ਪਰਵਾਸੀ ਭਾਰਤੀਆਂ ‘ਚ ਪਾਈ ਜਾ ਰਹੀ ਹੈ ਨਿਰਾਸ਼ਾ
ਸਿਆਟਲ/ਬਿਊਰੋ ਨਿਊਜ਼ : ਭਾਰਤ ਦੀ ਮੋਦੀ ਸਰਕਾਰ ਵਲੋਂ ਪਰਵਾਸੀ ਭਾਰਤੀਆਂ ਵਲੋਂ ਭਾਰਤ ‘ਚ ਭੇਜੇ ਜਾਂਦੇ ਪੈਸਿਆਂ ‘ਤੇ ਇਕ ਸਤੰਬਰ 2019 ਤੋਂ 2 ਫ਼ੀਸਦੀ ਟੈਕਸ ਲਗਾਏ ਜਾਣ ਨਾਲ ਪਰਵਾਸੀ ਭਾਰਤੀਆਂ ਵਿਚ ਬੇਹੱਦ ਨਿਰਾਸ਼ਾ ਪਾਈ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਹਰ ਬੈਠੇ ਪਰਵਾਸੀ ਭਾਰਤੀ ਆਪਣੇ ਰਿਸ਼ਤੇਦਾਰਾਂ ਦੀ ਮਦਦ ਲਈ ਹਰ ਮਹੀਨੇ ਮਨੀ ਚੇਂਜਰਾਂ ਰਾਹੀਂ ਘਰ ਚਲਾਉਣ ਲਈ ਕੁਝ ਰੁਪਏ ਭੇਜਦੇ ਹਨ ਪਰ ਹੁਣ ਇਕ ਸਤੰਬਰ ਤੋਂ ਕੇਂਦਰ ਸਰਕਾਰ ਵਲੋਂ ਨਵੇਂ ਨੋਟੀਫਿਕੇਸ਼ਨ ਅਨੁਸਾਰ ਇਕ ਤਾਂ ਕੋਈ ਮਨੀ ਚੇਂਜਰ ਕਿਸੇ ਵੀ ਗਾਹਕ ਨੂੰ ਇਕ ਰੁਪਿਆ ਵੀ ਨਗਦ ਨਹੀਂ ਦੇਵੇਗਾ। ਇਹ ਭੁਗਤਾਨ ਚਾਹੇ ਕਿੰਨਾ ਵੀ ਹੋਵੇ ਚੈੱਕ ਨਾਲ ਹੀ ਹੋਵੇਗਾ ਅਤੇ ਉੱਪਰੋਂ 2 ਫ਼ੀਸਦੀ ਟੈਕਸ ਲਗਾ ਦਿੱਤਾ ਹੈ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਆਦਾਤਰ ਮਨੀ ਚੇਂਜਰ 3 ਤੋਂ 4 ਫ਼ੀਸਦੀ ਟੈਕਸ ਗਾਹਕਾਂ ਤੋਂ ਵਸੂਲ ਕਰ ਰਹੇ ਹਨ ਜੋ ਸਰਾਸਰ ਲੋਕਾਂ ਦੀ ਲੁੱਟ ਹੋ ਰਹੀ ਹੈ। ਇਥੇ ਅਮਰੀਕਾ ਤੋਂ ਵੀ ਬਹੁਤ ਸਾਰੇ ਪਰਿਵਾਰ ਐਸੇ ਹਨ ਜੋ ਹਰ ਮਹੀਨੇ ਆਪਣੇ ਰਿਸ਼ਤੇਦਾਰਾਂ ਨੂੰ ਥੋੜ੍ਹੇ-ਥੋੜ੍ਹੇ ਪੈਸੇ ਭੇਜਦੇ ਹਨ ਤਾਂ ਕਿ ਉਨ੍ਹਾਂ ਦਾ ਉਥੇ ਗੁਜ਼ਾਰਾ ਚਲਦਾ ਰਹੇ ਪਰ ਹੁਣ ਸਰਕਾਰ ਵਲੋਂ ਟੈਕਸ ਲਗਾਉਣ ਨਾਲ ਉਨ੍ਹਾਂ ‘ਤੇ ਵਾਧੂ ਬੋਝ ਪੈ ਗਿਆ ਹੈ। ਸਭ ਤੋਂ ਵੱਡੀ ਗੱਲ ਜੋ ਹੁਣ ਨਗਦ ਰੁਪਏ ਨਹੀਂ ਮਿਲਣਗੇ ਜਿਸ ਨਾਲ ਗ਼ਰੀਬ ਪਰਿਵਾਰਾਂ ਨੂੰ ਹੋਰ ਕਠਨਾਈ ਉਠਾਉਣੀ ਹੋਵੇਗੀ। ਮੋਦੀ ਸਰਕਾਰ ਦੇ ਫੈਸਲੇ ਦਾ ਪਰਵਾਸੀ ਭਾਰਤੀਆਂ ਨੇ ਵਿਰੋਧ ਕਰਦਿਆਂ ਕਿਹਾ ਕਿ ਪਰਵਾਸੀ ਭਾਰਤੀ ਤਾਂ ਪਹਿਲਾਂ ਹੀ ਇਥੇ ਬਹੁਤ ਟੈਕਸ ਦਿੰਦੇ ਹਨ, ਉੱਪਰੋਂ ਭਾਰਤ ਸਰਕਾਰ ਦਾ ਇਹ ਫ਼ੈਸਲਾ ਬੇਹੱਦ ਮੰਦਭਾਗਾ ਹੈ, ਇਸ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਪਰਵਾਸੀ ਭਾਰਤੀ ਪੰਜਾਬ ਤੇ ਭਾਰਤ ‘ਚ ਆਪਣਾ ਪੈਸਾ ਇਨਵੈਸਟ ਕਰ ਸਕਣ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …