Breaking News
Home / ਪੰਜਾਬ / ਨਾਜਾਇਜ਼ ਮਾਈਨਿੰਗ ਮਾਮਲੇ ਉਤੇ ਪੰਜਾਬ ਵਿਧਾਨ ਸਭਾ ‘ਚ ਹੰਗਾਮਾ

ਨਾਜਾਇਜ਼ ਮਾਈਨਿੰਗ ਮਾਮਲੇ ਉਤੇ ਪੰਜਾਬ ਵਿਧਾਨ ਸਭਾ ‘ਚ ਹੰਗਾਮਾ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ‘ਚ ਬਜਟ ‘ਤੇ ਬਹਿਸ ਦੌਰਾਨ ਨਜਾਇਜ਼ ਮਾਈਲਿੰਗ ਦੇ ਮਾਮਲੇ ‘ਤੇ ਜੰਮ ਕੇ ਹੰਗਾਮਾ ਹੋਇਆ। ਸੱਤਾਧਾਰੀ ਧਿਰ ਨੇ ਕਾਂਗਰਸੀ ਰਾਜ ਭਾਗ ‘ਚ ਰੇਤੇ ਦੀਆਂ ਖੱਡਾਂ ਦੀ ਹੋਈ ਲੁੱਟ ਨੂੰ ਉਛਾਲਿਆ ਜਦੋਂ ਕਿ ਵਿਰੋਧੀ ਧਿਰ ਨੇ ‘ਆਪ’ ਸਰਕਾਰ ਨੂੰ ਰੇਤੇ ਤੋਂ 20 ਹਜ਼ਾਰ ਕਰੋੜ ਦੀ ਕਮਾਈ ਕਰਨ ਦੀ ਚੁਣੌਤੀ ਦਿੱਤੀ। ਮਾਹੌਲ ਗਰਮਾਉਣ ਕਾਰਨ ਬਜਟ ‘ਤੇ ਬਹਿਸ ਵੀ ਲੀਹੋਂ ਉਤਰ ਗਈ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਦੋਂ ਦਸ ਸਾਲਾਂ ਵਿਚ ਰੇਤੇ ਤੋਂ 1,083 ਕਰੋੜ ਦੀ ਆਮਦਨ ਅਤੇ ਲੰਘੇ ਪੰਜ ਸਾਲਾਂ ‘ਚ ਰੇਤ ਬਜਰੀ ‘ਚ 10 ਹਜ਼ਾਰ ਕਰੋੜ ਦੀ ਲੁੱਟ ਹੋਣ ਦੀ ਗੱਲ ਆਖੀ ਤਾਂ ਕਾਂਗਰਸੀ ਵਿਧਾਇਕ ਆਪੇ ਤੋਂ ਬਾਹਰ ਹੋ ਗਏ।
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਕਿਵੇਂ ਕਾਂਗਰਸੀ ਸਰਕਾਰ ਸਮੇਂ ਨਾਜਾਇਜ਼ ਖਣਨ ਲਈ ਨਿਯਮਾਂ ਵਿਚ ਸੋਧਾਂ ਅਤੇ ਪ੍ਰਵਾਨਗੀਆਂ ਦਿੱਤੀਆਂ ਗਈਆਂ ਅਤੇ ਕਿਵੇਂ ਖ਼ਜ਼ਾਨੇ ਨੂੰ ਲੁੱਟਿਆ ਜਾਂਦਾ ਰਿਹਾ। ਇਸ ਮੌਕੇ ਵਿਰੋਧੀ ਧਿਰ ਦੇ ਤੇਵਰ ਤਿੱਖੇ ਹੋ ਗਏ ਅਤੇ ਰੌਲਾ ਪੈ ਗਿਆ। ਮੰਤਰੀ ਬੈਂਸ ਅਤੇ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਰੇਤੇ ਬਜਰੀ ਦੀ ਆਮਦਨੀ ਤੋਂ ਮਿਹਣੋ-ਮਿਹਣੀ ਵੀ ਹੋਏ।

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …