Breaking News
Home / ਭਾਰਤ / ਏਅਰ ਹੋਸਟੈਸ ਖੁਦਕੁਸ਼ੀ ਮਾਮਲੇ ‘ਚ ਹਰਿਆਣਾ ਦਾ ਸਾਬਕਾ ਮੰਤਰੀ ਗੋਪਾਲ ਕਾਂਡਾ ਬਰੀ

ਏਅਰ ਹੋਸਟੈਸ ਖੁਦਕੁਸ਼ੀ ਮਾਮਲੇ ‘ਚ ਹਰਿਆਣਾ ਦਾ ਸਾਬਕਾ ਮੰਤਰੀ ਗੋਪਾਲ ਕਾਂਡਾ ਬਰੀ

11 ਸਾਲ ਬਾਅਦ ਆਇਆ ਫੈਸਲਾ
ਨਵੀਂ ਦਿੱਲੀ : ਹਰਿਆਣਾ ਦੇ ਬਹੁਚਰਚਿਤ ਏਅਰ ਹੋਸਟੈਸ ਗੀਤਿਕਾ ਖੁਦਕੁਸ਼ੀ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਅੱਜ ਮੰਗਲਵਾਰ ਨੂੰ ਵਿਧਾਇਕ ਗੋਪਾਲ ਕਾਂਡਾ ਨੂੰ ਬਰੀ ਕਰ ਦਿੱਤਾ ਹੈ।
ਧਿਆਨ ਰਹੇ ਕਿ ਗੋਪਾਲ ਕਾਂਡਾ ਹਰਿਆਣਾ ਸਰਕਾਰ ਵਿਚ ਗ੍ਰਹਿ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਸਾਬਕਾ ਮੰਤਰੀ ਕਾਂਡਾ ਨੂੰ 2012 ਵਿਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਦਿੱਲੀ ਦੀ ਇਕ ਅਦਾਲਤ ਨੇ ਏਅਰ ਹੋਸਟੈਸ ਗੀਤਿਕਾ ਖੁਦਕੁਸ਼ੀ ਦੇ ਸੰਬੰਧ ਵਿਚ ਮੁਕੱਦਮਾ ਚਲਾਇਆ ਸੀ। ਗੀਤਿਕਾ, ਗੋਪਾਲ ਕਾਂਡਾ ਦੀ ਹਵਾਬਾਜ਼ੀ ਕੰਪਨੀ ਵਿਚ ਕੰਮ ਕਰਦੀ ਸੀ। ਗੀਤਿਕਾ ਨੇ ਆਪਣੇ ਸੁਸਾਈਡ ਨੋਟ ਵਿਚ ਗੋਪਾਲ ਕਾਂਡਾ ‘ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ।
ਗੀਤਿਕਾ 5 ਅਗਸਤ 2012 ਨੂੰ ਉੱਤਰ-ਪੱਛਮੀ ਦਿੱਲੀ ਵਿਚ ਅਸ਼ੋਕ ਵਿਹਾਰ ਸਥਿਤ ਆਪਣੇ ਘਰ ਵਿਚ ਮ੍ਰਿਤਕ ਪਾਈ ਗਈ ਸੀ। ਮੀਡੀਆ ਰਿਪੋਰਟਾਂ ਅਨੁਸਾਰ ਗੋਪਾਲ ਕਾਂਡਾ ਇਸ ਮਾਮਲੇ ਵਿਚ 18 ਮਹੀਨੇ ਜੇਲ੍ਹ ਵਿਚ ਵੀ ਰਹਿ ਚੁੱਕੇ ਹਨ। ਗਿਆਰਾਂ ਸਾਲ ਬਾਅਦ ਆਏ ਇਸ ਫੈਸਲੇ ‘ਤੇ ਜਦੋਂ ਮੀਡੀਆ ਨੇ ਇਸ ‘ਤੇ ਗੋਪਾਲ ਕਾਂਡਾ ਦੀ ਰਾਏ ਜਾਣਨੀ ਚਾਹੀਦੀ ਤਾਂ ਉਨ੍ਹਾਂ ਕੁਝ ਨਹੀਂ ਕਿਹਾ। ਹਾਲਾਂਕਿ ਬਾਅਦ ਵਿਚ ਗੋਪਾਲ ਕਾਂਡਾ ਨੇ ਕਿਹਾ ਕਿ ਮੇਰੇ ਖਿਲਾਫ ਕੋਈ ਵੀ ਸਬੂਤ ਨਹੀਂ ਸੀ ਅਤੇ ਹੁਣ ਅਦਾਲਤ ਦਾ ਫੈਸਲਾ ਸਭ ਦੇ ਸਾਹਮਣੇ ਹੈ।

 

Check Also

ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਮੁੜ ਲੜਨਗੇ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ …