27.1 C
Toronto
Sunday, June 14, 2026
spot_img
Homeਹਫ਼ਤਾਵਾਰੀ ਫੇਰੀਬੰਗਲਾਦੇਸ਼ ਦੀ ਸਾਬਕਾ ਪੀਐਮ ਸ਼ੇਖ ਹਸੀਨਾ ਨੂੰ 21 ਸਾਲ ਦੀ ਕੈਦ

ਬੰਗਲਾਦੇਸ਼ ਦੀ ਸਾਬਕਾ ਪੀਐਮ ਸ਼ੇਖ ਹਸੀਨਾ ਨੂੰ 21 ਸਾਲ ਦੀ ਕੈਦ

ਢਾਕਾ/ਬਿਊਰੋ ਨਿਊਜ਼ : ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਇੱਕ ਸਰਕਾਰੀ ਹਾਊਸਿੰਗ ਪ੍ਰੋਜੈਕਟ ਵਿੱਚ ਜ਼ਮੀਨਾਂ ਦੀ ਵੰਡ ਵਿੱਚ ਬੇਨਿਯਮੀਆਂ ਨਾਲ ਸਬੰਧਤ ਤਿੰਨ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਢਾਕਾ ਸਪੈਸ਼ਲ ਜੱਜ ਕੋਰਟ-5 ਦੇ ਜੱਜ ਮੁਹੰਮਦ ਅਬਦੁੱਲਾ ਅਲ ਮਾਮੂਨ ਨੇ 78 ਸਾਲਾ ਸਾਬਕਾ ਪ੍ਰਧਾਨ ਮੰਤਰੀ ਨੂੰ ਪੂਰਬਾਂਚਲ ਵਿੱਚ ਰਾਜੁਕ ਨਿਊ ਟਾਊਨ ਪ੍ਰੋਜੈਕਟ ਵਿੱਚ ਭ੍ਰਿਸ਼ਟਾਚਾਰ ਦੇ ਤਿੰਨ ਮਾਮਲਿਆਂ ਵਿੱਚ ਹਰੇਕ ਵਿੱਚ ਸੱਤ-ਸੱਤ ਸਾਲ ਦੀ ਸਜ਼ਾ ਸੁਣਾਈ, ਜੋ ਕੁੱਲ ਮਿਲਾ ਕੇ 21 ਸਾਲ ਬਣਦੀ ਹੈ। ਜੱਜ ਨੇ ਕਿਹਾ ਕਿ ਹਸੀਨਾ ਨੂੰ ਇਹ ਸਜ਼ਾਵਾਂ ਲਗਾਤਾਰ ਭੁਗਤਣੀਆਂ ਪੈਣਗੀਆਂ। ਜੱਜ ਮਾਮੂਨ ਨੇ ਹਸੀਨਾ ‘ਤੇ ਹਰੇਕ ਮਾਮਲੇ ਵਿੱਚ ਇੱਕ-ਇੱਕ ਲੱਖ ਟਕਾ ਦਾ ਜੁਰਮਾਨਾ ਵੀ ਲਗਾਇਆ ਹੈ, ਜਾਂ ਜੇਕਰ ਉਹ ਰਕਮ ਜਮ੍ਹਾਂ ਕਰਾਉਣ ਵਿੱਚ ਅਸਫਲ ਰਹਿੰਦੀ ਹੈ ਤਾਂ 18 ਮਹੀਨੇ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ।
ਉਧਰ ਦੂਜੇ ਪਾਸੇ ਹਸੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਲੱਗੇ ਦੋਸ਼ ‘ਪੱਖਪਾਤੀ ਅਤੇ ਸਿਆਸੀ ਤੌਰ ‘ਤੇ ਪ੍ਰੇਰਿਤ’ ਹਨ। ਹਸੀਨਾ ਪਿਛਲੇ ਸਾਲ 5 ਅਗਸਤ ਨੂੰ ਬੰਗਲਾਦੇਸ਼ ਤੋਂ ਭੱਜਣ ਤੋਂ ਬਾਅਦ ਭਾਰਤ ਵਿੱਚ ਰਹਿ ਰਹੀ ਹੈ।

 

RELATED ARTICLES
POPULAR POSTS