11.7 C
Toronto
Wednesday, September 23, 2026
spot_img
HomeਕੈਨੇਡਾFrontਭਾਰਤ ਸਰਕਾਰ ਨੇ ਡੀਜ਼ਲ ਖਰੀਦਣ ਦੀ ਲਿਮਟ ਕੀਤੀ ਤੈਅ

ਭਾਰਤ ਸਰਕਾਰ ਨੇ ਡੀਜ਼ਲ ਖਰੀਦਣ ਦੀ ਲਿਮਟ ਕੀਤੀ ਤੈਅ

ਭਾਰਤ ਸਰਕਾਰ ਨੇ ਡੀਜ਼ਲ ਖਰੀਦਣ ਦੀ ਲਿਮਟ ਕੀਤੀ ਤੈਅ
ਇਕ ਗੱਡੀ ਨੂੰ ਰੋਜ਼ਾਨਾ ਸਿਰਫ 200 ਲੀਟਰ ਡੀਜ਼ਲ ਹੀ ਮਿਲੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਇਕ ਅਧਿਕਾਰਤ ਹੁਕਮ ਜਾਰੀ ਕਰਦਿਆਂ ਉਦਯੋਗਿਕ, ਵਪਾਰਕ ਅਤੇ ਸੰਸਥਾਗਤ ਖਪਤਕਾਰਾਂ ਵਲੋਂ ਪੈਟਰੋਲ ਪੰਪਾਂ ਤੋਂ ਸਿੱਧਾ ਪੈਟਰੋਲ-ਡੀਜ਼ਲ ਖਰੀਦਣ ’ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਹੁਣ ਅਜਿਹੇ ਵੱਡੇ ਖਪਤਕਾਰਾਂ ਨੂੰ ਸਿਰਫ ਥੋਕ ਵਿਕਰੀ ਕੇਂਦਰਾਂ ਤੋਂ ਹੀ ਤੇਲ ਲੈਣਾ ਪਵੇਗਾ। ਹੁਣ ਪ੍ਰਤੀ ਵਾਹਨ ਜਾਂ ਪ੍ਰਤੀ ਗਾਹਕ ਨੂੰ ਰੋਜ਼ਾਨਾ ਵੱਧ ਤੋਂ ਵੱਧ 200 ਲੀਟਰ ਡੀਜ਼ਲ ਹੀ ਦਿੱਤਾ ਜਾਵੇਗਾ। ਪੰਪਾਂ ਤੋਂ ਖਰੀਦੇ ਗਏ ਇਸ ਡੀਜ਼ਲ ਨੂੰ ਅੱਗੇ ਮੁੜ ਵੇਚਣ ’ਤੇ ਮੁਕੰਮਲ ਪਾਬੰਦੀ ਹੋਵੇਗੀ। ਇਹ ਪਾਬੰਦੀ ਸ਼ੁਰੂਆਤ ਵਿਚ ਵੱਧ ਤੋਂ ਵੱਧ 90 ਦਿਨਾਂ ਤੱਕ ਲਾਗੂ ਰਹੇਗੀ, ਜਿਸ ਨੂੰ ਕੁਝ ਖੇਤਰਾਂ ਵਿਚ ਡੀਜ਼ਲ ਦੀ ਅਸਧਾਰਨ ਮੰਗ ਵਧਣ ਤੋਂ ਬਾਅਦ ਲਗਾਇਆ ਗਿਆ ਹੈ। ਦੱਸਿਆ ਗਿਆ ਕਿ ਪੈਟਰੋਲ ਪੰਪਾਂ ਅਤੇ ਥੋਕ ਬਜ਼ਾਰ ਦੇ ਰੇਟਾਂ ਵਿਚ ਵੱਡਾ ਫਰਕ ਆ ਗਿਆ ਹੈ। ਇਹ ਫਰਕ ਇਸ ਲਈ ਪੈਦਾ ਹੋਇਆ ਸੀ ਕਿਉਂਕਿ ਸਰਕਾਰੀ ਤੇਲ ਕੰਪਨੀਆਂ ਨੇ ਆਮ ਜਨਤਾ ਨੂੰ ਪੱਛਮੀ ਏਸ਼ੀਆ ਦੇ ਸੰਕਟ ਕਾਰਨ ਕੌਮਾਂਤਰੀ ਪੱਧਰ ’ਤੇ ਵਧੀਆਂ ਕੀਮਤਾਂ ਦੇ ਬੋਝ ਤੋਂ ਬਚਾਉਣ ਲਈ ਪੰਪਾਂ ’ਤੇ ਰੇਟਾਂ ਨੂੰ ਕੰਟਰੋਲ ਵਿਚ ਰੱਖਿਆ ਹੋਇਆ ਹੈ। ਇਸ ਕਾਰਨ ਪ੍ਰਾਈਵੇਟ ਪੰਪਾਂ ਦੀ ਬਜਾਏ ਸਰਕਾਰੀ ਕੰਪਨੀਆਂ ਦੇ ਪੰਪਾਂ ’ਤੇ ਭੀੜ ਵਧ ਗਈ ਸੀ।

RELATED ARTICLES
POPULAR POSTS