5.2 C
Toronto
Tuesday, October 28, 2025
spot_img
HomeਕੈਨੇਡਾFrontਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਹੋਰ ਆਗੂਆਂ ਨੂੰ ਹਾਈ...

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਈ ਹੋਰ ਆਗੂਆਂ ਨੂੰ ਹਾਈ ਕੋਰਟ ਨੇ ਦਿੱਤੀ ਵੱਡੀ ਰਾਹਤ

ਕਰੋਨਾ ਕਾਲ ਸਮੇਂ ਦਰਜ ਹੋਇਆ ਮਾਮਲਾ ਕੋਰਟ ਨੇ ਕੀਤਾ ਰੱਦ


ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਉਨ੍ਹਾਂ ਖਿਲਾਫ ਕਰੋਨਾ ਸਮੇਂ ਅਦਾਲਤੀ ਨਿਯਮਾਂ ਦੀ ਉਲੰਘਣਾ ਕਰਨ ਬਦਲੇ ਦਰਜ ਕੀਤੇ ਗਏ ਮਾਮਲੇ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਹਨ। ਇਹ ਮਾਮਲਾ ਚੰਨੀ ਸਮੇਤ ਆਮ ਆਦਮੀ ਪਾਰਟੀ ਦੇ ਆਗੂ ਮਾਲਵਿੰਦਰ ਸਿੰਘ ਕੰਗ, ਅਰੁਣ ਨਾਰੰਗ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ, ਅਸ਼ਵਨੀ ਸ਼ਰਮਾ ਅਤੇ ਤਰੁਣ ਚੁੱਘ ਸਮੇਤ ਕਈ ਹੋਰ ਸਿਆਸੀ ਆਗੂਆਂ ਖਿਲਾਫ ਵੀ ਦਰਜ ਕੀਤਾ ਗਿਆ ਸੀ। ਕਰੋਨਾ ਸਮੇਂ ਲੱਗੇ ਲਾਕਡਾਊਨ ਦੌਰਾਨ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ’ਚ ਇਨ੍ਹਾਂ ਆਗੂਆਂ ਖਿਲਾਫ ਇਹ ਮਾਮਲੇ ਦਰਜ ਕੀਤੇ ਗਏ ਸਨ। ਜਿਸ ਖਿਲਾਫ਼ ਇਨ੍ਹਾਂ ਆਗੂਆਂ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ’ਚ ਇਨ੍ਹਾਂ ਆਗੂਆਂ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਆਈਪੀਸੀ ਦੀ  ਧਾਰਾ 188 ਨਾਲ ਜੁੜੇ ਅਪਰਾਧ ਤਹਿਤ ਕੋਈ ਐਫਆਈਆਰ ਬਿਨਾ ਸ਼ਿਕਾਇਤ ਦਰਜ ਨਹੀਂ ਕੀਤੀ ਜਾ ਸਕਦੀ। ਸੀਆਰਪੀਸੀ ਦੀ ਧਾਰਾ 195 ਅਨੁਸਾਰ ਅਦਾਲਤ ਆਈਪੀਸੀ ਦੀ ਧਾਰਾ 172 ਤੋਂ ਲੈ ਕੇ 188 ਤੱਕ ਕਿਸੇ ਅਪਰਾਧ ’ਤੇ ਐਕਸ਼ਨ ਨਹੀਂ ਲੈ ਸਕਦੀ ਪ੍ਰੰਤੂ ਫਿਰ ਵੀ ਬਿਨਾ ਸ਼ਿਕਾਇਤ ਇਹ ਮੁਕੱਦਮੇ ਦਰਜ ਕੀਤੇ ਗਏ ਅਤੇ ਇਸ ਤਰਕ ਦੇ ਆਧਾਰ ’ਤੇ ਅਦਾਲਤ ਨੇ ਸਾਰੇ ਮੁਕੱਦਮਿਆਂ ਨੂੰ ਖਾਰਜ ਕਰਨ ਦੇ ਹੁਕਮ ਸੁਣਾਏ। ਧਿਆਨ ਸਾਲ  2021 ’ਚ ਕਰੋਨਾ ਮਹਾਮਾਰੀ ਦੇ ਚਲਦਿਆਂ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ ’ਤੇ ਪਾਬੰਦੀ ਲਗਾਈ ਗਈ ਸੀ ਪ੍ਰੰਤੂ ਪਾਬੰਦੀ ਦੇ ਬਾਵਜੂਦ ਇਹ ਆਗੂ ਲੋਕਾਂ ਦੀ ਮਦਦ ਕਰਨ ਲਈ ਘਰਾਂ ਤੋਂ ਬਾਹਰ ਨਿਕਲੇ ਸਨ। ਜਿਸ ਦੇ ਚਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਇਨ੍ਹਾਂ ਆਗੂਆਂ ਖਿਲਾਫ਼ ਇਹ ਮਾਮਲਾ ਦਰਜ ਕਰ ਦਿੱਤਾ ਸੀ।

RELATED ARTICLES
POPULAR POSTS