Breaking News
Home / ਪੰਜਾਬ / ਜ਼ੀਰਕਪੁਰ ਦਾ ਅਰਪਿਤ ਨੀਟ ਦੀ ਪ੍ਰੀਖਿਆ ’ਚੋਂ ਪੰਜਾਬ ਦਾ ਟੌਪਰ

ਜ਼ੀਰਕਪੁਰ ਦਾ ਅਰਪਿਤ ਨੀਟ ਦੀ ਪ੍ਰੀਖਿਆ ’ਚੋਂ ਪੰਜਾਬ ਦਾ ਟੌਪਰ

ਭਾਰਤ ’ਚ ਮਿਲਿਆ 7ਵਾਂ ਰੈਂਕ ; 720 ਵਿਚੋਂ 710 ਅੰਕ ਕੀਤੇ ਹਾਸਲ
ਚੰਡੀਗੜ੍ਹ/ਬਿੳੂਰੋ ਨਿੳੂਜ਼
ਨੈਸ਼ਨਲ ਅਲਿਜੀਬਿਲਟੀ ਐਂਟਰੈਂਸ ਟੈਸਟ (ਨੀਟ) 2022 ਦੀ ਪ੍ਰੀਖਿਆ ਵਿਚ ਜ਼ੀਰਕਪੁਰ ਦੇ ਅਰਪਿਤ ਨਾਰੰਗ ਨੇ ਪੰਜਾਬ ਵਿਚੋਂ ਟੌਪ ਕੀਤਾ ਹੈ। ਭਾਰਤ ਭਰ ’ਚ ਅਰਪਿਤ ਨਾਰੰਗ ਦਾ ਸੱਤਵਾਂ ਰੈਂਕ ਆਇਆ ਹੈ। ਲੰਘੀ 17 ਜੁਲਾਈ ਨੂੰ ਹੋਈ ਨੀਟ ਦੀ ਪ੍ਰੀਖਿਆ ਦਾ ਨਤੀਜਾ ਅੱਜ ਵੀਰਵਾਰ ਨੂੰ ਜਾਰੀ ਹੋਇਆ। ਅਰਪਿਤ ਨਾਰੰਗ ਨੇ ਕੁੱਲ 720 ਅੰਕਾਂ ਵਿਚੋਂ 710 ਅੰਕ ਹਾਸਲ ਕੀਤੇ ਹਨ। ਧਿਆਨ ਰਹੇ ਕਿ ਇਸ ਸਾਲ 18 ਲੱਖ 72 ਹਜ਼ਾਰ ਵਿਦਿਆਰਥੀ ਇਸ ਪ੍ਰੀਖਿਆ ਵਿਚ ਬੈਠੇ ਸਨ। ਅਰਪਿਤ ਦੀ ਮਾਂ ਪ੍ਰੀਤੀ ਨਾਰੰਗ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਿਚੋਂ ਕੋਈ ਵੀ ਮੈਡੀਕਲ ਲਾਈਨ ਵਿਚ ਨਹੀਂ ਹੈ। ਬੇਟੇ ਨੇ ਪੂਰੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਅਰਪਿਤ ਦੇ ਪਿਤਾ ਮਾਰਕੀਟਿੰਗ ਵਿਚ ਸਨ ਅਤੇ ਮਾਂ ਪੰਚਕੂਲਾ ਵਿਚ ਇਕ ਫਾਰਮਾ ਕੰਪਨੀ ਵਿਚ ਜੌਬ ਕਰਦੀ ਹੈ। ਅਰਪਿਤ ਦੀ ਛੋਟੀ ਭੈਣ ਸੱਤਵੀਂ ਜਮਾਤ ਵਿਚ ਪੜ੍ਹਦੀ ਹੈ। ਇਸੇ ਦੌਰਾਨ ਅਰਪਿਤ ਨੇ ਦੱਸਿਆ ਕਿ ਉਹ ਡਾਕਟਰ ਬਣਨਾ ਚਾਹੁੰਦਾ ਹੈ। ਅਰਪਿਤ ਨੇ ਦੱਸਿਆ ਕਿ ਜਦੋਂ ਉਹ ਦਸਵੀਂ ਵਿਚ ਪੜ੍ਹਦਾ ਸੀ ਤਾਂ ਉਸਦੇ ਪਿਤਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਇਸ ਨੂੰ ਅਰਪਿਤ ਨੇ ਇਕ ਚੈਲੰਜ ਦੇ ਰੂਪ ਵਿਚ ਲਿਆ ਅਤੇ ਉਹ ਇਕ ਸਫਲ ਮੁਕਾਮ ’ਤੇ ਪਹੁੰਚਣਾ ਚਾਹੁੰਦਾ ਹੈ। ਧਿਆਨ ਰਹੇ ਕਿ ਹਰਿਆਣਾ ਦੇ ਨਾਰਨੌਲ ਦੇ ਮਿਰਜ਼ਾਪੁਰ ਬੱਛੋਦ ਪਿੰਡ ਦੀ ਧੀ ਤਨਿਸ਼ਕਾ ਯਾਦਵ ਨੇ ਨੀਟ ਵਿੱਚ ਇਤਿਹਾਸ ਰਚਿਆ ਹੈ। ਤਨਿਸ਼ਕਾ ਨੇ ਦੇਸ਼ ਭਰ ’ਚ ਟੌਪ ਕੀਤਾ ਅਤੇ 720 ’ਚੋਂ 715 ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਦਿੱਲੀ ਦਾ ਵਤਸ ਬੱਤਰਾ ਅਤੇ ਕਰਨਾਟਕ ਦਾ ਰਿਸ਼ੀਕੇਸ਼ ਗਾਂਗੁਲੇ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ ਹਨ।

Check Also

ਐਸਜੀਪੀਸੀ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਕੀਤੀਆਂ ਸਮਾਪਤ

ਗਿਆਨੀ ਜਗਤਾਰ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ …