21.2 C
Toronto
Wednesday, May 27, 2026
spot_img
Homeਭਾਰਤਵਿਰਾਟ ਕੋਹਲੀ ਅਤੇ ਮੀਰਾਬਾਈ ਬਣੇ ਖੇਲ ਰਤਨ

ਵਿਰਾਟ ਕੋਹਲੀ ਅਤੇ ਮੀਰਾਬਾਈ ਬਣੇ ਖੇਲ ਰਤਨ

20 ਖਿਡਾਰੀਆਂ ਨੂੰ ਅਰਜੁਨ ਐਵਾਰਡ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਵਿਸ਼ਵ ਚੈਂਪੀਅਨ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂੰ ਨੂੰ ਅੱਜ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ। ਵਿਰਾਟ ਕੋਹਲੀ ਰਾਸ਼ਟਰਪਤੀ ਕੋਲੋਂ ਖੇਲ ਰਤਨ ਹਾਸਲ ਕਰਨ ਦੇ ਨਾਲ ਸਚਿਨ ਤੇਂਦੁਲਕਰ ਅਤੇ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਤੀਜੇ ਕ੍ਰਿਕਟ ਖਿਡਾਰੀ ਬਣੇ ਗਏ ਹਨ। ਪਿਛਲੇ ਸਾਲ ਵੇਟਲਿਫਟਰ ਵਿਸ਼ਵ ਚੈਂਪੀਅਨਸ਼ਿਪ ਵਿਚ 48 ਕਿਲੋਗਰਾਮ ਭਾਰ ਵਰਗ ਵਿਚ ਸੋਨ ਤਮਗਾ ਜਿੱਤਣ ਵਾਲੀ 24 ਸਾਲਾ ਮੀਰਾਬਾਈ ਚਾਨੂੰ ਵੀ ਖੇਲ ਰਤਨ ਬਣੀ। ਮੀਰਾਬਾਈ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਵਿਚ ਵੀ ਸੋਨ ਤਮਗਾ ਜਿੱਤਿਆ ਸੀ। ਇਸ ਦੇ ਨਾਲ ਹੀ 20 ਖਿਡਾਰੀਆਂ ਨੂੰ ਅਰਜੁਨ ਐਵਾਰਡ ਵੀ ਦਿੱਤੇ ਗਏ।

RELATED ARTICLES
POPULAR POSTS