1.3 C
Toronto
Saturday, January 17, 2026
spot_img
Homeਭਾਰਤਫੌਜ ਦੇ ਸੀਨੀਅਰ ਅਧਿਕਾਰੀ ਨੇ ਪਾਕਿਸਤਾਨ ਨੂੰ ਚਿਤਾਵਨੀ

ਫੌਜ ਦੇ ਸੀਨੀਅਰ ਅਧਿਕਾਰੀ ਨੇ ਪਾਕਿਸਤਾਨ ਨੂੰ ਚਿਤਾਵਨੀ

ਕਿਹਾ, ਦੁਬਾਰਾ ਫਿਰ ਕਰ ਸਕਦੇ ਹਾਂ ਸਰਜੀਕਲ ਸਟਰਾਈਕ
ਊਧਮਪੁਰ/ਬਿਊਰੋ ਨਿਊਜ਼
ਪਾਕਿਸਤਾਨ ਵਲੋਂ ਲਗਾਤਾਰ ਕੀਤੀ ਜਾ ਰਹੀ ਗੋਲੀਬੰਦੀ ਦੀ ਉਲੰਘਣਾ ਅਤੇ ਘੁਸਪੈਠ ਜਿਹੀਆਂ ਘਟਨਾਵਾਂ ਤੋਂ ਬਾਅਦ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਨੇ ਸ਼ਖਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ। ਨਾਰਥਨ ਕਮਾਂਡ ਦੇ ਜੇ.ਓ.ਸੀ. ਲੈਫਟੀਨੈਂਟ ਜਨਰਲ ਦੇਵਰਾਜ ਅਨਬੂ ਨੇ ਕਿਹਾ ਕਿ ਜੇਕਰ ਪਾਕਿਸਤਾਨ ਨਾ ਸੁਧਰਿਆ ਤਾਂ ਇਕ ਵਾਰ ਫਿਰ ਸਰਜੀਕਲ ਸਟਰਾਈਕ ਜਿਹੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਪ੍ਰੈਸ ਕਾਨਫਰੰਸ ਵਿਚ ਦੇਵ ਰਾਜ ਨੇ ਕਿਹਾ ਕਿ ਲਾਈਨ ਆਫ ਕੰਟਰੋਲ ਕੋਈ ਅਜਿਹੀ ਲਾਈਨ ਨਹੀਂ ਹੈ, ਜਿਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਜਦੋਂ ਅਸੀਂ ਚਾਹਾਂਗੇ ਇਸ ਨੂੰ ਪਾਰ ਕਰ ਸਕਦੇ ਹਾਂ। ਜ਼ਰੂਰਤ ਪਈ ਤਾਂ ਅਸੀਂ ਉਸ ਪਾਰ ਜਾਵਾਂਗੇ ਅਤੇ ਹਮਲਾ ਵੀ ਕਰਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਸਾਲ ਸਰਜੀਕਲ ਸਟਰਾਈਕ ਨੂੰ ਅੰਜਾਮ ਦੇਣ ਦੇਣ ਵਾਲੇ ਅੱਠ ਜਵਾਨਾਂ ਨੂੰ ਨਾਰਥਨ ਕਮਾਂਡ ਵਿਚ ਸ਼ੌਰੀਆ ਚੱਕਰ ਅਤੇ ਸੈਨਾ ਮੈਡਲ ਵੀ ਦਿੱਤੇ ਗਏ।

RELATED ARTICLES
POPULAR POSTS