5.1 C
Toronto
Friday, October 17, 2025
spot_img
Homeਭਾਰਤਸ਼ਵਿੰਦਰ ਨੇ ਫੋਰਟਿਸ ਦੀ ਹਾਲਤ ਵਿਗੜਨ ਲਈ ਵੱਡੇ ਭਰਾ ਮਲਵਿੰਦਰ ਨੂੰ ਜ਼ਿੰਮੇਵਾਰ...

ਸ਼ਵਿੰਦਰ ਨੇ ਫੋਰਟਿਸ ਦੀ ਹਾਲਤ ਵਿਗੜਨ ਲਈ ਵੱਡੇ ਭਰਾ ਮਲਵਿੰਦਰ ਨੂੰ ਜ਼ਿੰਮੇਵਾਰ ਦੱਸਿਆ

ਦੋਵਾਂ ਭਰਾਵਾਂ ਦੀ ਲੜਾਈ ਆਈ ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਫੋਰਟਿਸ ਹੈਲਥ ਕੇਅਰ ਹੱਥ ਵਿਚੋਂ ਨਿਕਲਦੇ ਹੀ ਇਸਦੇ ਸਾਬਕਾ ਪ੍ਰਮੋਟਰ ਭਰਾਵਾਂ ਦੀ ਲੜਾਈ ਸਾਹਮਣੇ ਆ ਗਈ ਹੈ। ਸ਼ਿਵਿੰਦਰ ਸਿੰਘ ਨੇ ਲੰਘੇ ਕੱਲ੍ਹ ਆਪਣੇ ਵੱਡੇ ਭਰਾ ਮਲਵਿੰਦਰ ਸਿੰਘ ਖਿਲਾਫ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਵਿਚ ਅਰਜ਼ੀ ਦਾਇਰ ਕੀਤੀ ਹੈ। ਸ਼ਿਵਿੰਦਰ ਸਿੰਘ ਨੇ ਮਲਵਿੰਦਰ ਸਿੰਘ ‘ਤੇ ਫੋਰਟਿਸ ਨੂੰ ਡੁਬੋਣ ਦਾ ਦੋਸ਼ ਲਗਾਇਆ ਹੈ। ਸ਼ਿਵਿੰਦਰ ਮੁਤਾਬਕ ਆਰਐਚਸੀ ਹੋਲਡਿੰਗ, ਰੇਲੀਗੇਅਰ ਅਤੇ ਫੋਰਟਿਸ ਦੀ ਮੈਨੇਜਮੈਂਟ ਵਿਚ ਗੜਬੜੀ ਕਰਕੇ ਕੰਪਨੀ, ਸ਼ੇਅਰ ਹੋਲਡਰ ਅਤੇ ਕਰਮਚਾਰੀਆਂ ਨੂੰ ਨੁਕਸਾਨ ਹੋਇਆ ਹੈ। ਸ਼ਿਵਿੰਦਰ ਨੇ ਕਿਹਾ ਕਿ ਉਹ ਹੁਣ ਤੱਕ ਪਰਿਵਾਰ ਦੀ ਸ਼ਾਖ ਕਰਕੇ ਹੀ ਚੁੱਪ ਰਿਹਾ ਸੀ। ਜ਼ਿਕਰਯੋਗ ਹੈ ਕਿ 2016 ਵਿਚ ਦੋਵਾਂ ਭਰਾਵਾਂ ਨੇ 100 ਸਭ ਤੋਂ ਅਮੀਰ ਭਾਰਤੀਆਂ ਦੀ ਲਿਸਟ ਵਿਚ 92ਵੇਂ ਨੰਬਰ ‘ਤੇ ਜਗ੍ਹਾ ਬਣਾਈ ਸੀ, ਉਸ ਸਮੇਂ ਦੋਵਾਂ ਦੀ ਸੰਪਤੀ 8864 ਕਰੋੜ ਰੁਪਏ ਸੀ।

RELATED ARTICLES
POPULAR POSTS