17 C
Toronto
Friday, September 12, 2025
spot_img
Homeਭਾਰਤਅਗਲੇ 24 ਘੰਟਿਆਂ 'ਚ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਹੋਵੇਗੀ 10...

ਅਗਲੇ 24 ਘੰਟਿਆਂ ‘ਚ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਹੋਵੇਗੀ 10 ਲੱਖ ਤੋਂ ਪਾਰ

Image Courtesy :jagbani(punjabkesar)

9 ਲੱਖ 75 ਹਜ਼ਾਰ ਤੋਂ ਕਰੋਨਾ ਮਰੀਜ਼ਾਂ ਦੀ ਗਿਣਤੀ ਭਾਰਤ ‘ਚ ਟੱਪੀ- ਹੁਣ ਨਿੱਤ ਆ ਰਹੇ ਹਨ ਔਸਤਨ 30 ਹਜ਼ਾਰ ਤੋਂ ਵੱਧ ਮਾਮਲੇ
ਬਿੱਲ ਗੇਟਸ ਨੇ ਕਿਹਾ – ਭਾਰਤ ਪੂਰੀ ਦੁਨੀਆ ਲਈ ਕਰ ਸਕਦਾ ਹੈ ਕਰੋਨਾ ਦੀ ਵੈਕਸੀਨ ਤਿਆਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ 9 ਲੱਖ 75 ਹਜ਼ਾਰ ਤੋਂ ਟੱਪ ਚੁੱਕਾ ਹੈ ਅਤੇ ਲੰਘੇ 24 ਘੰਟਿਆਂ ਵਿਚ 32 ਹਜ਼ਾਰ ਤੋਂ ਜ਼ਿਆਦਾ ਨਵੇਂ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਿਛਲੇ ਦਿਨਾਂ ਤੋਂ ਲਗਾਤਾਰ ਭਾਰਤ ਵਿਚ ਹਰ ਰੋਜ਼ ਔਸਤਨ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਤੋਂ ਇਹ ਖਦਸ਼ਾ ਸਾਫ ਦਿਸ ਰਿਹਾ ਹੈ ਕਿ ਅਗਲੇ 24 ਘੰਟਿਆਂ ਵਿਚ ਭਾਰਤ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ ਵੱਧ ਹੋਵੇਗੀ। ਜ਼ਿਕਰਯੋਗ ਹੈ ਕਿ
ਭਾਰਤ ਵਿਚ 6 ਲੱਖ 16 ਹਜ਼ਾਰ ਦੇ ਕਰੀਬ ਕਰੋਨਾ ਪੀੜਤ ਸਿਹਤਯਾਬ ਵੀ ਹੋਏ ਅਤੇ ਮੌਤਾਂ ਦਾ ਅੰਕੜਾ ਵੀ 25 ਹਜ਼ਾਰ ਤੋਂ ਪਾਰ ਹੋ ਚੁੱਕਾ ਹੈ। ਉਧਰ ਦੂਜੇ ਪਾਸੇ ਸੰਸਾਰ ਭਰ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 1 ਕਰੋੜ 38 ਲੱਖ ਤੱਕ ਅੱਪੜ ਚੁੱਕੀ ਹੈ ਅਤੇ 80 ਲੱਖ ਤੋਂ ਜ਼ਿਆਦਾ ਕਰੋਨਾ ਪੀੜਤ ਤੰਦਰੁਸਤ ਵੀ ਹੋਏ ਹਨ। ਧਿਆਨ ਰਹੇ ਕਿ 36 ਲੱਖ ਤੋਂ ਵੱਧ ਕਰੋਨਾ ਪੀੜਤ ਮਰੀਜ਼ਾਂ ਨਾਲ ਜਿੱਥੇ ਅਮਰੀਕਾ ਨੰਬਰ ਵਨ ਕਰੋਨਾ ਪੀੜਤ ਮੁਲਕ ਬਣਿਆ ਹੋਇਆ ਹੈ, ਉਥੇ ਹੀ ਦੂਜੇ ਪਾਏਦਾਨ ‘ਤੇ ਸਥਿਤ ਬ੍ਰਾਜ਼ੀਲ ਵਿਚ ਵੀ ਕਰੋਨਾ ਪੀੜਤਾਂ ਦਾ ਅੰਕੜਾ 20 ਲੱਖ ਵੱਲ ਵਧ ਗਿਆ ਹੈ। ਉਥੇ ਹੁਣ ਤੱਕ 19 ਲੱਖ 73 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦੋਂ ਕਿ ਤੀਜੇ ਨੰਬਰ ‘ਤੇ ਭਾਰਤ ਤੇ ਚੌਥੇ ‘ਤੇ ਰੂਸ ਹੈ।
ਇਸੇ ਦੌਰਾਨ ਮਾਈਕ੍ਰੋਸਾਫਟ ਦੇ ਸੰਸਥਾਪਕ ਤੇ ਸਮਾਜ ਸੇਵੀ ਬਿਲ ਗੇਟਸ ਨੇ ਕਿਹਾ ਹੈ ਕਿ ਭਾਰਤ ਵਿਚ ਬਹੁਤ ਕੁੱਝ ਅਹਿਮ ਹੋਇਆ ਹੈ। ਦੇਸ਼ ਦਾ ਫਾਰਮਾ ਉਦਯੋਗ ਕੋਰੋਨਾਵਾਇਰਸ ਦੀ ਵੈਕਸੀਨ ਵੱਡੀ ਸਮਰਥਾ ਵਿਚ ਬਣਾਉਣ ਲਈ ਲੱਗਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਫਾਰਮਾ ਇੰਡਸਟਰੀ ਕੋਵਿਡ-19 ਦੀ ਵੈਕਸੀਨ ਇਕੱਲੇ ਦੇਸ਼ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਬਣਾਉਣ ‘ਚ ਸਮਰਥਾ ਰੱਖਦੀ ਹੈ।

RELATED ARTICLES
POPULAR POSTS