-5 C
Toronto
Sunday, January 4, 2026
spot_img
Homeਭਾਰਤਪਰਵਾਸੀ ਭਾਰਤੀ ਸੰਮੇਲਨ ’ਚ ਇੰਦੌਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪਰਵਾਸੀ ਭਾਰਤੀ ਸੰਮੇਲਨ ’ਚ ਇੰਦੌਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਕਿਹਾ : ਇੰਦੌਰ ਇਕ ਸ਼ਹਿਰ ਨਹੀਂ ਸਗੋਂ ਇਕ ਯੁੱਗ ਹੈ
ਇੰਦੌਰ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਦੌਰ ਵਿਚ 17ਵੇਂ ਪਰਵਾਸੀ ਭਾਰਤੀ ਸੰਮੇਲਨ ਦੇ ਦੂਜੇ ਦਿਨ ਸ਼ਿਰਕਤ ਕਰਨ ਪਹੁੰਚੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇੰਦੌਰ ਦੁਨੀਆ ਵਿਚ ਵਿਲੱਖਣ ਹੈ। ਲੋਕ ਕਹਿੰਦੇ ਹਨ ਕਿ ਇੰਦੌਰ ਇਕ ਸ਼ਹਿਰ ਹੈ, ਪਰ ਮੈਂ ਕਹਿੰਦਾ ਹਾਂ ਕਿ ਇੰਦੌਰ ਇਕ ਯੁੱਗ ਹੈ, ਜੋ ਸਮੇਂ ਤੋਂ ਅੱਗੇ ਚੱਲਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਭਾਰਤ ਦੀ ਗੱਲ ਸੁਣਦੀ ਹੈ। ਭਾਰਤ ਕੋਲ ਹੁਨਰ ਦੀ ਪੂੰਜੀ ਬਣਨ ਦੀ ਸਮਰੱਥਾ ਹੈ, ਇਹ ਵਿਸ਼ਵ ਦੇ ਵਿਕਾਸ ਦਾ ਇੰਜਣ ਬਣ ਸਕਦਾ ਹੈ। ਅੱਜ ਭਾਰਤ ਵਿਚ ਕਾਬਲ ਨੌਜਵਾਨਾਂ ਦੀ ਵੱਡੀ ਗਿਣਤੀ ਹੈ। ਸਾਡੇ ਨੌਜਵਾਨਾਂ ਕੋਲ ਹੁਨਰ ਦੇ ਨਾਲ-ਨਾਲ ਕਦਰਾਂ-ਕੀਮਤਾਂ ਵੀ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਭਾਰਤ ਵਿਸ਼ਵ ਦੇ ਜੀ-20 ਸਮੂਹ ਦੀ ਪ੍ਰਧਾਨਗੀ ਵੀ ਕਰ ਰਿਹਾ ਹੈ। ਭਾਰਤ ਇਸ ਜ਼ਿੰਮੇਵਾਰੀ ਨੂੰ ਵੱਡੇ ਮੌਕੇ ਵਜੋਂ ਦੇਖ ਰਿਹਾ ਹੈ। ਇਹ ਸਾਡੇ ਲਈ ਦੁਨੀਆ ਨੂੰ ਭਾਰਤ ਬਾਰੇ ਦੱਸਣ ਦਾ ਮੌਕਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਜੀ-20 ਨੂੰ ਸਿਰਫ਼ ਕੂਟਨੀਤਕ ਸਮਾਗਮ ਨਹੀਂ, ਸਗੋਂ ਜਨਤਕ ਭਾਗੀਦਾਰੀ ਦਾ ਸਮਾਗਮ ਬਣਾਉਣਾ ਹੈ। ਜ਼ਿਕਰਯੋਗ ਹੈ ਕਿ ਪਰਵਾਸੀ ਭਾਰਤੀ ਸੰਮੇਲਨ ਦੇ ਆਖਰੀ ਦਿਨ ਯਾਨੀ ਭਲਕੇ ਮੰਗਲਵਾਰ ਨੂੰ ਰਾਸ਼ਟਰਪਤੀ ਦਰੋਪਤੀ ਮੁਰਮੂ ਵੀ ਸੰਬੋਧਨ ਕਰਨਗੇ ਅਤੇ ਇਸ ਮੌਕੇ 27 ਪਰਵਾਸੀ ਭਾਰਤੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

RELATED ARTICLES
POPULAR POSTS