ਊਠ ‘ਤੇ ਲੱਦ ਕੇ ਲਿਆਂਦੀ ਸਰਕਾਰੀ ਲਾਰਿਆਂ ਦੀ ਪੰਡ ਥਰਮਲ ਪਲਾਂਟ ਮੂਹਰੇ ਸਾੜੀ
ਥਰਮਲ ਮੂਹਰੇ ਸਾੜੀ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਵਿਚ ਅੱਜ ਬਿਜਲੀ ਕਾਮਿਆਂ ਦਾ ਅਨੋਖਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇੱਥੇ ਥਰਮਲ ਪਲਾਂਟ ਦੇ ਗੇਟ ਅੱਗੇ ਬਿਜਲੀ ਕਾਮਿਆਂ ਨੇ ਅੱਜ ਸਵੇਰੇ ਆਪਣੀ ਹਾਜ਼ਰੀ ਤੋਂ ਪਹਿਲਾਂ ਕੁਝ ਸਮੇਂ ਲਈ ਗੇਟ ਰੈਲੀ ਅਤੇ ਵਿਲੱਖਣ ਪ੍ਰਦਰਸ਼ਨ ਕੀਤਾ। ਊਠ ‘ਤੇ ਵਿਛਾਈ ਲਾਲ ਫ਼ੁਲਕਾਰੀ ਉੱਪਰ ਬੈਠਾ ਇਕ ਵਿਖਾਵਾਕਾਰੀ ‘ਲਾਰਿਆਂ ਦੀ ਪੰਡ’ ਸੰਭਾਲੀ ਸਾਥੀ ਪ੍ਰਦਰਸ਼ਨਕਾਰੀਆਂ ਨਾਲ ਥਰਮਲ ਗੇਟ ‘ਤੇ ਆਇਆ। ਪਹਿਲਾਂ ਬੁਲਾਰਿਆਂ ਨੇ ਆਪਣੀਆਂ ਮੰਗਾਂ ਬਾਰੇ ਸੰਬੋਧਨ ਕੀਤਾ ਤੇ ਫਿਰ ਨਾਅਰੇਬਾਜ਼ੀ ਕਰਦਿਆਂ ਪੰਡ ਅਗਨ ਭੇਟ ਕਰ ਦਿੱਤੀ। ਬੁਲਾਰਿਆਂ ਨੇ ਮੁਲਾਜ਼ਮ ਮੰਗਾਂ ‘ਲਟਕਾਉਣ’ ਕਰਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨੂੰ ਵੱਧ ਕਸੂਰਵਾਰ ਦੱਸਿਆ।
Check Also
ਫਰੀਦਕੋਟ ਦਾ ਡੀਐਸਪੀ ਰਾਜਨਪਾਲ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਗਿ੍ਰਫਤਾਰ
ਭਿ੍ਰਸ਼ਟਾਚਾਰ ਖਿਲਾਫ ਸਿਫਰ ਟਾਲਰੈਂਸ ਨੀਤੀ ਤਹਿਤ ਹੋਵੇਗੀ ਜਾਂਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ …