12 ਵਿਅਕਤੀ ਜਿੰਦਾ ਜਲੇ
ਜੋਧਪੁਰ/ਬਿਊਰੋ ਨਿਊਜ਼
ਰਾਜਸਥਾਨ ਦੇ ਬਾਡਮੇਰ ਜ਼ਿਲ੍ਹੇ ਦੇ ਜੋਧਪੁਰ ਨੈਸ਼ਨਲ ਹਾਈਵੇ ’ਤੇ ਅੱਜ ਬੱਸ ਅਤੇ ਟਰੇਲਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਬੱਸ ਅਤੇ ਟਰੇਲਰ ਨੂੰ ਅੱਗ ਲੱਗ ਗਈ ਅਤੇ 12 ਵਿਅਕਤੀਆਂ ਦੇ ਜਿੰਦਾ ਸੜਨ ਦੀ ਖਬਰ ਮਿਲੀ ਹੈ। ਇਹ ਹਾਦਸਾ ਸਵੇਰੇ ਸਾਢੇ 10 ਵਜੇ ਹੋਇਆ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਜ਼ਖ਼ਮੀ ਵਿਅਕਤੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਬੱਸ ਵਿਚ ਸਫਰ ਕਰ ਰਹੇ ਇਕ ਯਾਤਰੀ ਨੇ ਦੱਸਿਆ ਕਿ ਬਾਲੋਤਰਾ ਤੋਂ ਜੋਧਪੁਰ ਜਾ ਰਹੀ ਬੱਸ ਵਿਚ 40 ਦੇ ਕਰੀਬ ਸਵਾਰੀਆਂ ਸਫਰ ਕਰ ਰਹੀਆਂ ਸਨ। ਹਾਈਵੇ ’ਤੇ ਇਕ ਟਰੇਲਰ ਗਲਤ ਸਾਈਡ ਤੋਂ ਆ ਕੇ ਬੱਸ ਨਾਲ ਟਕਰਾ ਲਿਆ ਅਤੇ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ ਸੀ। ਇਸੇ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਜ਼ਿਲ੍ਹਾ ਕੁਲੈਕਟਰ ਨੂੰ ਨਿਰਦੇਸ਼ ਦੇ ਦਿੱਤੇ ਸਨ।