18.8 C
Toronto
Saturday, October 18, 2025
spot_img
Homeਭਾਰਤਨੇਪਾਲ ’ਚ 6.3 ਦੀ ਤੀਬਰਤਾ ਵਾਲਾ ਆਇਆ ਭੂਚਾਲ

ਨੇਪਾਲ ’ਚ 6.3 ਦੀ ਤੀਬਰਤਾ ਵਾਲਾ ਆਇਆ ਭੂਚਾਲ

ਦਿੱਲੀ ਅਤੇ ਯੂਪੀ ਸਮੇਤ ਦੇਸ਼ ਦੇ 7 ਰਾਜਾਂ ’ਚ ਵੀ ਹਿੱਲੀ ਧਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਗੁਆਂਢੀ ਦੇਸ਼ ਨੇਪਾਲ ’ਚ ਲੰਘੀ ਦੇਰ ਰਾਤ 6.3 ਦੀ ਤੀਬਰਤਾ ਵਾਲਾ ਭੂਚਾਲ ਆਇਆ। ਇਸ ਦੇ ਝਟਕੇ ਭਾਰਤ ਦੀ ਰਾਜਧਾਨੀ ਦਿੱਲੀ ਦੇ ਨਾਲ-ਨਾਲ ਉਤਰ ਪ੍ਰਦੇਸ਼ ਸਮੇਤ 7 ਰਾਜਾਂ ਵਿਚ ਵੀ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜ਼ੀ ਅਨੁਸਾਰ ਭੂਚਾਲ 9 ਨਵੰਬਰ ਦੀ ਰਾਤ ਨੂੰ ਲਗਭਗ 1. 57 ਮਿੰਟ ’ਤੇ ਆਇਆ ਅਤੇ ਇਸ ਦਾ ਕੇਂਦਰ ਨੇਪਾਲ ਦੇ ਮਣੀਪੁਰ ’ਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਗਿਆ। ਭੂਚਾਲ ਕਾਰਨ ਨੇਪਾਲ ’ਚ ਇਕ ਮਕਾਨ ਦੇ ਡਿੱਗਣ ਕਾਰਨ 6 ਵਿਅਕਤੀਆਂ ਦੀ ਜਾਨ ਵੀ ਚਲੀ ਗਈ। ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਓਬਾ ਨੇ ਭੂਚਾਲ ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਸਬੰਧਤ ਵਿਭਾਗ ਨੂੰ ਪੀੜਤ ਵਿਅਕਤੀਆਂ ਦੀ ਮਦਦ ਕਰਨ ਦੇ ਹੁਕਮ ਦਿੱਤੇ ਹਨ। ਦੇਰ ਰਾਤ ਆਏ ਭੂਚਾਲ ਤੋਂ ਬਾਅਦ ਲੋਕ ਦਹਿਸ਼ਤ ਵਿਚ ਆ ਗਏ ਅਤੇ ਘਰਾਂ ਤੋਂ ਬਾਹਰ ਨਿਕਲ ਆਏ। ਲਖਨਊ ਅਤੇ ਦਿੱਲੀ ’ਚ ਲਗਭਗ 5.7 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕਿਆਂ ਕਾਰਨ ਕਿਸੇ ਵੀ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਪ੍ਰਾਪਤ ਨਹੀਂ ਹੋਈ।

 

RELATED ARTICLES
POPULAR POSTS