-2 C
Toronto
Thursday, January 22, 2026
spot_img
Homeਭਾਰਤਸਰੀਰ 'ਤੇ ਟੈਟੂ ਵਾਲਿਆਂ ਦੀ ਖੁੱਸ ਸਕਦੀ ਹੈ ਨੌਕਰੀ

ਸਰੀਰ ‘ਤੇ ਟੈਟੂ ਵਾਲਿਆਂ ਦੀ ਖੁੱਸ ਸਕਦੀ ਹੈ ਨੌਕਰੀ

ਹਵਾਈ ਫੌਜ ਦੇ ਫੈਸਲੇ ‘ਤੇ ਹਾਈਕੋਰਟ ਨੇ ਵੀ ਲਗਾਈ ਮੋਹਰ
ਨਵੀਂ ਦਿੱਲੀ : ਜਿਹੜੇ ਉਮੀਦਵਾਰਾਂ ਦੇ ਸਰੀਰ ‘ਤੇ ਟੈਟੂ ਹੋਣਗੇ, ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਵਿਚ ਨੌਕਰੀ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਇਸ ਪਾਬੰਦੀ ‘ਤੇ ਅਦਾਲਤ ਨੇ ਵੀ ਮੋਹਰ ਲਗਾ ਦਿੱਤੀ ਹੈ। ਦਿੱਲੀ ਹਾਈਕੋਰਟ ਨੇ ਹਵਾਈ ਫ਼ੌਜ ਦੇ ਉਸ ਫ਼ੈਸਲੇ ਨੂੰ ਬਹਾਲ ਰੱਖਿਆ ਜਿਸ ਤਹਿਤ ਏਅਰਮੈਨ ਦੇ ਅਹੁਦੇ ਲਈ ਵਿਅਕਤੀ ਦੀ ਨਿਯੁਕਤੀ ਨੂੰ ਇਸ ਕਰਕੇ ਰੱਦ ਕਰ ਦਿੱਤਾ ਗਿਆ ਸੀ ਕਿ ਉਸ ਦੀ ਬਾਂਹ ‘ਤੇ ਟੈਟੂ ਬਣਿਆ ਹੋਇਆ ਸੀ। ਹਵਾਈ ਫ਼ੌਜ ਵੱਲੋਂ ਕਬਾਇਲੀਆਂ ਸਮੇਤ ਕੁਝ ਮਾਮਲਿਆਂ ਵਿਚ ਛੋਟਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਰਸਮਾਂ ਤੇ ਰਿਵਾਜ ਮੁਤਾਬਕ ਟੈਟੂ ਖੁਦਵਾਉਣੇ ਪੈਂਦੇ ਹਨ। ਜਸਟਿਸ ਹਿਮਾ ਕੋਹਲੀ ਅਤੇ ਰੇਖਾ ਪੱਲੀ ਦੀ ਬੈਂਚ ਨੇ ਕਿਹਾ ਕਿ ਉਮੀਦਵਾਰ ਨੂੰ ਹਵਾਈ ਫ਼ੌਜ ਦੇ ਨਿਯਮਾਂ ਮੁਤਾਬਕ ਕੋਈ ਛੋਟ ਹਾਸਲ ਨਹੀਂ ਸੀ ਅਤੇ ਉਹ ਅਰਜ਼ੀ ਦੇਣ ਸਮੇਂ ਤੱਕ ਆਪਣੇ ਖੁਦੇ ਟੈਟੂ ਦੀ ਤਸਵੀਰ ਪੇਸ਼ ਨਹੀਂ ਕਰ ਸਕਿਆ ਸੀ। ਹਵਾਈ ਫ਼ੌਜ ਦੇ ਵਕੀਲ ਨੇ ਸਪੱਸ਼ਟ ਕੀਤਾ ਕਿ ਟੈਟੂ ਨੂੰ ਮਨਜ਼ੂਰੀ ਚੋਣ ਕਮੇਟੀ ਹੀ ਦੇ ਸਕਦੀ ਹੈ। ਵਿਅਕਤੀ ਨੇ ਉਸ ਦੀ ਨਿਯੁਕਤੀ ਨੂੰ ਹਵਾਈ ਫ਼ੌਜ ਵੱਲੋਂ ਰੱਦ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ ਅਤੇ ਉਸ ਨੇ ਸਰਟੀਫਿਕੇਟ ਦੇ ਕੇ ਜਾਣਕਾਰੀ ਦਿੱਤੀ ਸੀ ਕਿ ਉਸ ਦੇ ਸਰੀਰ ‘ਤੇ ਟੈਟੂ ਹੈ। ਬੈਂਚ ਨੇ ਪਟੀਸ਼ਨ ਨੂੰ ਖ਼ਾਰਿਜ ਕਰਦਿਆਂ ਕਿਹਾ ਕਿ ਇਸ਼ਤਿਹਾਰ ਵਿਚ ਦਿੱਤੀ ਗਈ ਛੋਟ ਮੁਤਾਬਕ ਇਹ ਟੈਟੂ ਨਹੀਂ ਸੀ।

RELATED ARTICLES
POPULAR POSTS