ਕਈ ਮਾਮਲਿਆਂ ‘ਚ ਭਗੌੜਾ ਚੱਲ ਰਿਹਾ ਸੀ ਨਰੂਲਾ
ਖੰਨਾ/ਬਿਊਰੋ ਨਿਊਜ਼
ਪੰਜਾਬ ਦੇ ਨਾਮੀ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ, ਤੀਰਥ ਢਿੱਲਵਾਂ ਤੇ ਜੈਪਾਲ ਦਾ ਨਜ਼ਦੀਕੀ, ਗੈਂਗਸਟਰ ਸੁਖਵੰਤ ਉਰਫ ਨਰੂਲਾ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਖੰਨਾ ਪੁਲਿਸ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਮਈ 2017 ਵਿੱਚ ਬਨੂੜ ਬੈਂਕ ਦੀ ਕੈਸ਼ ਵੈਨ ਵਿਚੋਂ 1 ਕਰੋੜ 33 ਲੱਖ ਰੁਪਏ ਲੁੱਟਣ ਦੀ ਵਾਰਦਾਤ ਹੋਈ ਸੀ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਏ-ਕੈਟਾਗਰੀ ਦਾ ਗੈਂਗਸਟਰ ਸੁਖਵੰਤ ਉਰਫ ਨਰੂਲਾ ਉਰਫ ਮੋਨੂੰ ਸੀ। ਜਿਸ ਦੀ ਪੁਲਿਸ ਕਰੀਬ ਇੱਕ ਸਾਲ ਤੋਂ ਤਲਾਸ਼ ਕਰ ਰਹੀ ਸੀ। ਸੁਖਵੰਤ ਕੋਲੋਂ ਇੱਕ 32 ਬੋਰ ਦਾ ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਵੀ ਮਿਲੇ ਹਨ। ਸੁਖਵੰਤ ਪਿਛਲੇ ਸਮੇਂ ਤੋਂ ਕਤਲ, ਲੁੱਟ, ਇਰਾਦਾ ਕਤਲ ਵਰਗੇ ਕਈ ਮਾਮਲਿਆਂ ਵਿੱਚ ਭਗੌੜਾ ਚੱਲ ਰਿਹਾ ਸੀ। ਅਗਲੇ ਦਿਨਾਂ ਵਿਚ ਪੁਲਿਸ ਨੂੰ ਸੁਖਵੰਤ ਕੋਲੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
Check Also
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ
ਕਿਹਾ : ਭਾਖੜਾ-ਨੰਗਲ ਡੈਮ ਮਿਊਜ਼ੀਅਮ ਦਾ ਜਲਦੀ ਹੋਵੇ ਨਿਰਮਾਣ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿੱਖਿਆ …