7.9 C
Toronto
Saturday, April 11, 2026
spot_img
Homeਪੰਜਾਬਮਨੀਸ਼ ਤਿਵਾੜੀ ਨੇ ਅਗਨੀਪਥ ਯੋਜਨਾ ਦਾ ਸਮਰਥਨ ਕੀਤਾ

ਮਨੀਸ਼ ਤਿਵਾੜੀ ਨੇ ਅਗਨੀਪਥ ਯੋਜਨਾ ਦਾ ਸਮਰਥਨ ਕੀਤਾ

ਕਾਂਗਰਸ ਨੇ ਨਿੱਜੀ ਵਿਚਾਰ ਕਹਿ ਕੇ ਪੱਲਾ ਛੁਡਾਇਆ
ਨਵੀਂ ਦਿੱਲੀ : ਕਾਂਗਰਸ ਨੇ ‘ਅਗਨੀਪਥ’ ਯੋਜਨਾ ਦੀ ਵਕਾਲਤ ਕਰਨ ਵਾਲੇ ਆਪਣੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਰਾਇ ਤੋਂ ਇਹ ਕਹਿੰਦਿਆਂ ਪੱਲ ਛੁਡਾ ਲਿਆ ਹੈ ਕਿ ਉਸ ਦਾ ਮੰਨਣਾ ਹੈ ਕਿ ਫੌਜ ਵਿੱਚ ਭਰਤੀ ਦੀ ਇਹ ਨਵੀਂ ਯੋਜਨਾ ‘ਰਾਸ਼ਟਰ ਹਿੱਤਾਂ ਅਤੇ ਨੌਜਵਾਨਾਂ ਦੇ ਭਵਿੱਖ ਖਿਲਾਫ ਹੈ।’ ਤਿਵਾੜੀ ਨੇ ਅੰਗਰੇਜ਼ੀ ਅਖਬਾਰ ‘ਚ ਛਪੇ ਲੇਖ ‘ਚ ਕਿਹਾ ਹੈ ਕਿ ‘ਅਗਨੀਪਥ’ ਰੱਖਿਆ ਸੁਧਾਰਾਂ ਅਤੇ ਆਧੁਨਿਕੀਕਰਨ ਦੀ ਵਿਆਪਕ ਪ੍ਰਕਿਰਿਆ ਦਾ ਹਿੱਸਾ ਹੈ। ਇਸ ‘ਤੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ‘ਅਗਨੀਪਥ’ ‘ਤੇ ਲੇਖ ਲਿਖਿਆ ਹੈ। ਕਾਂਗਰਸ ਜਮਹੂਰੀ ਪਾਰਟੀ ਹੈ ਤੇ ਇਸ ਨਾਤੇ ਇਹ ਕਹਿਣਾ ਬਣਦਾ ਹੈ ਕਿ ਇਹ ਤਿਵਾੜੀ ਦੇ ਨਿੱਜੀ ਵਿਚਾਰ ਹਨ, ਪਾਰਟੀ ਦੇ ਵਿਚਾਰ ਨਹੀਂ ਹਨ। ਕਾਂਗਰਸ ਦਾ ਮੰਨਣਾ ਹੈ ਕਿ ਇਹ ਸਕੀਮ ਦੇਸ਼ ਅਤੇ ਨੌਜਵਾਨ ਵਿਰੋਧੀ ਹੈ ਅਤੇ ਇਸ ਨੂੰ ਬਿਨਾਂ ਸੋਚੇ ਸਮਝੇ ਲਿਆਂਦਾ ਗਿਆ ਹੈ।’ ਤਿਵਾੜੀ ਨੇ ਰਮੇਸ਼ ਦੇ ਟਵੀਟ ਦੇ ਜੁਆਬ ਵਿੱਚ ਕਿਹਾ, ‘ਕਾਸ਼ ਜੈਰਾਮ ਰਮੇਸ਼ ਜੀ ਨੇ ਇਸ ਲੇਖ ਨੂੰ ਅੰਤ ਤੱਕ ਪੜ੍ਹਿਆ ਹੁੰਦਾ।’

 

RELATED ARTICLES
POPULAR POSTS