-0.2 C
Toronto
Thursday, February 19, 2026
spot_img
Homeਪੰਜਾਬਦਲ ਖਾਲਸਾ ਤੇ ਫੈਡਰੇਸ਼ਨ ਦਾ ਹੋਇਆ ਰਲੇਵਾਂ

ਦਲ ਖਾਲਸਾ ਤੇ ਫੈਡਰੇਸ਼ਨ ਦਾ ਹੋਇਆ ਰਲੇਵਾਂ

dal-khalsaਅੰਮ੍ਰਿਤਸਰ/ਬਿਊਰੋ ਨਿਊਜ਼
ਸਿੱਖ ਜਥੇਬੰਦੀ ਦਲ ਖਾਲਸਾ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਪੀਰ ਮੁਹੰਮਦ) ਦਾ ਰਲੇਵਾਂ ਹੋ ਗਿਆ ਹੈ। ਇਸ ਦਾ ਐਲਾਨ ਅੱਜ ਅੰਮ੍ਰਿਤਸਰ ਵਿਚ ਦੋਹਾਂ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਕੀਤਾ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਦੋਵੇਂ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਕੰਮ ਕਰਦੀਆਂ ਆ ਰਹੀਆਂ ਹਨ ਪਰ ਹੁਣ ਇਹ ਸਾਰੇ ਕੰਮ ਇੱਕਜੁਟ ਹੋ ਕੇ ਕੀਤੇ ਜਾਣਗੇ। ਇਸ ਮੌਕੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕੇ ਨਵੀਂ ਜਥੇਬੰਦੀ ਦੇ ਜਥੇਬੰਦਕ ਢਾਂਚੇ ਦਾ ਐਲਾਨ 14 ਮਾਰਚ ਨੂੰ ਕੀਤਾ ਜਾਵੇਗਾ।
ਇਸ ਸਾਲ 10 ਨਵੰਬਰ ਨੂੰ ਹੋ ਰਹੇ ਸਰਬੱਤ ਖਾਲਸਾ ਬਾਰੇ ਉਨ੍ਹਾਂ ਕਿਹਾ ਕਿ ਆਸ ਹੈ ਕਿ ਇਸ ਵਾਰ ਸੱਦਿਆ ਜਾਣ ਵਾਲਾ ਸਰਬੱਤ ਖਾਲਸਾ ਵਿਧੀ-ਵਿਧਾਨ ਮੁਤਾਬਕ ਹੋਵੇਗਾ ਅਤੇ ਜੇਕਰ ਸਰਬਤ ਖਾਲਸਾ ਵਿਧੀ ਵਿਧਾਨ ਮੁਤਾਬਕ ਹੁੰਦਾ ਹੈ ਤਾਂ ਉਹ ਇਸ ਦਾ ਹਿੱਸਾ ਜ਼ਰੂਰ ਹੋਣਗੇ।

RELATED ARTICLES
POPULAR POSTS