![](https://parvasinewspaper.com/wp-content/uploads/2020/11/5-3-300x203.jpg)
ਸੁਰੱਖਿਆ ਬਲਾਂ ਨੇ ਜੈਸ਼ ਦੇ 4 ਅੱਤਵਾਦੀ ਮਾਰ ਮੁਕਾਏ
ਪਾਕਿਅਦਾਲਤ ਨੇ ਹਾਫ਼ਿਜ਼ ਸਈਦ ਨੂੰ ਸੁਣਾਈ 10 ਸਾਲਦੀ ਸਜ਼ਾ
ਸ੍ਰੀਨਗਰ/ਬਿਊਰੋ ਨਿਊਜ਼ : ਭਾਰਤੀ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਨਗਰੋਟਾਵਿਚਚਾਰ ਅੱਤਵਾਦੀਆਂ ਨੂੂੰ ਮਾਰ ਮੁਕਾਇਆ। ਇਹ ਅੱਤਵਾਦੀ ਗੋਲਾਬਾਰੂਦਅਤੇ ਹਥਿਆਰਲੈ ਕੇ ਜੰਮੂ ਤੋਂ ਸ੍ਰੀਨਗਰ ਜਾ ਰਹੇ ਸਨ।ਘਟਨਾ ਅੱਜ ਸਵੇਰੇ ਕਰੀਬਪੰਜਵਜੇ ਦੀਹੈ।ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਨੇ ਨਗਰੋਟਾ ਦੇ ਟੋਲਪਲਾਜ਼ਾ’ਤੇ ਇਕ ਟਰੱਕ ਨੂੰ ਰੋਕਿਆਅਤੇ ਜਾਂਚ ਸ਼ੁਰੂ ਕੀਤੀ। ਇਸੇ ਦੌਰਾਨ ਟਰੱਕ ਦਾਡਰਾਈਵਰ ਭੱਜ ਗਿਆ ਅਤੇ ਟਰੱਕ ‘ਚੋਂ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕਰੀਬ ਦੋ ਘੰਟੇ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਟਰੱਕ ਨੂੰ ਹੀ ਉਡਾ ਦਿੱਤਾ। ਜਿਸ ਤੋਂ ਬਾਅਦ ਟਰੱਕ ਵਿਚੋਂ ਚਾਰ ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਅਤੇ ਵੱਡੀ ਮਾਤਰਾਵਿਚ ਗੋਲੀ ਸਿੱਕਾ ਵੀਬਰਾਮਦ ਹੋਇਆ ਹੈ। ਇਹ ਚਾਰੇ ਅੱਤਵਾਦੀ ਟਰੱਕ ਵਿਚ ਰੱਖੀਆਂ ਚੌਲਾਂ ਦੀਆਂ ਬੋਰੀਆਂ ਪਿਛੇ ਲੁਕੇ ਹੋਏ ਸਨ। ਸੁਰੱਖਿਆ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਸਾਰੇ ਅੱਤਵਾਦੀ ਜੈਸ਼ ਏ ਮੁਹੰਮਦ ਨਾਲਸਬੰਧਤਸਨਅਤੇ ਇਹ ਕਿਸੇ ਵੱਡੇ ਹਮਲੇ ਦੀਤਾਕਵਿਚਸਨ। ਉਧਰ ਦੂਜੇ ਪਾਸੇ ਪਾਕਿਸਤਾਨਵਿਚ ਲਾਹੌਰ ਦੀਅੱਤਵਾਦਵਿਰੋਧੀਅਦਾਲਤ ਨੇ ਮੁੰਬਈਹਮਲੇ ਦੇ ਮਾਸਟਰਮਾਈਂਡਅਤੇ ਜਮਾਤ-ਉਦ-ਦਾਵਾ ਦੇ ਮੁਖੀਹਾਫ਼ਿਜ਼ ਸਈਦ ਨੂੰ ਅੱਤਵਾਦਫ਼ੰਡਿੰਗ ਨਾਲਸੰਬੰਧਿਤ ਦੋ ਮਾਮਲਿਆਂ ਵਿਚ 10 ਸਾਲਦੀ ਸਜ਼ਾ ਸੁਣਾਈ ਹੈ।