Breaking News
Home / ਹਫ਼ਤਾਵਾਰੀ ਫੇਰੀ / ਵੱਡਾ ਸਵਾਲ :ਭੁੱਲਾਂ ਤਾਂ ਬਖਸ਼ਣਯੋਗ ਹੋ ਸਕਦੀਆਂ ਹਨ ਪਰ ਪਾਪ…

ਵੱਡਾ ਸਵਾਲ :ਭੁੱਲਾਂ ਤਾਂ ਬਖਸ਼ਣਯੋਗ ਹੋ ਸਕਦੀਆਂ ਹਨ ਪਰ ਪਾਪ…

ਬਾਦਲ ਪਰਿਵਾਰ ਤੇ ਅਕਾਲੀ ਦਲ ਨੇ ਦਰਬਾਰ ਸਾਹਿਬ ‘ਚ ਪੇਸ਼ ਹੋ ਕੇ ਭੁੱਲਾਂ ਦੀ ਖਿਮਾ ਮੰਗ ਖੁਦ ਹੀ ਆਪ ਨੂੰ ਸੇਵਾ ਲਾਈ ਤੇ ਮੰਨ ਲਿਆ ਕਿ ਸਾਨੂੰ ਮੁਆਫ਼ੀ ਮਿਲ ਗਈ
ਡੇਰਾਮੁਖੀ ਨੂੰ ਮੁਆਫੀ, ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਕਾਰਨ ਸੰਗਤ ‘ਚ ਅਜੇ ਵੀ ਅਕਾਲੀਆਂ ਖਿਲਾਫ਼ ਗੁੱਸਾ
ੲ ਸਰਕਾਰ ਦੇ ਭਰੋਸੇ ਤੋਂ ਬਾਅਦ ਬਰਗਾੜੀ ਮੋਰਚਾ ਸਮਾਪਤ
ੲਮੁਤਵਾਜ਼ੀ ਜਥੇਦਾਰਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਦਾਦੂਵਾਲ ਤੇ ਮੰਡ ਦੇ ਰਸਤੇ ਵੱਖ ਹੋਏ
ਅੰਮ੍ਰਿਤਸਰ : ਪੰਜਾਬ ਦੇ ਸਿਆਸੀ ਅਤੇ ਧਾਰਮਿਕ ਖੇਤਰਾਂ ‘ਚ ਅੱਜ ਕੱਲ੍ਹ ਇਕ ਵਾਰ ਫਿਰ ਅਕਾਲੀ ਦਲ ਚਰਚਾ ਵਿਚ ਹੈ। ਚਰਚਾ ਦਾ ਕਾਰਨ ਹੈ ਆਪਣੇ ਆਪ ਨੂੰ ਆਪੇ ਮੁਆਫ਼ੀ ਦੇਣ ਦਾ। ਸ਼੍ਰੋਮਣੀ ਅਕਾਲੀ ਦਲ ਤੋਂ ਲਗਾਤਾਰ ਟਕਸਾਲੀ ਲੀਡਰਾਂ ਦਾ ਦੂਰ ਹੋਣਾ ਤੇ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਵਾਪਸ ਲੈਣ ਦਾ ਮੁੱਦਾ ਅੰਦਰਖਾਤੇ ਉਭਰਨਾ, ਨੇ ਬਾਦਲ ਪਰਿਵਾਰ ਨੂੰ ਮਜਬੂਰ ਕੀਤਾ ਕਿ ਉਹ ਦਰਬਾਰ ਸਾਹਿਬ ਜਾ ਕੇ ਆਪਣੀਆਂ ਭੁੱਲਾਂ ਬਖਸ਼ਾ ਲੈਣ, ਪਰ ਨਾ ਤਾਂ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਲਈ ਸੱਦਿਆ ਗਿਆ ਤੇ ਨਾ ਹੀ ਉਨ੍ਹਾਂ ਆਪਣੇ ਗੁਨਾਹ ਦੱਸੇ, ਪਰ ਫਿਰ ਵੀ ਸਮੁੱਚਾ ਬਾਦਲ ਪਰਿਵਾਰ ਤੇ ਮੁੱਢਲੀ ਕਤਾਰ ਦੀ ਅਕਾਲੀ ਲੀਡਰਸ਼ਿਪ ਨੇ ਦਰਬਾਰ ਸਾਹਿਬ ਅਖੰਡਪਾਠ ਸਾਹਿਬ ਦੇ ਪਾਠ ਕਰਵਾਏ। ਤਿੰਨੋਂ ਦਿਨ ਪਾਠ ਤੇ ਕੀਰਤਨ ਸਰਵਣ ਕੀਤਾ, ਸੰਗਤਾਂ ਦੇ ਜੋੜੇ ਸਾਫ਼ ਕੀਤੇ, ਝੂਠੇ ਭਾਂਡੇ ਧੋਣ ਦੀ ਸੇਵਾ ਕੀਤੀ ਤੇ ਲੰਗਰ ‘ਚ ਸੇਵਾ ਵੀ ਨਿਭਾਈ। ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਆਖ ਦਿੱਤਾ ਕਿ ਵਾਹਿਗੁਰੂ ਤੋਂ ਅਸੀਂ ਖਿਮਾਂ ਮੰਗ ਲਈ ਹੈ ਤੇ ਸੰਗਤ ਤੋਂ ਵੀ ਮੰਗਦੇ ਹਾਂ, ਅੱਜ ਜਿਸ ਤੋਂ ਮਰਜੀ ਮੁਆਫ਼ੀ ਮੰਗਵਾ ਲਓ। ਦੂਜੇ ਪਾਸੇ ਵਿਰੋਧੀ ਲੀਡਰਾਂ, ਹੋਰ ਸਿਆਸੀ ਆਗੂਆਂ ਤੇ ਸੰਗਤ ਵੱਲੋਂ ਮਿਲ ਰਹੀਆਂ ਪ੍ਰਤੀਕ੍ਰਿਰਿਆਵਾਂ ਅਨੁਸਾਰ ਸੰਗਤ ਦੀ ਅਵਾਜ਼ ਸੀ ਕਿ ਅਣਜਾਣੇ ‘ਚ ਹੋਈਆਂ ਭੁੱਲਾਂ ਤਾਂ ਵਾਹਿਗੁਰੂ ਬਖਸ਼ ਸਕਦਾ ਹੈ ਪਰ ਪਾਪ ਬਖਸ਼ਣਯੋਗ ਨਹੀਂ ਹੁੰਦੇ। ਧਿਆਨ ਰਹੇ ਕਿ ਸੰਗਤ ‘ਚ ਡੇਰਾ ਮੁਖੀ ਮੁਆਫ਼ੀ, ਬੇਅਦਬੀਆਂ ਤੇ ਬਹਿਬਲ ਕਲਾਂ ਗੋਲੀਕਾਂਡ ਕਾਰਨ ਅਕਾਲੀ ਦਲ ਖਿਲਾਫ਼ ਰੋਸਾ ਬਣਿਆ ਹੋਇਆ ਹੈ।
ਪਬਲਿਕ ਸੇਫਟੀ ਦੀ ਰਿਪੋਰਟ ਵਿੱਚ ‘ਸਿੱਖ ਅੱਤਵਾਦ’ ਨੂੰ ਸ਼ਾਮਲ ਕਰਨ ਨਾਲ ਸਿੱਖ ਸੰਗਠਨਾਂ ਵਿੱਚ ਭਾਰੀ ਰੋਸ ਪਬਲਿਕ ਸੇਫਟੀ ਦੀ ਰਿਪੋਰਟ ਵਿੱਚ ‘ਸਿੱਖ ਅੱਤਵਾਦ’ ਨੂੰ ਸ਼ਾਮਲ ਕਰਨ ਨਾਲ ਸਿੱਖ ਸੰਗਠਨਾਂ ਵਿੱਚ ਭਾਰੀ ਰੋਸ
ਔਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਪਬਲਿਕ ਸੇਫਟੀ ਕੈਨੇਡਾ ਦੀ ਸਾਲ 2018 ਦੀ ‘ਪਬਲਿਕ ਰਿਪੋਰਟ ਆਨ ਟੈਰਰਿਜ਼ਮ ਥਰੈਟ ਟੂ ਕੈਨੇਡਾ’ ਨਾਮਕ ਰਿਪੋਰਟ ਵਿੱਚ ‘ਸਿੱਖ (ਖਾਲਿਸਤਾਨ) ਅੱਤਵਾਦ’ ਨੂੰ ਸ਼ਾਮਲ ਕੀਤੇ ਜਾਣ ਦਾ ਕੈਨੇਡਾ ਦੇ ਕਈ ਸਿੱਖ ਸੰਗਠਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਇਨ੍ਹਾਂ ਸੰਗਠਨਾਂ ਦਾ ਰੋਸ ਇਹ ਹੈ ਕਿ ਅਚਾਨਕ ਹੁਣ ਇਸ ਸਾਲ ਇਸ ਰਿਪੋਰਟ ਵਿੱਚ ਸਿੱਖਾਂ ਨੂੰ ਵੀ ਸ਼ਾਮਲ ਕਿਉਂ ਕੀਤਾ ਗਿਆ ਹੈ? ਵਰਲਡ ਸਿੱਖ ਆਰਗੇਨਾਈਜੇਸ਼ਨ, ਕੈਨੇਡਾ ਦੇ ਪ੍ਰਧਾਨ ਮੁਖਬੀਰ ਸਿੰਘ ਨੇ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੂੰ ਪੱਤਰ ਲਿਖ ਕੇ ਇਸ ਬਾਰੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਹੈ। ਇਸੇ ਤਰ੍ਹਾਂ ਓਨਟਾਰੀਓ ਗੁਰਦਵਾਰਾਜ਼ ਕਮੇਟੀ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਅਤੇ ਬੀਸੀ ਗੁਰਦਵਾਰਾਜ਼ ਕਮੇਟੀ ਦੇ ਬੁਲਾਰੇ ਮਹਿੰਦਰ ਸਿੰਘ ਵੱਲੋਂ ਜਾਰੀ ਕੀਤੇ ਇਕ ਸਾਂਝੇ ਬਿਆਨ ਵਿੱਚ ਵੀ ਮੰਤਰੀ ਗੁਡੇਲ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੰਗ ਕੀਤੀ ਗਈ ਹੈ ਕਿ ਇਸ ਬਾਰੇ ਸਪਸ਼ਟੀਕਰਨ ਦਿੱਤਾ ਜਾਵੇ ਕਿ ਅਚਾਨਕ ਸਿੱਖਾਂ ਦਾ ਨਾਂਅ ਵੀ ਇਸ ਰਿਪੋਰਟ ਵਿੱਚ ਸ਼ਾਮਲ ਕਿਉਂ ਕੀਤਾ ਗਿਆ ਹੈ?
ਵਰਨਣਯੋਗ ਹੈ ਕਿ 1985 ਵਿੱਚ ਏਅਰ ਇੰਡੀਆ ਜਹਾਜ਼ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੈਨੇਡਾ ਵਿੱਚ ਵੱਸਦੇ ਕੁਝ ਸਿੱਖਾਂ ਉਪਰ ਇਸ ਹਾਦਸੇ ਦਾ ਦੋਸ਼ੀ ਹੋਣ ਬਾਰੇ ਕੇਸ ਚੱਲਿਆ ਸੀ। ਭਾਵੇਂ ਕਿ ਬਾਅਦ ਵਿਚ ਦੋ ਸਿੱਖ ਅੱਤਵਾਦੀ ਸੰਗਠਨ ‘ਬੱਬਰ ਖਾਲਸਾ ਅਤੇ ਇੰਨਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ’ ਨੂੰ ਕੈਨੇਡਾ ਵਿੱਚ ਅੱਤਵਾਦੀ ਸੰਗਠਨਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ। ਪਰੰਤੂ ਹੁਣ ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਗਠਨਾਂ ਦੇ ਸਿੱਧੇ ਤੌਰ ‘ਤੇ ਅੱਤਵਾਦ ਵਿੱਚ ਸ਼ਾਮਲ ਹੋਣ ਦੇ ਸਬੂਤ ਨਹੀਂ ਮਿਲੇ ਹਨ।
ਇਨ੍ਹਾਂ ਪਿਛਲੇ 30 ਸਾਲਾਂ ਦੌਰਾਨ ਸਿੱਖਾਂ ਨੇ ਕੈਨੇਡਾ ਵਿੱਚ ਰਾਜਨੀਤਕ ਤੌਰ ‘ਤੇ ਕਾਫੀ ਪ੍ਰਾਪਤੀਆਂ ਕੀਤੀਆਂ ਹਨ। ਇਸ ਸਮੇਂ ਤਿੰਨ ਸਿੱਖ ਮੰਤਰੀ ਫੈਡਰਲ ਸਰਕਾਰ ਵਿੱਚ ਹਨ ਅਤੇ ਲਗਭਗ 20 ਸਿੱਖ ਪਿਛੋਕੜ ਵਾਲੇ ਐਮਪੀ ਪਾਰਲੀਮੈਂਟ ਵਿੱਚ ਪਹੁੰਚੇ ਹਨ। ਇਹ ਵੀ ਵਰਨਣਯੋਗ ਹੈ ਕਿ ਇਸ ਸਾਲ ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਸਮੇਂ ਇਕ ਵਾਰ ਫਿਰ ਸਿੱਖ ਅੱਤਵਾਦ ਦਾ ਮੁੱਦਾ ਸਾਹਮਣੇ ਆਇਆ ਸੀ, ਜਦੋਂ ਕਿਸੇ ਸਮੇਂ ਖਾਲਿਸਤਾਨ ਦੇ ਸਮਰਥਕ ਰਹਿ ਚੁੱਕੇ ਅਤੇ ਬੀਸੀ ਵਿਚ ਪੰਜਾਬ ਤੋਂ ਆਏ ਇਕ ਸਾਬਕਾ ਮੰਤਰੀ ‘ਤੇ ਹਮਲੇ ਦੇ ਮਾਮਲੇ ਵਿੱਚ ਸਜ਼ਾ ਭੁਗਤ ਚੁੱਕੇ ਜਸਪਾਲ ਅਟਵਾਲ ਦੀਆਂ ਤਸਵੀਰਾਂ ਕੈਨੇਡੀਅਨ ਹਾਈ ਕਮਿਸ਼ਨਰ ਵਲੋਂ ਮੁੰਬਈ ਵਿਚ ਦਿੱਤੇ ਰਿਸੈਪਸ਼ਨ ਸਮੇਂ ਪ੍ਰਧਾਨ ਮੰਤਰੀ ਟਰੂਡੋ ਦੀ ਪਤਨੀ ਸੋਫੀਆ ਨਾਲ ਸਾਹਮਣੇ ਆਈਆਂ ਸਨ।
ਇਸ ਮੁੱਦੇ ਨੂੰ ਉਸ ਸਮੇਂ ਫਿਰ ਉਭਾਰਿਆ ਗਿਆ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੇ ਸਮਝੌਤੇ ਵਿੱਚ ਕੈਨੇਡਾ ਨੇ ਹਰ ਤਰ੍ਹਾਂ ਦੇ ਅੱਤਵਾਦ ਨਾਲ ਨਜਿੱਠਣ ਲਈ ਭਾਰਤ ਨੂੰ ਹਰ ਸੰਭਵ ਸਹਿਯੋਗ ਦਾ ਵਿਸ਼ਵਾਸ ਦੁਆਇਆ ਸੀ।
ਓਧਰ ਕਈ ਰਾਜਨੀਤਕ ਮਾਹਰਾਂ ਦਾ ਮੰਨਣਾ ਹੈ ਕਿ ਸਮੇਂ ਸਮੇਂ ਸਿਰ ਕੈਨੇਡਾ ਵਿੱਚ ਰਹਿੰਦੇ ਕੁਝ ਸਿੱਖਾਂ ਵੱਲੋਂ ਭਾਰਤ ਵਿੱਚ ਅੱਤਵਾਦ ਫੈਲਾਊਣ ਵਾਲੇ ਲੋਕਾਂ ਦੀ ਮਦਦ ਕਰਨ ਨਾਲ ਸਿੱਖਾਂ ਦਾ ਅਕਸ ਵਿਗੜਦਾ ਹੈ।
ਦੂਜੇ ਪਾਸੇ ਕੈਨੇਡਾ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਇਸ ਰਿਪੋਰਟ ਬਾਰੇ ਵਿਸਥਾਰ ਵਿੱਚ ਜ਼ਿਕਰ ਕਰਨ ਦੀ ਬਜਾਏ ਕਿਹਾ ਕਿ ਇਹ ਸਾਡੀਆਂ ਸੁਰੱਖਿਆ ਏਜੰਸੀਆਂ ਵੱਲੋਂ ਤਿਆਰ ਕੀਤੀ ਜਾਂਦੀ ਹੈ ਅਤੇ ਇਸ ਵਿਚ ਕਿਸੇ ਇਕ ਧਰਮ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …