20 C
Toronto
Saturday, September 5, 2026
spot_img
Homeਭਾਰਤਬ੍ਰਿਟੇਨ ਨੂੰ ਪਛਾੜ ਕੇ ਦੁਨੀਆ ਦਾ ਚੌਥਾ ਕਰੋਨਾ ਪ੍ਰਭਾਵਿਤ ਦੇਸ਼ ਬਣਿਆ ਭਾਰਤ

ਬ੍ਰਿਟੇਨ ਨੂੰ ਪਛਾੜ ਕੇ ਦੁਨੀਆ ਦਾ ਚੌਥਾ ਕਰੋਨਾ ਪ੍ਰਭਾਵਿਤ ਦੇਸ਼ ਬਣਿਆ ਭਾਰਤ

ਬ੍ਰਿਟੇਨ ਨੂੰ ਪਛਾੜ ਕੇ ਦੁਨੀਆ ਦਾ ਚੌਥਾ ਕਰੋਨਾ ਪ੍ਰਭਾਵਿਤ ਦੇਸ਼ ਬਣਿਆ ਭਾਰਤਕਰੋਨਾ ਮਰੀਜ਼ਾਂ ਦੀ ਗਿਣਤੀ 3 ਲੱਖ ਤੋਂ ਪਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਲੰਘੇ 24 ਘੰਟਿਆਂ ਵਿਚ ਰਿਕਾਰਡ 11 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਕਰੋਨਾ ਪੀੜਤਾਂ ਦਾ ਕੁੱਲ ਅੰਕੜਾ 3 ਲੱਖ ਤੋਂ ਪਾਰ ਚਲਾ ਗਿਆ ਹੈ ਅਤੇ 396 ਮੌਤਾਂ ਵੀ ਰਿਕਾਰਡ ਕੀਤੀਆਂ ਗਈਆਂ। ਜਾਣਕਾਰੀ ਮੁਤਾਬਕ ਭਾਰਤ ਵਿਚ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਵਧ ਕੇ 8530 ਤੋਂ ਪਾਰ ਚਲੀ ਗਈ ਹੈ। ਭਾਰਤ ਕੋਰੋਨਾ ਪੀੜਤਾਂ ਦੇ ਮਾਮਲੇ ਵਿਚ ਬ੍ਰਿਟੇਨ ਤੇ ਸਪੇਨ ਨੂੰ ਪਿੱਛੇ ਛੱਡ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਚੌਥੇ ਨੰਬਰ ‘ਤੇ ਪਹੁੰਚ ਗਿਆ ਹੈ, ਜੋ ਕਿ ਬਹੁਤ ਹੀ ਮੰਦਭਾਗੀ ਖਬਰ ਹੈ।

RELATED ARTICLES
POPULAR POSTS