24 C
Toronto
Wednesday, June 3, 2026
spot_img
Homeਪੰਜਾਬਪਨਬਸ ਕਰਮਚਾਰੀਆਂ ਨੇ ਕੀਤਾ ਚੱਕਾ ਜਾਮ

ਪਨਬਸ ਕਰਮਚਾਰੀਆਂ ਨੇ ਕੀਤਾ ਚੱਕਾ ਜਾਮ

ਸਵਾਰੀਆਂ ਨੂੰ ਪ੍ਰੇਸ਼ਾਨੀ, ਸਰਕਾਰ ਮੰਗਾਂ ਮੰਨਣ ਤੋਂ ਇਨਕਾਰੀ
ਮੋਗਾ/ਬਿਊਰੋ ਨਿਊਜ਼
ਪਨਬਸ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਜਿਸਦੇ ਚਲਦਿਆਂ ਅੱਜ ਪਨਬਸ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿਚ ਇਕ ਦਿਨ ਲਈ ਚੱਕਾ ਜਾਮ ਕੀਤਾ। ਸਵੇਰ ਤੋਂ ਹੀ ਪਨਬਸ ਦੀ ਕੋਈ ਵੀ ਬੱਸ ਨਹੀਂ ਚੱਲ ਸਕੀ, ਜਿਸ ਕਾਰਨ ਸਵਾਰੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਯੂਨੀਅਨ ਦੇ ਆਗੂਆਂ ਦਾ ਕਹਿਣਾ ਸੀ ਕਿ ਪਨਬਸ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਸ਼ਰਤ ਪੰਜਾਬ ਰੋਡਵੇਜ਼ ਵਿਚ ਪੱਕਾ ਕੀਤਾ ਜਾਵੇ। ਆਗੂਆਂ ਦਾ ਕਹਿਣਾ ਸੀ ਕਿ
ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਬਹੁਤ ਵਾਅਦੇ ਕੀਤੇ ਪਰ ਅਜੇ ਤੱਕ ਕੋਈ ਵਾਅਦਾ ਪੂਰਾ ਨਹੀਂ ਹੋਇਆ।
ਇਸੇ ਦੌਰਾਨ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਹੈ ਕਿ ਪਨਬੱਸ ਦੇ ਮੁਲਾਜ਼ਮ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮ ਨਹੀਂ ਹਨ। ਇਹ ਮੁਲਾਜ਼ਮ ਪ੍ਰਾਈਵੇਟ ਲਹਿਰੀ ਸਲਿਊਸ਼ਨ ਲਿਮਟਿਡ ਕੰਪਨੀ ਨੇ ਠੇਕੇ ‘ਤੇ ਰੱਖੇ ਹੋਏ ਹਨ। ਇਸ ਲਈ ਸਰਕਾਰ ਇਨ੍ਹਾਂ ਦਾ ਕੁਝ ਨਹੀਂ ਕਰ ਸਕਦੀ।

RELATED ARTICLES
POPULAR POSTS