Breaking News
Home / ਪੰਜਾਬ / ‘ਆਪ’ ਦੇ ਵਿਧਾਇਕ ਪੰਡੋਰੀ, ਬਿਲਾਸਪੁਰ ਤੇ ਸੰਧਵਾਂ ‘ਤੇ ਕੇਸ ਦਰਜ

‘ਆਪ’ ਦੇ ਵਿਧਾਇਕ ਪੰਡੋਰੀ, ਬਿਲਾਸਪੁਰ ਤੇ ਸੰਧਵਾਂ ‘ਤੇ ਕੇਸ ਦਰਜ

Image Courtesy :jagbani(punjabkesar)

ਬਿਨਾ ਮਨਜ਼ੂਰੀ ਤੋਂ ਤਰਨਤਾਰਨ ‘ਚ ਲਗਾਇਆ ਸੀ ਧਰਨਾ
ਤਰਨਤਾਰਨ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਤਰਨਤਾਰਨ ਵਿਚ ਜ਼ਿਲ੍ਹਾ ਪ੍ਰਸ਼ਾਸਕੀ ਦਫਤਰ ਅੱਗੇ ਬਿਨਾ ਇਜ਼ਾਜਤ ਤੋਂ ਧਰਨਾ ਲਗਾਉਣਾ ਮਹਿੰਗਾ ਪੈ ਗਿਆ ਹੈ। ਇਸ ਨੂੰ ਲੈ ਕੇ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਅਤੇ ਕੁਲਤਾਰ ਸਿੰਘ ਸੰਧਵਾਂ ਸਮੇਤ ਪੰਜ ਦਰਜਨ ਦੇ ਕਰੀਬ ਆਗੂਆਂ ਤੇ ਵਲੰਟੀਅਰਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੁਲਤਾਰ ਸਿੰਘ ਸੰਧਵਾਂ ਸਣੇ 71 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਦੱਸਣਾ ਬਣਦਾ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਮੁਲਜ਼ਮਾਂ ਵਿਰੁੱਧ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇਕ ਹਫ਼ਤਾ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਅੱਗੇ ਧਰਨਾ ਲਗਾਇਆ ਸੀ। ਐੱਸਐੱਸਪੀ ਵੱਲੋ ਮੰਗ ਪੱਤਰ ਨਾ ਲਏ ਜਾਣ ਦੇ ਚੱਲਦਿਆਂ ਇਹ ਧਰਨਾ ਛੇ ਦਿਨ ਤੱਕ ਜਾਰੀ ਰਿਹਾ ਸੀ।

Check Also

ਵਿਜੇ ਸਾਂਪਲਾ ਛੱਡ ਸਕਦੇ ਹਨ ਭਾਜਪਾ!

ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਕਰਕੇ ਹੋਏ ਨਰਾਜ਼ ਹੁਸ਼ਿਆਰਪੁਰ/ਬਿਊਰੋ ਨਿਊਜ਼ ਪੰਜਾਬ ਵਿਚ ਭਾਜਪਾ ਦੇ ਦਿੱਗਜ਼ …