਲਿਆਂ ਦਾ ਹੱਲ ਲੱਭਣ ਦੇ ਯਤਨਾਂ ਦੀ ਲੜੀ ਹੀ ਤਾਂ ਹੈ। ਪਰ ਸੱਭ ਤੋਂ ਅਹਿਮ ਲੋੜ ਹੈ ਸਾਰਿਆਂ ਨੂੰ ਸੁਹਿਰਦਤਾ ਨਾਲ ਮਾਂ-ਬੋਲੀ ਪ੍ਰਤਿ ਸਮਰਪਿਤ ਹੋਣ ਦੀ।
ਬੇਬੇ: ਮੇਰਾ ਖਿਆਲ ਹੈ ਕਿ ਮੇਰੇ ਬੱਚੇ ਆਪਣੀ ਬੇਬੇ ਲਈ ਇੰਨ੍ਹਾਂ ਤਾਂ ਕਰ ਹੀ ਸਕਦੇ ਨੇ।
ਸੁਰਜੀਤ ਤੇ ਜਸਬੀਰ (ਦੋਨੋਂ ਇਕੱਠੇ ਬੋਲਦੇ ਹਨ ।): ਹਾਂ, ਹਾਂ ਕਿਉਂ ਨਹੀਂ ।
ਸੁਰਜੀਤ: ਆਪਣੀ ਬੇਬੇ ਨੂੰ ਵੀ ਭਲਾ ਕੋਈ ਉਦਾਸ ਦੇਖਣਾ ਚਾਹੇਗਾ? ਬੇਬੇ ਤਾਂ ਸਦਾ ਤੰਦਰੁਸਤ ਤੇ ਖੁਸ਼ਹਾਲ ਚਾਹੀਦੀ ਹੈ।
ਬੇਬੇ: ਓਹ! … ਤਦ ਤਾਂ ਇਲਾਹੀ ਗੀਤ ਫਿਰ ਫਿਜ਼ਾ ਵਿਚ ਗੂੰਜ ਸਕਣਗੇ। ਬੱਚਿਆ ਦੀਆਂ ਤੋਤਲੀਆਂ ਜ਼ੁਬਾਨਾਂ ਫਿਰ ਮਾਂ-ਬੋਲੀ ਦੇ ਬੋਲਾਂ ਨਾਲ ਖੁਸ਼ੀਆਂ ਬਿਖੇਰਣਗੀਆਂ। ਹੁਣ ਫਿਰ ਹਰ ਘਰ ਵਿਚ ਕਿੱਕਲੀ, ਘੋੜੀਆਂ, ਢੋਲੇ, ਮਾਹੀਆ, ਸੰਮੀ ਤੇ ਗਿੱਧਿਆ ਦੇ ਬੋਲ ਗੂੰਜਣਗੇ। ਹਰ ਪਾਸੇ ਖੁਸ਼ੀਆਂ ਦੀ ਚੰਗੇਰ ਬਿਖਰੀ ਹੋਵੇਗੀ। ਮੇਰੇ ਬੱਚੇ ਖੁਸ਼ੀਆਂ ਭਰਿਆ ਜੀਵਨ ਜੀ ਸਕਣਗੇ।
ਸੁਰਜੀਤ: ਬਿਲਕੁਲ ਠੀਕ! ਬੇਬੇ ਜੀ! ਪੰਜਾਬੀ ਮਾਂ-ਬੋਲੀ ਆਪਣੇ ਬੱਚਿਆਂ ਸੰਗ ਸਵਰਗ ਵਰਗਾ ਜੀਵਨ ਬਸਰ ਕਰੇਗੀ।
ਜਸਬੀਰ ਤੇ ਕੁਲਦੀਪ: ਅਸੀਂ ਤੇ ਸਾਡੇ ਦੋਸਤ ਵੀ ਅਜਿਹਾ ਹੀ ਚਾਹੁੰਦੇ ਹਨ।
ਬੇਬੇ: ਤੁਸੀਂ ਤਾਂ ਮੇਰੇ ਮਨ ਤੋਂ ਕਹਿਰਾਂ ਦਾ ਬੋਝ ਹਲਕਾ ਕਰ ਦਿੱਤਾ ਹੈ। … ਇਹ ਸੁਣ ਕੇ ਕਿ ਤੁਸੀਂ ਮੇਰੀ ਮਦਦ ਕਰੋਗੇ, ਤੇ ਮੈਨੂੰ ਆਪਣੇ ਹੀ ਘਰ ਵਿਚ ਨਮੋਸ਼ੀ ਦੀ ਮੌਤ ਨਹੀਂ ਮਰਨ ਦਿਓਗੇ, ਮੈਂ ਚੰਗਾ ਚੰਗਾ ਮਹਿਸੂਸ ਕਰ ਰਹੀ ਹਾਂ। … ਸੱਚ ਦੱਸਣਾ ਕਿਧਰੇ ਇਹ ਸੁਪਨਾ ਤਾਂ ਨਹੀਂ ।
(ਸੁਰਜੀਤ, ਜਸਬੀਰ ਤੇ ਕੁਲਦੀਪ ਖੜੇ ਹੋ ਕੇ ਬੇਬੇ ਨੂੰ ਗਲਵਕੜੀ ਵਿਚ ਲੈ ਲੈਂਦੇ ਹਨ।)
ਸੁਰਜੀਤ: ਇਹ ਸੱਚ ਹੈ ਬਿਲਕੁਲ ਸੱਚ । ਅਸੀਂ ਆਪਣੀ ਮਾਂ-ਬੋਲੀ ਨੂੰ ਬਹੁਤ ਪਿਆਰ ਕਰਦੇ ਹਾਂ । ਅਸੀਂ ਇਸ ਨੂੰ ਹਮੇਸ਼ਾਂ ਜ਼ਿੰਦਾ ਜਾਗਦਾ ਤੇ ਖੁਸ਼ਹਾਲ ਰੱਖਾਂਗੇ। ਇਸ ਨੂੰ ਇਸ ਦਾ ਬਣਦਾ ਸਥਾਨ ਤੇ ਸਨਮਾਨ ਦਿਵਾਉਣ ਵਿਚ ਜੀ ਜਾਨ ਇਕ ਕਰ ਦੇਵਾਂਗੇ …
ਕੁਲਦੀਪ: (ਸੁਰਜੀਤ ਨੂੰ ਸੰਬੋਧਿਤ ਕਰ ਕੇ) ਪਾਪਾ! ਮੈਂ ਵੀ ਕੁਝ ਕਹਿਣਾ ਚਾਹੁੰਦਾ ਹਾਂ।
ਸੁਰਜੀਤ: ਹਾਂ ਬੇਟਾ! ਦੱਸੋ, ਕੀ ਕਹਿਣਾ ਚਾਹੁੰਦੇ ਹੋ?
