ਸਰਵਿਸਿਜ਼ ਵਿਭਾਗ ਨੇ ਪੁਰਾਣੇ ਹਿਸਾਬ ਮੁਤਾਬਕ ਹੀ ਕੰਮ ਕਰਨ ਦਾ ਫੈਸਲਾ ਕੀਤਾ
ਨਵੀਂ ਦਿੱਲੀ : ਦਿੱਲੀ ਸਰਕਾਰ ਤੇ ਉਪ ਰਾਜਪਾਲ ਵਿਚ ਚੱਲ ਰਹੀ ਅਧਿਕਾਰਾਂ ਦੀ ਲੜਾਈ ‘ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਦਿੱਲੀ ਵਿਚ ਟਕਰਾਅ ਖਤਮ ਹੁੰਦਾ ਨਹੀਂ ਦਿਸ ਰਿਹਾ। ਦਿੱਲੀ ਦੇ ਸਰਵਿਸਿਜ਼ ਵਿਭਾਗ ਦੇ ਅਫਸਰਾਂ ਨੇ ਪੁਰਾਣੇ ਹਿਸਾਬ ਮੁਤਾਬਕ ਹੀ ਕੰਮ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿਚ ਇਹ ਵਿਭਾਗ ਉਪ ਰਾਜਪਾਲ ਕੋਲ ਸੀ। ਇਸ ਨਾਲ ਦਿੱਲੀ ਵਿਚ ਪ੍ਰਸ਼ਾਸਨਿਕ ਸੰਕਟ ਪੈਦਾ ਹੋ ਸਕਦਾ ਹੈ। ਇਸ ਬਾਰੇ ਅੱਜ ਸਵੇਰੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਕਾਰੀਆਂ ਨੂੰ ਨਿਸ਼ਾਨੇ ‘ਤੇ ਲਿਆ ਸੀ। ਉਨ੍ਹਾਂ ਕਿਹਾ ਕਿ ਕੁਝ ਅਧਿਕਾਰੀ ਮੰਤਰੀਆਂ ਦੀ ਗੱਲ ਨਹੀਂ ਮੰਨ ਰਹੇ, ਅਜਿਹੇ ਵਿਚ ਇਹ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਹੋਵੇਗੀ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਸੁਪਰੀਮ ਕੋਰਟ ਨੇ ਕੇਜਰੀਵਾਲ ਦੇ ਹੱਕ ਵਿਚ ਫੈਸਲਾ ਸੁਣਾ ਕੇ ਉਸਨੂੰ ਦਿੱਲੀ ਦਾ ਬੌਸ ਦੱਸਿਆ ਸੀ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …