ਪਰਵਾਸੀ
ਉਹਨਾਂ ਫਿਰ ਪਿੱਛੇ ਕੀ ਮੁੜਨਾ, ਜਿਨ੍ਹਾਂ ਕਰ ਲਏ ਇਰਾਦੇ ਪੱਕੇ ।
ਹਲਕੇ ਪੈ ਜਾਣ ਬਾਦਸ਼ਾਹ ਗੋਲ੍ਹੇ, ਬਾਜ਼ੀ ਲੈ ਜਾਣ ਹੁਕਮ ਦੇ ਯੱਕੇ ।
ਮਿਹਨਤ ਹੀ ਸਭ ਕੁਝ ਹੈ, ਸਿਰੜੀ ਕਦੀ ਨਾ ਮੰਨਦੇ ਹਾਰਾਂ ।
ਏ ਐਮ ਤੇਰਾਂ ਵੀਹ ਉਤੇ, ਰੇਡੀਓ ਚਲਦਾ ਹੈ ਦਸ ਤੋਂ ਬਾਰਾਂ ।
ਹਰ ਖ਼ਬਰ ਦੀ ਖ਼ਬਰ ਮਿਲੇ, ਰਹੇ ਨਾ ਕੋਈ ਵੀ ਪੱਖ ਅਧੂਰਾ ।
ਵਿਕਦੇ ਇਥੇ ਜੰਤਰ-ਮੰਤਰ ਨਾ, ਨਾ ਹੀ ਤੁੱਲਦਾ ਪੋਸਤ ਚੂਰਾ ।
ਘਟਨਾ ਕਿਤੇ ਘਟ ਜਾਏ, ਉਥੋ ਹੀ ਖੜਕ ਜਣ ਝੱਟ ਤਾਰਾਂ ।
ਪੂਰੇ ਪੰਜ ਦਿਨ ਹਫਤੇ ਦੇ, ਪਰਵਾਸੀ ਸੁਣਿਓ ਦਸ ਤੋਂ ਬਾਰਾਂ ।ઠ
ਲੁੱਟ ਰੁਕ ਜਾਏ ਪਬਲਿਕ ਦੀ, ਜੋ ਵੀ ਹੋ ਸਕਿਆ ਉਹ ਕਰਿਆ ।
ਮਸਲਾ ਆਟੋ ਇੰਨਸ਼ੋਰੈਸ਼ ਦਾ, ਪਰੀਮੀਅਰ ਦੇ ਅੱਗੇ ਵੀ ਧਰਿਆ ।ઠ
ਸਾਡੇ ਲੀਡਰ ਚਾਹੇ ਬੋਲਣ ਨਾ, ਸੈਣੀ ਫਿਰੇ ਮਾਰਦਾ ਮਾਰਾਂ ।
ਵੀਕ ਡੇਜ਼ ਵਿਚ ਰੋਜ਼ ਸੁਣੋ, ਪਰਵਾਸੀ ਰੇਡੀਓ ਦਸ ਤੋਂ ਬਾਰਾਂ ।ઠ
ਪੰਦਰਾਂ ਸਾਲਾਂ ਦਾ ਹੋ ਚਲਿਆ, ਸਰੋਤੇ ਸੁਣ ਕੇ ਦੇਣ ਵਧਾਈਆਂ ।
ਸੇਵਾ ਕਰਕੇ ਮਾਂ-ਬੋਲੀ ਦੀ, ਪਰਵਾਸੀ ਨੇ ਪੈੜਾਂ ਨਵੀਆਂ ਪਾਈਆਂ ।ઠ
ਪਰਦੇਸੀਆਂ ਦਾ ਦੇਸ ਕੈਨੇਡਾ ਹੁਣ, ਜਿਥੇ ਖਿੜੀਆਂ ਰਹਿਣ ਬਹਾਰਾਂ ।
ਗਲ ਸਭਨਾ ਦੀ ਕਰਦਾ ਹੈ, ਪਰਵਾਸੀ ਰੇਡੀਓ ਸਮਾਂ ਹੈ ਦਸ ਤੋਂ ਬਾਰਾਂ।ઠ
ਸ਼ੁੱਕਰਵਾਰ ਅਖ਼ਬਾਰ ਵੀ ਛੱਪਦਾ ਹੈ,
ਜਿਹੜਾ ਹਰ ਇਕ ਤਹਿ ਨੂੰ ਖੋਲ੍ਹੇ।
ਜੀ ਟੀ ਏ ਦੇ ਐਡੀਸ਼ਨ ਵਿਚ, ਗਿੱਲ ਬਲਵਿੰਦਰ ਦਾ ਨਾਮ ਵੀ ਬੋਲੇ ।ઠ
ਤਰੱਕੀ ਰੱਬ ਨੇ ਬਖਸ਼ਣੀ ਹੈ, ਕਈ ਖਾਂਦੇ ਰਹਿਣ ਭਾਵੇਂ ਖਾਰਾਂ ।
ਔਨ ਲਾਈਨ ਵੀ ਆ ਗਿਆ ਹੁਣ, ਪਰਵਾਸੀ ਦਸ ਤੋਂ ਬਾਰਾਂ ।
ਗਿੱਲ ਬਲਵਿੰਦਰ
416-558-5530