4.8 C
Toronto
Friday, November 7, 2025
spot_img
Homeਪੰਜਾਬਪੰਜਾਬ ’ਚ ਆਈਪੀਐਸ ਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ’ਚ ਆਈਪੀਐਸ ਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ

ਜਲੰਧਰ (ਦਿਹਾਤੀ) ਦੇ ਐਸਐਸਪੀ ਦੀ ਵੀ ਹੋਈ ਬਦਲੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਹੈ। ਇਸਦੇ ਚੱਲਦਿਆਂ ਜਲੰਧਰ, ਅੰਮਿ੍ਰਤਸਰ, ਹੁਸ਼ਿਆਰਪੁਰ ਅਤੇ ਲੁਧਿਆਣਾ ਦੇ ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਨੂੰ ਇਧਰੋਂ ਉਧਰ ਕੀਤਾ ਗਿਆ ਹੈ। ਜਲੰਧਰ ਦਿਹਾਤੀ ਦੇ ਐਸਐਸਪੀ ਸਵਰਨਦੀਪ ਸਿੰਘ ਨੂੰ ਅੰਮਿ੍ਰਤਸਰ ਵਿਚ ਡੀਸੀਪੀ ਇਨਵੈਸਟੀਗੇਸ਼ਨ ਲਗਾਇਆ ਗਿਆ ਹੈ। ਜਦੋਂ ਕਿ ਅੰਮਿ੍ਰਤਸਰ ਦੇ ਡੀਸੀਪੀ ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਨੂੰ ਐਸਐਸਪੀ ਦਿਹਾਤੀ ਜਲੰਧਰ ਲਗਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਐਸਪੀ ਜਲੰਧਰ ਦਿਹਾਤੀ ਸਰਬਜੀਤ ਸਿੰਘ ਵਾਹੀਆ ਨੂੰ ਤਬਦੀਲ ਕਰਕੇ ਹੁਸ਼ਿਆਰਪੁਰ ਵਿਚ ਐਸਪੀ ਇਨਵੈਸਟੀਗੇਸ਼ਨ ਲਗਾਇਆ ਗਿਆ ਹੈ। ਜਦੋਂ ਕਿ ਹੁਸ਼ਿਆਰਪੁਰ ਦੇ ਐਸਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਨੂੰ ਜਲੰਧਰ ਦਿਹਾਤੀ ਦਾ ਐਸਪੀ ਇਨਵੈਸਟੀਗੇਸ਼ਨ ਲਗਾਇਆ ਗਿਆ ਹੈ। ਆਈਪੀਐਸ ਵਤਸਲਾ ਗੁਪਤਾ ਡੀਸੀਪੀ ਹੈਡਕੁਆਰਟਰ ਜਲੰਧਰ ਨੂੰ ਅੰਮਿ੍ਰਤਸਰ ਵਿਚ ਲਗਾਇਆ ਗਿਆ ਹੈ। ਇਸੇ ਤਰ੍ਹਾਂ ਮਨਜੀਤ ਕੌਰ ਐਸਪੀ ਹੈੱਡਕੁਆਰਟਰ ਜਲੰਧਰ ਦਿਹਾਤੀ ਨੂੰ ਐਸਪੀ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਕਪੂਰਥਲਾ ਲਗਾ ਦਿੱਤਾ ਗਿਆ ਹੈ। ਜਗਜੀਤ ਸਿੰਘ ਸਰੋਆ ਏਡੀਸੀਪੀ ਹੈੱਡਕੁਆਰਟਰ ਜਲੰਧਰ ਨੂੰ ਐਸਪੀ ਅਪਰੇਸ਼ਨ ਗੁਰਦਾਸਪੁਰ ਤਾਇਨਾਤ ਕੀਤਾ ਗਿਆ ਹੈ। ਰਵਚਰਨ ਸਿੰਘ ਬਰਾੜ ਜੁਆਇੰਟ ਕਮਿਸ਼ਨਰ ਲਾਅ ਐਂਡ ਆਰਡਰ ਲੁਧਿਆਣਾ ਨੂੰ ਜੁਆਇੰਟ ਕਮਿਸ਼ਨਰ ਹੈੱਡਕੁਆਰਟਰ ਜਲੰਧਰ ਲਗਾਇਆ ਗਿਆ ਹੈ। ਜਸਕਿਰਨਜੀਤ ਸਿੰਘ ਤੇਜਾ ਡੀਸੀਪੀ ਇਨਵੈਸਟੀਗੇਸ਼ਨ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਜਲੰਧਰ ਨੂੰ ਡੀਸੀਪੀ ਦਿਹਾਤੀ, ਲੁਧਿਆਣਾ ਲਾਇਆ ਗਿਆ ਹੈ।

 

RELATED ARTICLES
POPULAR POSTS