19.3 C
Toronto
Friday, September 12, 2025
spot_img
Homeਹਫ਼ਤਾਵਾਰੀ ਫੇਰੀਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚੋਣਾਂ 'ਚ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਬ੍ਰਿਟਿਸ਼ ਕੋਲੰਬੀਆ ਅਸੈਂਬਲੀ ਚੋਣਾਂ ‘ਚ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਵੈਨਕੂਵਰ/ਬਿਊਰੋ ਨਿਊਜ਼ : ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਪੰਜਾਬੀਆਂ ਨੇ ਮੁੜ ਝੰਡੇ ਗੱਡੇ ਹਨ। ਇਨ੍ਹਾਂ ਚੋਣਾਂ ਵਿੱਚ ਪੰਜਾਬ ਮੂਲ ਦੇ 21 ਉਮੀਦਵਾਰ ਖੜ੍ਹੇ ਸਨ, ਜਿਨ੍ਹਾਂ ਵਿੱਚੋਂ ਸੱਤ ਨੂੰ ਫ਼ਤਹਿ ਨਸੀਬ ਹੋਈ। 87 ਮੈਂਬਰੀ ਵਿਧਾਨ ਸਭਾ ਵਿੱਚ ਤਿੰਨ ਧਿਰੀ ਮੁਕਾਬਲੇ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮੱਤ ਨਹੀਂ ਮਿਲਿਆ, ਪਰ ਸੱਤਾ ਦਾ ਤਵਾਜ਼ਨ ਤਿੰਨ ਸੀਟਾਂ ਜਿੱਤਣ ਵਾਲੀ ਗਰੀਨ ਪਾਰਟੀ ਦੇ ਹੱਥ ਆ ਗਿਆ ਹੈ ਤੇ ਉਹ ਕਿੰਗਮੇਕਰ ਦੀ ਭੂਮਿਕਾ ਨਿਭਾਏਗੀ। ਉਂਜ ਤਿੰਨਾਂ ਪਾਰਟੀਆਂ ਦੇ ਪ੍ਰਧਾਨਾਂ ਲਈ ਮੁੜ ਤੋਂ ਵਿਧਾਨ ਸਭਾ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਦੋਵਾਂ ਮੁੱਖ ਪਾਰਟੀਆਂ ਵੱਲੋ ਪੰਜਾਬੀ ਨੂੰ ਪੰਜਾਬੀ ਨਾਲ ਭਿੜਾਉਣ ਦਾ ਫਾਰਮੂਲਾ ਰਾਸ ਆਇਆ ਹੈ। ਵੱਡੀ ਗਿਣਤੀ ਪੰਜਾਬੀਆਂ ਨੇ ਸਰੀ ਤੋਂ ਨਿਊ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰਾਂ ਵਜੋਂ ਜਿੱਤ ਦਰਜ ਕੀਤੀ ਹੈ। ਬਹੁਮੱਤ ਤੋਂ ਇਕ ਕਦਮ ਦੂਰ ਰਹੀ ਲਿਬਰਲ ਪਾਰਟੀ ਦੇ ਉਮੀਦਵਾਰ ਕ੍ਰਿਸਟੀ ਕਲਾਰਕ ਦੇ ਮੁੜ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਬਣਨ ਦੇ ਆਸਾਰ ਹਨ। 1953 ਤੋਂ ਬਾਅਦ ਇਹ ਪਹਿਲਾ ਮੌਕਾ ਹੈ ઠਜਦੋਂ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਕਿਸੇ ਪਾਰਟੀ ਨੂੰ ਸਪਸ਼ਟ ਬਹੁਮੱਤ ਨਹੀਂ ਮਿਲਿਆ। ਸੱਤਾਧਾਰੀ ਲਿਬਰਲ ਪਾਰਟੀ 43 ਸੀਟਾਂ ਜਿੱਤ ਕੇ ઠਬਹੁਮੱਤ ਤੋਂ ਹੇਠਾਂ ਰਹਿ ਗਈ। ਮੁੱਖ ਵਿਰੋਧੀ ਐਨਡੀਪੀ ਨੂੰ 41 ਜਦਕਿ ਗਰੀਨ ਪਾਰਟੀ ਨੂੰ ઠ3 ਸੀਟਾਂ ‘ਤੇ ਜਿੱਤ ਹਾਸਲ ਹੋਈ। ਲਿਬਰਲ ਪਾਰਟੀ ਨੂੰ 41 ਫ਼ੀਸਦ, ਐਨਡੀਪੀ ਨੂੰ 40 ਫ਼ੀਸਦ, ਗਰੀਨ ਪਾਰਟੀ ਨੂੰ 15 ਫੀਸਦ ਜਦਕਿ ਚਾਰ ਫੀਸਦ ਵੋਟਾਂ ਆਜ਼ਾਦ ਉਮੀਦਵਾਰਾਂ ਨੂੰ ਪਈਆਂ।
