ਵਿਵੇਕਾਨੰਦ ਮੈਮੋਰੀਅਲ ’ਚ 3 ਦਿਨ ਰਹੇ, ਧਿਆਨ ਮੰਡਪਮ ਦੀ ਕੀਤੀ ਪਰਿਕਰਮਾ
ਕੰਨਿਆ ਕੁਮਾਰੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਨੇ ਚੋਣ ਪ੍ਰਚਾਰ ਤੋਂ ਵਿਹਲੇ ਹੋ ਕੇ ਕੰਨਿਆ ਕੁਮਾਰ ਸਥਿਤ ਵਿਵੇਕਾਨੰਦ ਰਾਕ ਮੈਮੋਰੀਅਲ ’ਚ 45 ਘੰਟੇ ਦੀ ਧਿਆਨ ਸਾਧਨਾ ਕੀਤੀ। ਉਹ 30 ਮਈ ਦੀ ਸ਼ਾਮ ਨੂੰ ਕੰਨਿਆ ਕੁਮਾਰੀ ਪਹੁੰਚੇ ਅਤੇ ਉਨ੍ਹਾਂ ਸਵਾਮੀ ਵਿਵੇਕਾਨੰਦ ਦੀ ਮੂਰਤੀ ਦੇ ਸਾਹਮਣੇ ਧਿਆਨ ਲਗਾਇਆ। ਅੱਜ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧਿਆਨ ਸਾਧਨਾ ਦਾ ਤੀਜਾ ਦਿਨ ਸੀ। ਉਨ੍ਹਾਂ ਸੂਰਜ ਦੇ ਚੜ੍ਹਨ ਸਮੇਂ ਸੂਰਜ ਨੂੰ ਅਰਘਦਿੱਤਾ। ਧਿਆਨ ਮੰਡਪਮ ਦੀ ਪਰਿਕਰਮਾ ਕੀਤੀ। ਮੀਡੀਆ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਵਿਚ ਮੋਦੀ ਰੁਦਰਾਕਸ਼ ਦੀ ਮਾਲਾ ਜਪਦੇ ਹੋਏ, ਧਿਆਨ ਮੰਡਪਮ ਦੇ ਕੋਰੀਡਰ ’ਚ ਬੈਠੇ ਅਤੇ ਸਵਾਮੀ ਵਿਵੇਕਾਨੰਦ ਦੀ ਮੂਰਤੀ ਨੂੰ ਨਮਨ ਕਰਦੇ ਹੋਏ ਦਿਖਾਈ ਦੇ ਰਹੇ ਹਨ।
Check Also
ਚੀਨ ਨੇ ਅਮਰੀਕਾ ’ਤੇ ਲਗਾਇਆ 125% ਟੈਰਿਫ
ਜਿੰਨਪਿੰਗ ਬੋਲੇ – ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਅਤੇ ਚੀਨ …