4.3 C
Toronto
Friday, November 7, 2025
spot_img
Homeਭਾਰਤਦਿੱਲੀ ਵਿਚ ਨਹੀਂ ਵਧੇਗਾ ਲਾਕਡਾਊਨ

ਦਿੱਲੀ ਵਿਚ ਨਹੀਂ ਵਧੇਗਾ ਲਾਕਡਾਊਨ

ਮਹਾਰਾਸ਼ਟਰ ਸਰਕਾਰ ਵੀ ਨਹੀਂ ਵਧਾਏਗੀ ਲਾਕਡਾਊਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਚੱਲਦਿਆਂ ਰਾਜਧਾਨੀ ਵਿਚ ਲਾਕਡਾਊਨ ਵਧਾਉਣ ਦੀ ਚਰਚਾ ਵਿਚਕਾਰ ਸਿਹਤ ਮੰਤਰੀ ਸਤਿੰਦਰ ਜੈਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਲਾਕਡਾਊਨ ਨਹੀਂ ਵਧਾਇਆ ਜਾਵੇਗਾ।
ਇਸ ਤੋਂ ਪਹਿਲਾਂ ਦਿੱਲੀ ਵਿਚ ਸੱਤਾਧਿਰ ‘ਆਪ’ ਸਰਕਾਰ ਨੇ ਲਾਕਡਾਊਨ ਸਬੰਧੀ ਚੱਲ ਰਹੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਗੱਲ ਕਹੀ ਸੀ। ਇਸੇ ਦੌਰਾਨ ਦਿੱਲੀ ਹਾਈਕੋਰਟ ਨੇ ਵੀ 30 ਜੂਨ ਤੱਕ ਲਾਕਡਾਊਨ ਲਗਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ।
ਉਧਰ ਦੂਜੇ ਪਾਸੇ ਮਹਾਰਾਸ਼ਟਰ ਸਰਕਾਰ ਨੇ ਵੀ ਲਾਕ ਡਾਊਨ ਨਾ ਵਧਾਉਣ ਦੀ ਗੱਲ ਕਹੀ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭੀੜ ਇਕੱਠੀ ਨਾ ਕਰੋ ਅਤੇ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸ਼ਨੀਵਾਰ – ਐਤਵਾਰ ਅਤੇ ਜਨਤਕ ਛੁੱਟੀ ਵਾਲੇ ਦਿਨ ਮੁਕੰਮਲ ਲੌਕਡਾਊਨ ਦਾ ਸਖਤੀ ਨਾਲ ਪਾਲਣ ਕਰਨ ਦਾ ਹੁਕਮ ਦਿੱਤਾ ਹੈ।

RELATED ARTICLES
POPULAR POSTS