15.9 C
Toronto
Monday, July 20, 2026
spot_img
Homeਹਫ਼ਤਾਵਾਰੀ ਫੇਰੀਉਨਟਾਰੀਓ 'ਚ ਸ਼ਹੀਦ ਹੋਇਆ ਪੰਜਾਬੀ, ਢਾਈ ਸਾਲ ਪਹਿਲਾਂ ਹੋਇਆ ਸੀ ਭਰਤੀ

ਉਨਟਾਰੀਓ ‘ਚ ਸ਼ਹੀਦ ਹੋਇਆ ਪੰਜਾਬੀ, ਢਾਈ ਸਾਲ ਪਹਿਲਾਂ ਹੋਇਆ ਸੀ ਭਰਤੀ

ਪੰਜਾਬ ਦੇ ਕਸਬਾ ਨੰਗਲ ਨਾਲ ਸਬੰਧਤ ਸੀ ਤਰੁਣ ਬਾਲੀ
ਉਨਟਾਰੀਓ/ਬਿਊਰੋ ਨਿਊਜ਼
ਉਨਟਾਰੀਓ ਦੇ ਉੱਤਰ-ਪੱਛਮ ਵਾਲੇ ਪਾਸੇ ਹਰਸਟ ਨੇੜੇ, ਪੁਲਿਸ ਵੱਲੋਂ ਮਾਨਸਿਕ ਹਾਲਤ ਦੇ ਜਾਇਜ਼ੇ ਲਈ ਹਸਪਤਾਲ ਦਾਖ਼ਲ ਕਰਵਾਏ ਇੱਕ 18 ਸਾਲਾ ਮੁੰਡੇ ਨੇ ਪੰਜਾਬੀ ਪੁਲਿਸ ਮੁਲਾਜ਼ਮ ਤਰੁਣ ਬਾਲੀ ਨੂੰ ਕਾਰ ਦੀ ਟੱਕਰ ਮਾਰ ਕੇ ਮਾਰ ਦਿੱਤਾ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਉੱਤੇ ਪਹਿਲਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਥੌਮਸ ਕੈਰਿਕਿਊ ਨੇ ਦੱਸਿਆ ਕਿ ਕਾਂਸਟੇਬਲ ਤਰੁਣ ਬਾਲੀ ਕਿਸੇ ਅਪਰਾਧਿਕ ਮਾਮਲੇ ਦੀ ਜਾਂਚ ਵਿੱਚ ਰੁੱਝਿਆ ਹੋਇਆ ਸੀ। ਜਦੋਂ ਉਸ ਨੂੰ ਹਸਪਤਾਲੋਂ ਭੱਜੇ ਮੁੰਡੇ ਦਾ ਪਤਾ ਲੱਗਾ ਤਾਂ ਉਹ ਉਸ ਦਾ ਪਿੱਛਾ ਕਰਨ ਲੱਗਾ। ਇਸ ਦੌਰਾਨ ਹਸਪਤਾਲੋਂ ਭੱਜੇ ਮੁਲਜ਼ਮ ਨੇ ਉਸਦੀ ਕਾਰ ਨੂੰ ਟੱਕਰ ਮਾਰ ਕੇ ਉਸ ਨੂੰ ਸਖ਼ਤ ਜ਼ਖ਼ਮੀ ਕਰ ਦਿੱਤਾ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਪਹਿਲਾਂ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਵੱਡੇ ਹਸਪਤਾਲ ਲਿਜਾਂਦੇ ਸਮੇਂ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ। ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਪਹਿਲਾ ਦਰਜਾ ਕਤਲ ਸਮੇਤ, ਹਿਰਾਸਤ ਵਿੱਚੋਂ ਭੱਜਣ ਅਤੇ ਲਾਪਰਵਾਹੀ ਨਾਲ ਤੇਜ਼ ਰਫ਼ਤਾਰ ਕਾਰ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।
ਪੁਲਿਸ ਕਮਿਸ਼ਨਰ ਨੇ ਤਰੁਣ ਬਾਲੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਦੋ ਸਾਲ ਪਹਿਲਾਂ ਪੁਲਿਸ ਬਲ ਵਿੱਚ ਆਇਆ ਤਰੁਣ ਬਾਲੀ ਆਪਣੇ ਸਾਥੀਆਂ ਵਿੱਚ ਸਤਿਕਾਰਿਆ ਜਾਂਦਾ ਸੀ ਅਤੇ ਉਸਨੇ ਥੋੜ੍ਹੇ ਸਮੇਂ ਵਿੱਚ ਹੀ ਕਈ ਵੱਡੇ ਮਾਅਰਕੇ ਮਾਰ ਲਏ ਸਨ। ਕਮਿਸ਼ਨਰ ਨੇ ਕਿਹਾ ਕਿ ਉਹ ਤਰੁਣ ਬਾਲੀ ਦੀ ਉਹ ਫ਼ੋਟੋ ਵੇਖ ਕੇ ਭਾਵੁਕ ਹੋਣੋਂ ਨਹੀਂ ਰਹਿ ਸਕਿਆ, ਜਿਸ ਵਿੱਚ ਉਹ ਕਿਸੇ ਵਰਦੀਧਾਰੀ ਪੁਲਿਸ ਅਫ਼ਸਰ ਨੂੰ ਉਦੋਂ ਸਲੂਟ ਕਰ ਰਿਹਾ ਜਦ ਅਜੇ ਦੋ ਢਾਈ ਸਾਲ ਦਾ ਬੱਚਾ ਹੀ ਸੀ।

 

RELATED ARTICLES
POPULAR POSTS