Breaking News
Home / ਹਫ਼ਤਾਵਾਰੀ ਫੇਰੀ / ਭਾਜਪਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ, 15 ਸਾਲਾਂ ਬਾਅਦ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੀ ਸੱਤਾ ਤੋਂ ਹੋਈ ਬਾਹਰ, ਰਾਜਸਥਾਨ ‘ਚ ਵੀ ਹਾਰੀ

ਭਾਜਪਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ, 15 ਸਾਲਾਂ ਬਾਅਦ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੀ ਸੱਤਾ ਤੋਂ ਹੋਈ ਬਾਹਰ, ਰਾਜਸਥਾਨ ‘ਚ ਵੀ ਹਾਰੀ

ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ‘ਚ ਕਾਂਗਰਸ ਨੇ ਭਾਜਪਾ ਤੋਂ ਖੋਹੀ ਸੱਤਾ
ਪੰਜੇ ਨੇ ਕਮਲ ਪੁੱਟਿਆ
‘ਪੱਪੂ ਪਾਸ ਹੋ ਗਿਆ’ ਨਰਿੰਦਰ ਮੋਦੀ ਨੇ 27 ਰੈਲੀਆਂ ਕਰਕੇ 213 ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ ਕੀਤਾ ਜਿਨ੍ਹਾਂ ‘ਚੋਂ 147 ਹਾਰ ਗਏ, ਰਾਹੁਲ ਗਾਂਧੀ ਨੇ 59 ਰੈਲੀਆਂ ਕਰਕੇ 148 ਉਮੀਦਵਾਰ ਜਿਤਾਏ
ਆਪਣੇ ਲੱਛੇਦਾਰ ਭਾਸ਼ਣ ਨਾਲ ਵੋਟਰਾਂ ਨੂੰ ਭਰਮਾਉਣ ਵਾਲੇ ਨਰਿੰਦਰ ਮੋਦੀ ਦੀ ਕਾਟ ਨਵਜੋਤ ਸਿੱਧੂ ਦੇ ਰੂਪ ‘ਚ ਸਾਹਮਣੇ ਆਈ ਜਿਸ ਨੇ ਚੋਣ ਮੇਲਾ ਲੁੱਟ ਲਿਆ
ਕਿਸਾਨਾਂ ਦੀ ਅਣਦੇਖੀ ਭਾਜਪਾ ਨੂੰ ਭਾਰੀ ਪਈ ਤੇ ਕਾਂਗਰਸ ਵੱਲੋਂ ਜਿਣਸਾਂ ਦਾ ਭਾਅ ਵਧਾਉਣ ਤੇ ਕਰਜ਼ਾ ਮੁਆਫ਼ੀ ਦਾ ਵਾਅਦਾ ਕਾਰਗਰ ਸਾਬਤ ਹੋਇਆ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਤਕੜਾ ਝਟਕਾ ਲੱਗਿਆ ਹੈ, ਉਥੇ ਹੀ ਕਾਂਗਰਸ ਦੇ ਲਈ ਇਹ ਨਤੀਜੇ ਸੰਜੀਵਨੀ ਸਾਬਤ ਹੋਏ। ਦੋ ਹਿੰਦੀ ਭਾਸ਼ਾਈ ਰਾਜਾਂ ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਕਾਂਗਰਸ ਨੇ ਭਾਜਪਾ ਤੋਂ ਸੱਤਾ ਖੋਹ ਲਈ। ਛੱਤੀਸਗੜ੍ਹ ‘ਚ 15 ਸਾਲ ਤੋਂ ਰਾਜ ਕਰ ਰਹੇ ਰਮਨ ਸਿੰਘ ਦਾ ਕਿਲ੍ਹਾ ਢਹਿ ਗਿਆ ਅਤੇ ਰਾਜਸਥਾਨ ‘ਚ ਵਸੁੰਧਰਾ ਰਾਜੇ ਨੂੰ ਕਾਂਗਰਸ ਨੇ ਸੱਤਾ ਤੋਂ ਬੇਦਖਲ ਕਰ ਦਿੱਤਾ। ਮੱਧ ਪ੍ਰਦੇਸ਼ ‘ਚ ਆਖਰ ਕਾਂਗਰਸ ਬਹੁਮਤ ਤੋਂ ਦੋ ਸੀਟਾਂ ਘੱਟ ਲੈ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉਭਰੀ। ਮਿਜੋਰਮ ‘ਚ ਮਿਜੋ ਨੈਸ਼ਨਲ ਫਰੰਟ ਨੇ ਸ਼ਾਨਦਾਰ ਵਾਪਸੀ ਕੀਤੀ। ਤੇਲੰਗਾਨਾ ‘ਚ ਸੱਤਾਧਾਰੀ ਟੀਆਰਐਸ ਦੀ ਵੀ ਵਾਪਸੀ ਹੋ ਗਈ। ਇਹ ਚੋਣ ਨਤੀਜੇ 2019 ਦੀਆਂ ਲੋਕ ਸਭਾ ਚੋਣਾਂ ‘ਤੇ ਵੱਡਾ ਪ੍ਰਭਾਵ ਪਾਉਣਗੇ।

Check Also

ਵੈਕਸੀਨੇਟਿਡ ਕੈਨੇਡੀਅਨ ਯਾਤਰੀਆਂ ਨੂੰ ਹੁਣ ਇਕਾਂਤਵਾਸ ‘ਚ ਨਹੀਂ ਰਹਿਣਾ ਪਵੇਗਾ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੂਰੀ ਤਰ੍ਹਾਂ ਵੈਕਸੀਨੇਟਿਡ …