ਦੁਆਬਾ ਖੇਤਰ ਦੇ ਲੋਕਾਂ ‘ਚ ਖੁਸ਼ੀ ਦੀ ਲਹਿਰ
ਆਦਮਪੁਰ/ਬਿਊਰੋ ਨਿਊਜ਼
ਆਦਮਪੁਰ ਹਵਾਈ ਅੱਡੇ ‘ਤੇ ਦਿੱਲੀ ਤੋਂ ਪਹਿਲੀ ਉਡਾਣ ਭਾਰਤੀ ਸਮੇਂ ਅਨੁਸਾਰ ਅੱਜ ਸ਼ਾਮੀਂ 4 ਵੱਜ ਕੇ 45 ਮਿੰਟ ‘ਤੇ ਪਹੁੰਚ ਗਈ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਪਹਿਲੀ ਉਡਾਣ ਵਿਚ ਸਵਾਰ ਹੋ ਕੇ ਆਦਮਪੁਰ ਪਹੁੰਚੇ। ਆਦਮਪੁਰ ਤੋਂ ਸਿੱਧੀ ਉਡਾਣ ਸ਼ੁਰੂ ਹੋਣ ‘ਤੇ ਦੁਆਬਾ ਖੇਤਰ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਇਸ ਤੋਂ ਬਾਅਦ ਸ਼ਾਮੀ 5 ਵੱਜ ਕੇ 05 ਮਿੰਟ ‘ਤੇ ਪਹਿਲੀ ਫਲਾਈਟ ਨੇ ਦਿੱਲੀ ਲਈ ਉਡਾਣ ਭਰੀ। ਫਿਲਹਾਲ ਰੋਜ਼ਾਨਾ ਇਕ ਫਲਾਈਟ ਤੋਂ ਸ਼ੁਰੂਆਤ ਹੋਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਆਦਮਪੁਰ ਪਹਿਲੇ ਦਿਨ ਦੀ ਪੂਰੀ ਫਲਾਈਟ ਬੁੱਕ ਹੋ ਚੁੱਕੀ ਸੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …