-10.7 C
Toronto
Tuesday, January 20, 2026
spot_img
Homeਹਫ਼ਤਾਵਾਰੀ ਫੇਰੀਜਸਟਿਨ ਟਰੂਡੋ ਅਤੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਗੁੱਡ ਈਅਰ ਦੇ ਪਲਾਂਟ ਲਈ...

ਜਸਟਿਨ ਟਰੂਡੋ ਅਤੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਗੁੱਡ ਈਅਰ ਦੇ ਪਲਾਂਟ ਲਈ ਵਿਸ਼ੇਸ਼ ਆਰਥਿਕ ਮਦਦ ਦਾ ਐਲਾਨ

ਉਨਟਾਰੀਓ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੂਬੇ ਦੇ ਨੈਪਿਨੀ ਸ਼ਹਿਰ ‘ਚ ਗੁੱਡ ਈਅਰ ਦੇ ਵੱਡੇ ਪਲਾਂਟ ‘ਚ ਸਾਂਝੇ ਤੌਰ ‘ਤੇ ਵਿਸ਼ੇਸ਼ ਫੰਡਿੰਗ ਦੇਣ ਦਾ ਐਲਾਨ ਕੀਤਾ। ਜਿਸ ਤਹਿਤ ਗੁੱਡ ਈਅਰ ਟਾਇਰਸ ਐਂਡ ਰਬੜ ਵੱਲੋਂ ਇਥੇ ਕੁੱਲ 575 ਮਿਲੀਅਨ ਦੀ ਇਨਵੈਸਟਮੈਂਟ ਕੀਤੀ ਜਾਣੀ ਹੈ। ਇਸ ਪਲਾਂਟ ਨਾਲ ਨੈਪਿਨੀ ਸ਼ਹਿਰ ਦੇ 200 ਦੇ ਕਰੀਬ ਨਵੇਂ ਕਿੱਤਾਕਾਰੀ ਲੋਕਾਂ ਨੂੰ ਰੁਜ਼ਗਾਰ ਮਿਲਣਗੇ। ਹੁਣ ਤੱਕ ਇਸ ਪਲਾਂਟ ‘ਚ ਇੱਕ ਹਜ਼ਾਰ ਲੋਕ ਰੁਜ਼ਗਾਰ ਕਰ ਰਹੇ ਹਨ।
ਇੱਥੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸਾਂਝੇ ਤੌਰ ‘ਤੇ 64 ਮਿਲੀਅਨ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਉਪਰੋਕਤ ਸਬਸਿਡੀ ‘ਚ 44.3 ਮਿਲੀਅਨ ਡਾਲਰ ਫੈਡਰਲ ਸਰਕਾਰ ਅਤੇ 20 ਮਿਲੀਅਨ ਦੀ ਫੰਡਿੰਗ ਉਨਟਾਰੀਓ ਸਰਕਾਰ ਵੱਲੋਂ ਦਿੱਤੀ ਜਾਣੀ ਹੈ। ਇਸ ਨਾਲ ਗੁਡੀਅਰ ਦਾ ਦੇਸ਼ ਭਰ ‘ਚ ਕੁੱਲ ਨਿਵੇਸ਼ 46 ਬਿਲੀਅਨ ਡਾਲਰ ਤੱਕ ਹੋਣ ਦੀ ਉਮੀਦ ਲਗਾਈ ਗਈ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਸੰਕੇਤ ਵੀ ਦਿੱਤਾ ਹੈ ਕਿ ਥੋੜ੍ਹੇ ਸਮੇਂ ‘ਚ ਹੀ ਕੈਨੇਡਾ ਚੀਨ ਦੀਆਂ ਬੈਟਰੀ ਵਾਲੇ ਵਹੀਕਲਾਂ ਉੱਪਰ ਅਮਰੀਕਾ ਦੇ ਬਰਾਬਰ ਟੈਕਸ ਲਗਾਵੇਗਾ।

 

RELATED ARTICLES
POPULAR POSTS