ਪੰਜਾਬੀਆਂ ਦੇ ਹਲਕਾਵਾਰ ਨਤੀਜਿਆਂ ਵਿੱਚ ਸਰੀ ਪੈਨੋਰਮਾ ਵਿਚੋਂ ਜਿੰਨੀ ਸਿਮਜ਼ (ਜੁਗਿੰਦਰ ਕੌਰ ਹੋਠੀ) ਨੇ ਵਕੀਲ ਪੁਨੀਤ ਨੂੰ ਹਰਾਇਆ। ਨਿਊਟਨ ਤੋਂ ਹੈਰੀ ਬੈਂਸ, ਲਿਬਰਲ ਦੇ ਗੁਰਵਿੰਦਰ ਸਿੰਘ ਪਰਹਾਰ ਨੂੰ ਹਰਾ ਕੇ ਚੌਥੀ ਵਾਰ ਜਿੱਤ ਦਰਜ ਕੀਤੀ। ਗਰੀਨ ਟਿੰਬਰ ਸਰੀ ਤੋਂ ਰਚਨਾ ਸਿੰਘ ਨੇ ਗੋਰੀ ਬਰੈਡਾ ਲੌਕ ਨੂੰ ਹਰਾਇਆ। ਜਗਰੂਪ ਬਰਾੜ ਨੇ ਸਰੀ ਤੋਂ ਸੱਤਾਧਾਰੀ ਪਾਰਟੀ ਦੇ ਵੱਡੇ ਆਗੂ ਪੀਟਰ ਫਾਸਬੈਂਡਰ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ। ਗੋਰੇ ਗੈਰੀ ਬੈਗ ਨੇ ਮੰਤਰੀ ਅਮਰੀਕ ਵਿਰਕ ਨੂੰ ਹਰਾਇਆ। ਫੀਲਡ ਹਾਕੀ ਓਲੰਪੀਅਨ ਰਵੀ ਕਾਹਲੋਂ ਨੇ ਨਾਰਥ ਡੈਲਟਾ ਤੋ ਜਿੱਤ ਕੇ ਇਹ ਸੀਟ ਲੰਮੇ ਸਮੇਂ ਬਾਅਦ ਐਨਡੀਪੀ ਦੀ ਝੋਲੀ ਪਾਈ। ਰਾਜ ਚੌਹਾਨ ਨੇ ਬਰਨਬੀ ਹਲਕੇ ਵਿਚੋ ਆਪਣੀ ਹਰਮਨ ਪਿਆਰਤਾ ਬਰਕਰਾਰ ਰੱਖੀ। ਰਿਚਮੰਡ ਕੁਈਨਜ਼ਬਰੋ ਤੋਂ ਜੈਸ ਜੌਹਲ ਨੇ ਅਮਨ ਸਿੰਘ ਨੂੰ ਹਰਾਇਆ। ਗਰੀਨ ਪਾਰਟੀ ਨੇ ਐਤਕੀਂ ਵੋਟ ਪ੍ਰਤੀਸ਼ਤ ਤੇ ਸੀਟਾਂ ਦੀ ਗਿਣਤੀ ਵਿੱਚ ਪਿਛਲੀ ਵਾਰ ਤੋਂ ਤਿੰਨ ਗੁਣਾ ਵਾਧਾ ਕੀਤਾ। ਮੌਜੂਦਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਕਲੋਨਾ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਗਰੀਨ ਪਾਰਟੀ ਪ੍ਰਧਾਨ ਐਂਡਰਿਊ ਵੀਵਰ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ।
ਪੰਜਾਬੀ ਵਸੋਂ ਵਾਲੇ ਸ਼ਹਿਰ ਸਰੀ ਦੀਆਂ ਨੌਂ ਸੀਟਾਂ ਵਿਚੋਂ ਸੱਤਾਧਾਰੀ ਸਿਰਫ ਤਿੰਨ ਸੀਟਾਂ ਹੀ ਜਿੱਤ ਸਕੀ। ਛੇ ਸੀਟਾਂ ਐਨਡੀਪੀ ਜਿੱਤੀ। ਇਥੋਂ ਦੇ ਕਾਨੂੰਨ ਅਨੁਸਾਰ ਹਲਕੇ ਤੋਂ ਗ਼ੈਰਹਾਜ਼ਰ ਵੋਟਰਾਂ ਦੀਆਂ ਡਾਕ ਰਾਹੀਂ ਆਉਣ ਵਾਲੀਆਂ ਵੋਟਾਂ ਦੀ ਗਿਣਤੀ 24 ਮਈ ਨੂੰ ਹੋਵੇਗੀ, ਜੋ 9 ਵੋਟਾਂ ਨਾਲ ਐਨਡੀਪੀ ਦੇ ਖਾਤੇ ਪੈਣ ਵਾਲੀ ਸੀਟ ਦਾ ਦ੍ਰਿਸ਼ ਬਦਲ ਕੇ ਸੱਤਾਧਾਰੀ ਪਾਰਟੀ ਨੂੰ ਬਹੁਮਤ ਵਿੱਚ ਲਿਆ ਸਕਦਾ ਹੈ।

RELATED ARTICLES
POPULAR POSTS