ਸੋਮ ਪ੍ਰਕਾਸ਼ ਨੂੰ ਵਣਜ ਤੇ ਉਦਯੋਗ ਅਤੇ ਹਰਦੀਪ ਸਿੰਘ ਪੁਰੀ ਨੂੰ ਦਿੱਤਾ ਸ਼ਹਿਰੀ ਵਿਭਾਗ
ਚੰਡੀਗੜ੍ਹ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮੰਤਰੀਆਂ ਨੂੰ ਕੀਤੀ ਵਿਭਾਗਾਂ ਦੀ ਵੰਡ ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕਰਨ ਵਾਲੀ ਹਰਸਿਮਰਤ ਕੌਰ ਬਾਦਲ ਨੂੰ ਫੂਡ ਪ੍ਰੋਸੈਸਿੰਗ ਦਾ ਮੰਤਰਾਲਾ ਦਿੱਤਾ ਗਿਆ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਹਰਸਿਮਰਤ ਕੋਲ ਫੂਡ ਪ੍ਰੋਸੈਸਿੰਗ ਮੰਤਰਾਲਾ ਹੀ ਸੀ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ ਜਿੱਤ ਕੇ ਰਾਜ ਮੰਤਰੀ ਬਣੇ ਸੋਮ ਪ੍ਰਕਾਸ਼ ਨੂੰ ਵਣਜ ਤੇ ਉਦਯੋਗ ਮੰਤਰਾਲਾ ਦਿੱਤਾ ਗਿਆ ਹੈ, ਜਦਕਿ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਵੀ ਹਰਦੀਪ ਸਿੰਘ ਪੁਰੀ ਨੂੰ ਮੁੜ ਸ਼ਹਿਰੀ ਵਿਭਾਗ ਦੇ ਦਿੱਤਾ ਗਿਆ।
ਪਾਸਵਾਨ ਸਭ ਤੋਂ ਵੱਡੀ ਉਮਰ ਦੇ ਮੰਤਰੀ
ਮੋਦੀ ਕੈਬਨਿਟ ਵਿਚ 73 ਸਾਲਾ ਰਾਮ ਵਿਲਾਸ ਪਾਸਵਾਨ ਸਭ ਤੋਂ ਉਮਰਦਰਾਜ ਮੰਤਰੀ ਹਨ। ਪਾਸਵਾਨ ਨੇ ਮੰਤਰੀ ਮੰਡਲ ਦੇ ਗਠਨ ਤੋਂ ਪਹਿਲਾਂ ਇੱਛਾ ਪ੍ਰਗਟਾਉਂਦਿਆਂ ਇਹ ਵੀ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਮੰਤਰੀ ਬਣਨ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਖ਼ਰੀ ਮੋਹਰ ਪਾਸਵਾਨ ਦੇ ਹੀ ਨਾਂ ‘ਤੇ ਲਾਈ ਗਈ। 71 ਸਾਲਾ ਥਾਵਰ ਚੰਦਰ ਗਹਿਲੋਤ ਅਤੇ ਸੰਤੋਸ਼ ਕੁਮਾਰ ਗੰਗਵਾਰ ਵੀ ਤਕਰੀਬਨ ਪਾਸਵਾਨ ਦੇ ਹੀ ਹਮਉਮਰ ਹਨ। ਹਾਲਾਂਕਿ ਮੋਦੀ ਕੈਬਨਿਟ ਦੇ ਮੰਤਰੀਆਂ ਦੀ ਔਸਤ ਉਮਰ (60) ਸਾਲ ਹੈ, ਜਿਨ੍ਹਾਂ ਵਿਚੋਂ 43 ਸਾਲਾ ਸਮ੍ਰਿਤੀ ਇਰਾਨੀ ਸਭ ਤੋਂ ਨੌਜਵਾਨ ਮੰਤਰੀ ਹਨ।
Check Also
ਕੇਜਰੀਵਾਲ ਨੇ ਬਿਹਾਰ ’ਚ ਆਪਣੇ ਦਮ ’ਤੇ ਚੋਣਾਂ ਲੜਨ ਦਾ ਕੀਤਾ ਐਲਾਨ
ਕਿਹਾ : ਹੁਣ ਕਾਂਗਰਸ ਨਾਲ ਗਠਜੋੜ ਨਹੀਂ ਕੀਤਾ ਜਾਵੇਗਾ ਅਹਿਮਦਾਬਾਦ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ …