Breaking News
Home / ਹਫ਼ਤਾਵਾਰੀ ਫੇਰੀ / ਜਦੋਂ ਨਗਰ ਕੀਰਤਨ ਸਜਾਉਣ ‘ਤੇ ਹੀ 55 ਸਿੰਘਾਂ ਖਿਲਾਫ਼ ਕਰ ਦਿੱਤਾ ਕੇਸ ਦਰਜ

ਜਦੋਂ ਨਗਰ ਕੀਰਤਨ ਸਜਾਉਣ ‘ਤੇ ਹੀ 55 ਸਿੰਘਾਂ ਖਿਲਾਫ਼ ਕਰ ਦਿੱਤਾ ਕੇਸ ਦਰਜ

ਯੂਪੀ ਦੀ ਯੋਗੀ ਸਰਕਾਰ ਦੀ ਧੱਕੇਸ਼ਾਹੀ : ਧਾਰਾ 144 ਦਾ ਹਵਾਲਾ ਦੇ ਨਗਰ ਕੀਰਤਨ ਸਜਾਉਣ ਦੀ ਵੀ ਨਹੀਂ ਦਿੱਤੀ ਇਜਾਜ਼ਤ
ਚੰਡੀਗੜ੍ਹ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਨੂੰ ਲੈ ਕੇ ਪੁਲਿਸ ਨੇ 55 ਸਿੱਖ ਸ਼ਰਧਾਲੂਆਂ ਖਿਲਾਫ ਧਾਰਾ 144 ਤੋੜਨ ਦਾ ਆਰੋਪ ਲਗਾ ਕੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਨਗਰ ਕੀਰਤਨ ਵਿਚ ਵਰਤੀ ਕਾਰ ਤੇ ਕੇਸਰੀ ਨਿਸ਼ਾਨ ਸਾਹਿਬ ਵੀ ਜ਼ਬਤ ਕਰ ਲਿਆ ਹੈ।
ਐਸ.ਐਚ.ਓ. ਸੰਜੀਵ ਉਪਾਧਿਆਏ ਨੇ ਦੱਸਿਆ ਕਿ ਬਿਨਾ ਇਜ਼ਾਜਤ ਨਗਰ ਕੀਰਤਨ ਸਜਾਉਣ ਕਾਰਨ 55 ਸਿੱਖਾਂ ਖਿਲਾਫ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸ.ਐਚ.ਓ. ਨੇ ਦੱਸਿਆ ਕਿ ਇਲਾਕੇ ਵਿਚ ਧਾਰਾ 144 ਲਗਾਈ ਗਈ ਸੀ ਤੇ ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਸੀ। ਦੂਜੇ ਪਾਸੇ ਖੇੜੀ ਨੌਬਰਾਮਡ ਪਿੰਡ ਦੇ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਬ ਡਵੀਜ਼ਨਲ ਮੈਜਿਸਟ੍ਰੇਟ ਕਾਲੀਨਗਰ ਸਰਕਲ ਹਰੀ ਓਮ ਸ਼ਰਮਾ ਤੋਂ ਨਗਰ ਕੀਰਤਨ ਲਈ ਇਜਾਜ਼ਤ ਮੰਗੀ ਸੀ ਜੋ ਉਨ੍ਹਾਂ ਨਹੀਂ ਦਿੱਤੀ। ਸਿੱਖ ਸ਼ਰਧਾਲੂਆਂ ਨੇ ਇਹ ਸੋਚ ਕੇ ਨਗਰ ਕੀਰਤਨ ਸਜਾਇਆ ਕਿ ਉਹ ਸ਼ਾਂਤਮਈ ਢੰਗ ਨਾਲ ਧਾਰਮਿਕ ਰਸਮ ਪੂਰੀ ਕਰ ਰਹੇ ਹਨ, ਜਿਸ ਨਾਲ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਨਗਰ ਕੀਰਤਨ ਵਿਚ ਜ਼ਿਆਦਾਤਰ ਬੀਬੀਆਂ ਤੇ ਬੱਚੇ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਮੰਦਭਾਗੀ ਹੈ। ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਉਨ੍ਹਾਂ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …