22.6 C
Toronto
Saturday, September 12, 2026
spot_img
Homeਪੰਜਾਬ‘ਆਪ’ ਵਿਧਾਇਕ ਕੁਲਵੰਤ ਸਿੱਧੂ ਨੇ ਖੋਲ੍ਹਿਆ ਚਲਦਾ-ਫਿਰਦਾ ਦਫ਼ਤਰ

‘ਆਪ’ ਵਿਧਾਇਕ ਕੁਲਵੰਤ ਸਿੱਧੂ ਨੇ ਖੋਲ੍ਹਿਆ ਚਲਦਾ-ਫਿਰਦਾ ਦਫ਼ਤਰ

‘ਆਪ’ ਵਿਧਾਇਕ ਕੁਲਵੰਤ ਸਿੱਧੂ ਨੇ ਖੋਲ੍ਹਿਆ ਚਲਦਾ-ਫਿਰਦਾ ਦਫ਼ਤਰਲੁਧਿਆਣਾ ਦੇ ਹਲਕਾ ਆਤਮ ਨਗਰ ਦੇ ਮੁਹੱਲਿਆ ’ਚ ਪਹੁੰਚ ਕੇ ਸੁਣਦੇ ਹਨ ਲੋਕਾਂ ਦੀਆਂ ਸਮੱਸਿਆਵਾਂ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਅਨੋਖੀ ਪਹਿਲ ਕਦਮੀ ਕਰਦੇ ਹੋਏ ਗੱਡੀ ਵਿਚ ਚਲਦਾ-ਫਿਰਦਾ ਦਫ਼ਤਰ ਖੋਲ੍ਹ ਲਿਆ ਹੈ। ਇਸ ਦਫਤਰ ਰਾਹੀਂ ਉਹ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਕੋਲ ਜਾ ਕੇ ਸੁਣਦੇ ਹਨ। ਇਸ ਚਲਦੇ-ਫਿਰਦੇ ਦਫ਼ਤਰ ਨੂੰ ਲੰਘੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਝੰਡੀ ਦੇ ਕੇ ਸ਼ੁਰੂ ਕਰਵਾਇਆ ਸੀ। ਇਹ ਗੱਡੀ ਹਲਕੇ ਦੀ ਹਰ ਗਲੀ ਮੁਹੱਲੇ ’ਚ ਜਾ ਕੇ ਰੁਕਦੀ ਹੈ ਅਤੇ ਇਸ ਗੱਡੀ ’ਚ ਬੈਠਾ ਹਲਕਾ ਵਿਧਾਇਕ ਲੋਕਾਂ ਦੇ ਰੂਬਰੂ ਹੁੰਦਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦਾ ਹੈ। ਵਿਧਾਇਕ ਇਸ ਗੱਡੀ ਰਾਹੀਂ ਹਰ ਰੋਜ਼ 4-5 ਘੰਟੇ ਹਲਕੇ ਦੇ ਵੱਖ-ਵੱਖ ਇਲਾਕਿਆਂ ’ਚ ਬਿਤਾਉਂਦੇ ਹਨ ਅਤੇ ਲੋਕਾਂ ਦੇ ਕੰਮ ਕਰਦੇ ਹਨ। ਵਿਧਾਇਕ ਕੁਲਵੰਤ ਸਿੰਘ ਦਾ ਜਦੋਂ ਇਹ ਚਲਦਾ-ਫਿਰਦਾ ਦਫਤਰ ਹਲਕਾ ਆਤਮ ਨਗਰ ਦੇ ਦੁੱਗਰੀ ਇਲਾਕੇ ਵਿਚ ਪਹੁੰਚਿਆ ਤਾਂ ਲੋਕ ਇਸ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਕੁੱਝ ਲੋਕਾਂ ਨੇ ਵਿਧਾਇਕ ਦੇ ਇਸ ਕਾਰਜ ਦੀ ਬਹੁਤ ਸ਼ਲਾਘਾ ਕੀਤੀ ਜਦਕਿ ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਲੰਬੇ ਸਮੇਂ ਤੋਂ ਲਟਕਦੇ ਕੰਮਾਂ ਨੂੰ ਲੈ ਕੇ ਵਿਧਾਇਕ ਨੂੰ ਖਰੀਆਂ-ਖਰੀਆਂ ਗੱਲਾਂ ਵੀ ਸੁਣਾਈਆਂ। ਇਸ ਸਬੰਧੀ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਕੰਮ ਕਰਵਾਉਣ ਦੇ ਉਨ੍ਹਾਂ ਦੇ ਦਫ਼ਤਰ ਨਹੀਂ ਆਉਣਾ ਪਵੇਗਾ। ਬਲਕਿ ਉਹ ਖੁਦ ਲੋਕਾਂ ਦੇ ਕੰਮ ਕਰਨ ਲਈ ਘਰਾਂ ਤੱਕ ਆਉਣਗੇ, ਜਿਸ ਦੇ ਚਲਦਿਆਂ ਉਨ੍ਹਾਂ ਨੇ ਇਹ ਚਲਦਾ-ਫਿਰਦਾ ਦਫ਼ਤਰ ਬਣਾਉਣ ਦਾ ਫੈਸਲਾ ਕੀਤਾ।

 

RELATED ARTICLES
POPULAR POSTS