-1.9 C
Toronto
Thursday, December 4, 2025
spot_img
Homeਭਾਰਤਕੇਂਦਰ ਸਰਕਾਰ ਰੇਲ ਕਰਮੀਆਂ ਨੂੰ ਦੇਵੇਗੀ 78 ਦਿਨਾਂ ਦਾ ਬੋਨਸ

ਕੇਂਦਰ ਸਰਕਾਰ ਰੇਲ ਕਰਮੀਆਂ ਨੂੰ ਦੇਵੇਗੀ 78 ਦਿਨਾਂ ਦਾ ਬੋਨਸ

ਈ-ਸਿਗਰਟ ‘ਤੇ ਵੀ ਲਗਾਈ ਪੂਰਨ ਪਾਬੰਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਰੇਲ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਈ-ਸਿਗਰਟ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੋਦੀ ਕੈਬਨਿਟ ਨੇ ਅੱਜ ਕਈ ਅਹਿਮ ਫ਼ੈਸਲੇ ਲਏ। ਕੇਂਦਰ ਸਰਕਾਰ ਦੇ ਫ਼ੈਸਲਿਆਂ ਦੀ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਦੱਸਿਆ ਕਿ ਇਸ ਵਾਰ ਰੇਲਵੇ ਦੇ 11 ਲੱਖ, 52 ਹਜ਼ਾਰ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਨੇ ਈ-ਸਿਗਰਟ ‘ਤੇ ਵੀ ਪੂਰਨ ਪਾਬੰਦੀ ਲਗਾ ਦਿੱਤੀ ਹੈ। ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਬੰਧੀ ਕਿਹਾ ਕਿ ਈ-ਸਿਗਰਟ ‘ਤੇ ਪਾਬੰਦੀ ਦਾ ਮਤਲਬ ਇਸ ਦੇ ਉਤਪਾਦਨ, ਦਰਾਮਦ-ਬਰਾਮਦ, ਟਰਾਂਸਪੋਰਟ, ਵਿੱਕਰੀ, ਵੰਡ ਅਤੇ ਵਿਗਿਆਪਨ ‘ਤੇ ਪੂਰੀ ਪਾਬੰਦੀ ਹੈ। ਦੱਸਿਆ ਗਿਆ ਜਿਹੜਾ ਵੀ ਈ-ਸਿਗਰਟ ਸਬੰਧੀ ਨਿਯਮ ਤੋੜੇਗਾ, ਉਸ ਨੂੰ ਇਕ ਲੱਖ ਰੁਪਏ ਜੁਰਮਾਨਾ ਅਤੇ ਇਕ ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ।

 

RELATED ARTICLES
POPULAR POSTS