15.8 C
Toronto
Tuesday, September 15, 2026
spot_img
Homeਭਾਰਤਸਿਰਸਾ ਪਹੁੰਚੇ ਕੋਰਟ ਕਮਿਸ਼ਨਰ

ਸਿਰਸਾ ਪਹੁੰਚੇ ਕੋਰਟ ਕਮਿਸ਼ਨਰ

ਸਿਰਸਾ ਪਹੁੰਚੇ ਕੋਰਟ ਕਮਿਸ਼ਨਰਛੇਤੀ ਸ਼ੁਰੂ ਹੋਵੇਗੀ ਰਾਮ ਰਹੀਮ ਦੇ ਡੇਰੇ ਦਾ ਤਲਾਸ਼ੀ ਮੁਹਿੰਮ
ਸਿਰਸਾ/ਬਿਊਰੋ ਨਿਊਜ਼
ਹਰਿਆਣਾ ਦੇ ਸਿਰਸਾ ‘ਚ ਡੇਰਾ ਸੱਚਾ ਸੌਦਾ ਵਿਚ ਤਲਾਸ਼ੀ ਮੁਹਿੰਮ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ। ਤਲਾਸ਼ੀ ਮੁਹਿੰਮ ਅਰਧ ਸੈਨਿਕ ਬਲ ਅਤੇ ਪੁਲਿਸ ਦੀਆਂ 50 ਟੀਮਾਂ ਚਲਾਉਣਗੀਆਂ। ਇਸ ਤੋਂ ਇਲਾਵਾ 10 ਟੀਮਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ। ਫੌਜ ਦੀਆਂ ਚਾਰ ਕੰਪਨੀਆਂ ਡੇਰੇ ਤੋਂ ਬਾਹਰ ਸੁਰੱਖਿਆ ਸੰਭਾਲ ਰਹੀਆਂ ਹਨ। ਇਸੇ ਦੌਰਾਨ ਹਾਈਕੋਰਟ ਵਲੋਂ ਨਿਯੁਕਤ ਕੀਤੇ ਗਏ ਕੋਰਟ ਕਮਿਸ਼ਨਰ ਰਿਟਾਇਰਡ ਜੱਜ ਐਸ ਕੇ ਪਵਾਰ ਸਿਰਸਾ ਪਹੁੰਚ ਗਏ ਹਨ। ਤਲਾਸ਼ੀ ਮੁਹਿੰਮ ਦੀ ਪੂਰੀ ਕਾਰਵਾਈ ‘ਤੇ ਹੈਲੀਕਾਪਟਰ ਨਾਲ ਨਜ਼ਰ ਰੱਖੀ ਜਾਵੇਗੀ। ਤਲਾਸ਼ੀ ਮੁਹਿੰਮ ਨਵੇਂ ਅਤੇ ਪੁਰਾਣੇ ਡੇਰੇ ਦੋਵਾਂ ਵਿਚ ਚੱਲੇਗੀ।

RELATED ARTICLES
POPULAR POSTS