ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਪਰਵਾਸੀ ਲਾੜਿਆਂ ਵੱਲੋਂ ਸਤਾਈਆਂ ਭਾਰਤੀ ਔਰਤਾਂ ਨੂੰ ਵਿੱਤੀ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਾਉਣ ਲਈ ਦਿੱਤੀ ਜਾਂਦੀ ਰਕਮ ਵਿੱਚ ਵਾਧਾ ਕੀਤਾ ਹੈ। ਅਜਿਹੀਆਂ ਔਰਤਾਂ ਨੂੰ ਕਾਨੂੰਨੀ ਲੜਾਈ ਲੜਨ ਲਈ ਇਹ ਵਾਧਾ 4 ਹਜ਼ਾਰ ਅਮਰੀਕੀ ਡਾਲਰ ਪ੍ਰਤੀ ਕੇਸ ਕੀਤਾ ਗਿਆ ਹੈ ਜੋ 13 ਦੇਸ਼ਾਂ ਵਿੱਚ ਲਾਗੂ ਹੋਵੇਗਾ। ਇਹ ਜਾਣਕਾਰੀ ਰਾਜ ਸਭਾ ਵਿੱਚ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਇਸੇ ਨੂੰ ਮੁੱਖ ਰੱਖਦੇ ਹੋਏ ਮੰਤਰਾਲੇ ਵੱਲੋਂ ਔਰਤਾਂ ਦੀ ਵਿੱਤੀ ਮਦਦ ਵਿੱਚ ਵਾਧਾ ਕਰਕੇ ਚਾਰ ਹਜ਼ਾਰ ਅਮਰੀਕੀ ਡਾਲਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਕਸਤ ਦੇਸ਼ਾਂ ਵਿੱਚ 3 ਹਜ਼ਾਰ ਰੁਪਏ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ 2 ਹਜ਼ਾਰ ਰੁਪਏ ਅਮਰੀਕੀ ਡਾਲਰ ਪ੍ਰਤੀ ਕੇਸ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਸੀ। ਪਿਛਲੇ ਚਾਰ ਸਾਲਾਂ ਵਿੱਚ 13 ਦੇਸ਼ਾਂ ਨਾਲ ਸਬੰਧਤ ਇਨ੍ਹਾਂ ਮਾਮਲਿਆਂ ਵਿੱਚ 43 ਔਰਤਾਂ ਨੂੰ ਇਸ ਦਾ ਲਾਭ ਮਿਲਿਆ ਹੈ।
ਪਰਵਾਸੀ ਲਾੜਿਆਂ ਵੱਲੋਂ ਸਤਾਈਆਂ ਔਰਤਾਂ ਦੀ ਵਿੱਤੀ ਮਦਦ ਵਿੱਚ ਵਾਧਾ
RELATED ARTICLES