ਕੁਲਦੀਪ: ਮੈਂ ਆਪਣੀ ਭਾਵਨਾ ਕਵਿਤਾ ਰਾਹੀੰ ਜ਼ਾਹਿਰ ਕਰਨਾ ਚਾਹੁੰਦਾ ਹਾਂ।
ਸੁਰਜੀਤ: ਜ਼ਰੂਰ। ਸੁਣਾਉ। ਬੇਟਾ!
ਕੁਲਦੀਪ: (ਕਵਿਤਾ ਪੜ੍ਹਦਾ ਹੈ।)
ਮੈ੬ ਪੰਜਾਬੀ, ਪੰਜਾਬ ਦੇ ਰਹਿਣ ਵਾਲਾ, ਹਾ੬ ਮੈ੬ ਪੇ੬ਡੂ ਪਰ ਸ਼ਹਿਰੀਏ ਢੰਗ ਦਾ ਹਾ੬ ।
ਸਮਝਾ੬ ਉਰਦੂ, ਹਿੰਦੀ ਵੀ ਖੂਬ ਬੋਲਾ੬, ਥੋੜੀ ਬਹੁਤ ਅੰਗਰੇਜੀ ਵੀ ਅੰਗਦਾ ਹਾ੬ ।
ਬੋਲੀ ਆਪਣੀ ਨਾਲ ਪਿਆਰ ਰੱਖਾ੬, ਇਹ ਗੱਲ ਆਖਣੋ੬ ਕਦੀ ਨਾ੬ ਸੰਗਦਾ ਹਾ੬ ।
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈ੬, ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾ੬ ।
ਮਿਲੇ ਮਾਣ ਪੰਜਾਬੀ ਨੰ ੂ ਦੇਸ ਅੰਦਰ, ਆਸ਼ਕ ਮੁੱਢੋ੬ ਮੈ੬ ਏਸ ਉਮੰਗ ਦਾ ਹਾ੬ ।
ਵਾਰਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ-ਡੋਬ ਕੇ ਜਿੰਦਗੀ ਰੰਗਦਾ ਹਾ੬ ।
ਰਵਾ੬ ਇੱਥੇ ਤੇ ਯੂ. ਪੀ. ‘ਚ ਕਰਾ੬ ਗਲਾ੬, ਐਸੀ ਅਕਲ ਨੰ ੂ ਛਿਕੇ ਤੇ ਟੰਗਦਾ ਹਾ੬ ।
ਮੈ੬ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾ੬ ।
(ਧੰਨਵਾਦ: ਫ਼ਿਰੋਜ਼ਦੀਨ ਸਰਫ਼)
ਇਕੱਠੀਆਂ ਕਈ ਆਵਾਜ਼ਾਂ ਗੂੰਜਦੀਆਂ ਹਨ : ਬਹੁਤ ਖੂਬ! ਬਹੁਤ ਖੂਬ!
(ਕੁਲਦੀਪ ਬੋਲਦਾ ਹੈ। )
ਅੱਖਰ ਅੱਖਰ ਉੱਤੇ ਸ਼ੱਕਰ, ਅਰਥਾਂ ਨਾਲ ਉਪੰਨੀ,
ਮਿੱਠੀ ਬੋਲੀ ਪੰਜਾਬੀ ਜਾਣੀ, ਰਸ਼ਕਾ ਦੇ ਮਨ ਮੰਨੀ।
ਸਾਰੇ ਇਕੱਠੇ ਹੋ ਕੇ ਜ਼ੋਰ ਨਾਲ ਬੋਲਦੇ ਹਨ।
ਯਾਦ ਰਹੇ: “ਮਾਂ-ਬੋਲੀ ਨੂੰ ਭੁੱਲ ਜਾਵੋਗੇ, ਕੱਖਾਂ ਵਾਗੂੰ ਰੁਲ ਜਾਵੋਗੇ।”
(ਧੰਨਵਾਦ: ਪੰਜਾਬੀ ਸੱਥ)
ਸਾਰੇ ਇਕੱਠੇ ਨਾਅਰਾ ਬੁਲੰਦ ਕਰਦੇ ਹਨ;
ਸਾਡੀ ਮਾਂ-ਬੋਲੀ ਪੰਜਾਬੀ … ਜਹ:$ਦਲਿਦਿ…
ਜ਼ਿੰਦਾਬਾਦ । ਸਾਡੀ ਮਾਂ-ਬੋਲੀ ਪੰਜਾਬੀ …
ਖੁਸ਼ਹਾਲ ਰਹੇ। … ਖੁਸ਼ਹਾਲ ਰਹੇ।
ਪਰਦਾ ਗਿਰਦਾ ਹੈ
[email protected]

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …